ਮਥੁਰਾ ’ਚ ਈਦਗਾਹ ਨੇੜੇ ਮੀਟ ਦੇ ਟੁਕੜੇ ਮਿਲਣ ਮਗਰੋਂ ਵਿਰੋਧ ਪ੍ਰਦਰਸ਼ਨ
Published : Jun 8, 2025, 10:49 pm IST
Updated : Jun 8, 2025, 10:49 pm IST
SHARE ARTICLE
Mathura
Mathura

ਸਥਾਨਕ ਲੋਕਾਂ ਨੂੰ ਗਊ ਹੱਤਿਆ ਦਾ ਸ਼ੱਕ 

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਬਰਸਾਨਾ ਰੋਡ ’ਤੇ ਇਕ ਈਦਗਾਹ ਨੇੜਲੇ ਖਾਲੀ ਪਲਾਟ ’ਚ ਮੀਟ ਦੇ ਟੁਕੜੇ ਖਿਲਰੇ ਹੋਏ ਮਿਲੇ ਹਨ। ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ਤੋਂ ਬਾਅਦ ਕੁੱਝ ਸੱਜੇ ਪੱਖੀ ਸੰਗਠਨਾਂ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਕਿਉਂਕਿ ਸਥਾਨਕ ਲੋਕਾਂ ਨੇ ਦੋਸ਼ ਲਾਇਆ ਸੀ ਕਿ ਇਹ ਗਾਂ ਦਾ ਮਾਸ ਹੈ। 

ਜ਼ਿਲ੍ਹੇ ਦੇ ਮੰਟ ਇਲਾਕੇ ’ਚ ਇਕ ਹੋਰ ਘਟਨਾ ’ਚ ਯਮੁਨਾ ਐਕਸਪ੍ਰੈਸਵੇਅ ਸਰਵਿਸ ਰੋਡ ’ਤੇ ਸੜੀ ਹੋਈ ਗਾਂ ਦੀ ਲਾਸ਼ ਮਿਲਣ ਤੋਂ ਬਾਅਦ ਹਿੰਦੂ ਕਾਰਕੁੰਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਨੇ ਦਸਿਆ ਕਿ ਬਰਸਾਨਾ ਰੋਡ ਘਟਨਾ ’ਚ ਉੱਤਰ ਪ੍ਰਦੇਸ਼ ਗਊ ਹੱਤਿਆ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 24 ਨਾਮਜ਼ਦ ਵਿਅਕਤੀਆਂ ਅਤੇ 50 ਅਣਪਛਾਤੇ ਵਿਅਕਤੀਆਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। 

ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਸ਼ਲੋਕ ਕੁਮਾਰ ਨੇ ਕਿਹਾ, ‘‘ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਹ ਗਾਂ ਦਾ ਮਾਸ ਸੀ, ਜਿਸ ਦੇ ਨਮੂਨੇ ਜਾਂਚ ਲਈ ਫੋਰੈਂਸਿਕ ਲੈਬਾਰਟਰੀ ਭੇਜੇ ਗਏ ਹਨ।’’ ਕੁਮਾਰ ਨੇ ਕਿਹਾ ਕਿ ਸਨਿਚਰਵਾਰ ਦੇਰ ਸ਼ਾਮ ਈਦਗਾਹ ਨੇੜੇ ਮੀਟ ਦੇ ਟੁਕੜੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ‘ਗਊ ਰਕਸ਼ਕ’ ਦਲ ਅਤੇ ਕੁੱਝ ਹਿੰਦੂ ਸੰਗਠਨਾਂ ਦੇ ਮੈਂਬਰ ਮੌਕੇ ’ਤੇ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤਾ। ਉਨ੍ਹਾਂ ਭੀੜ ਨੂੰ ਸ਼ਾਂਤ ਕੀਤਾ। 24 ਨਾਮਜ਼ਦ ਵਿਅਕਤੀਆਂ ਅਤੇ 50 ਅਣਪਛਾਤੇ ਵਿਅਕਤੀਆਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਹੁਣ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਵਰਤੋਂ ਕਰ ਰਹੇ ਹਾਂ ਜਿਨ੍ਹਾਂ ਨੇ ਮੀਟ ਦੇ ਟੁਕੜੇ ਸੁੱਟ ਦਿਤੇ ਸਨ।’’ ਐੱਸ.ਐੱਸ.ਪੀ. ਨੇ ਕਿਹਾ ਕਿ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।

Tags: cow

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement