Man Arrested for threatening to Rekha Gupta : ਰੇਖਾ ਗੁਪਤਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ
Published : Jun 7, 2025, 1:14 pm IST
Updated : Jun 7, 2025, 1:14 pm IST
SHARE ARTICLE
Man Arrested for threatening to Kill Rekha Gupta Latest News in Punjabi
Man Arrested for threatening to Kill Rekha Gupta Latest News in Punjabi

Man Arrested for threatening to Rekha Gupta : ਸ਼ਰਾਬ ਦੇ ਨਸ਼ੇ ਵਿਚ ਫ਼ੋਨ ਕਰ ਕੇ ਦਿਤੀ ਸੀ ਧਮਕੀ

Man Arrested for threatening to Kill Rekha Gupta Latest News in Punjabi : ਗਾਜ਼ੀਆਬਾਦ ’ਚ ਕੋਤਵਾਲੀ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਧਮਕੀ ਦੇਣ ਵਾਲੇ ਮੁਲਜ਼ਮ ਸ਼ਲੋਕ ਤ੍ਰਿਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਸੀਪੀ ਸਿਟੀ ਧਵਲ ਜੈਸਵਾਲ ਦਾ ਕਹਿਣਾ ਹੈ ਕਿ 32 ਸਾਲਾ ਸ਼ਲੋਕ ਤ੍ਰਿਪਾਠੀ ਨੇ ਸ਼ਰਾਬ ਦੇ ਨਸ਼ੇ ਵਿਚ ਫ਼ੋਨ ਕੀਤਾ ਅਤੇ ਫਿਰ ਅਪਣਾ ਮੋਬਾਈਲ ਬੰਦ ਕਰ ਦਿਤਾ। ਦੋਸ਼ੀ ਨੂੰ ਫੜ ਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ।

ਦੋਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ ਸੀ। ਵੀਰਵਾਰ ਰਾਤ ਲਗਭਗ 12 ਵਜੇ ਇਕ ਵਿਅਕਤੀ ਨੇ ਡਾਇਲ-112 'ਤੇ ਪੁਲਿਸ ਨੂੰ ਫ਼ੋਨ ਕੀਤਾ ਤੇ ਧਮਕੀ ਦੇ ਦਿਤੀ। ਗਾਜ਼ੀਆਬਾਦ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ।

ਇਸ ਤੋਂ ਬਾਅਦ, ਦਿੱਲੀ ਪੁਲਿਸ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ, ਪੁਲਿਸ ਟੀਮਾਂ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ। ਹਾਲਾਂਕਿ, ਜਿਸ ਨੰਬਰ ਤੋਂ ਕਾਲ ਆਈ ਸੀ ਉਹ ਨੰਬਰ ਬੰਦ ਸੀ। ਪੁਲਿਸ ਨੂੰ ਉਸ ਦਾ ਆਖ਼ਰੀ ਟਿਕਾਣਾ ਪੰਚਵਟੀ ਕਲੋਨੀ ਮਿਲਿਆ ਸੀ।

ਏਸੀਪੀ ਕੋਤਵਾਲੀ ਰਿਤੇਸ਼ ਤ੍ਰਿਪਾਠੀ ਨੇ ਦਸਿਆ ਕਿ 5 ਜੂਨ ਦੀ ਰਾਤ ਨੂੰ, ਕਾਲਰ ਵਲੋਂ 112 'ਤੇ ਡਾਇਲ ਕਰਨ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਤੋਂ ਬਾਅਦ, ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਲੱਗੀਆਂ ਹੋਈਆਂ ਸਨ।

ਜਾਣਕਾਰੀ ਅਨੁਸਾਰ ਪੀਆਰਵੀ, ਚੀਤਾ ਮੋਬਾਈਲ ਅਤੇ ਕੋਤਵਾਲੀ ਨਗਰ ਥਾਣੇ ਦੀ ਪੁਲਿਸ ਟੀਮ ਧਮਕੀ ਦੇਣ ਵਾਲੇ ਮੁਲਜ਼ਮ ਦੇ ਮੋਬਾਈਲ ਦੀ ਲੋਕੇਸ਼ਨ ਦੇ ਆਧਾਰ 'ਤੇ ਕਾਫ਼ੀ ਭਾਲ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਛੇਤੀ ਹੀ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement