Uttar Pradesh News : ਪੁਲਿਸ ਮੁਲਾਜ਼ਮ ਦੀ ਬਣਾਈ ਰੀਲ ਨੇ ਕੀਤਾ ਕਮਾਲ, 10 ਸਾਲਾਂ ਤੋਂ ਲਾਪਤਾ ਪੁੱਤਰ ਇੰਸਟਾਗ੍ਰਾਮ ਰਾਹੀਂ ਮਿਲਿਆ
Published : Sep 8, 2025, 7:18 am IST
Updated : Sep 8, 2025, 8:12 am IST
SHARE ARTICLE
Ashwini Malik is a Head Constable in Uttar Pradesh Police
Ashwini Malik is a Head Constable in Uttar Pradesh Police

Uttar Pradesh News : ਪ੍ਰਵਾਰ ਨੇ ਵੀਡੀਓ ਵੇਖ ਕੇ ਆਪਣੇ ਲਾਪਤਾ ਪੁੱਤ ਤੱਕ ਕੀਤੀ ਪਹੁੰਚ

Ashwini Malik is a Head Constable in Uttar Pradesh Police: ਕਿਹਾ ਜਾਂਦਾ ਹੈ ਕਿ ਜਿੱਥੇ ਸੋਸ਼ਲ ਮੀਡੀਆ ਕਈ ਵਾਰ ਨਕਾਰਾਤਮਕ ਹੋ ਜਾਂਦਾ ਹੈ, ਉੱਥੇ ਕਈ ਵਾਰ ਇਹ ਕਮਾਲ ਵੀ ਕਰਦਾ ਹੈ। ਅਜਿਹਾ ਹੀ ਕੁਝ 77 ਸਾਲਾ ਮਾਂ ਰਸੂਲਾ ਬੇਗਮ ਨਾਲ ਹੋਇਆ ਜਿਸ ਨੇ ਆਪਣੇ ਪੁੱਤਰ ਮੁਹੰਮਦ ਸਲੀਮ ਨੂੰ 10 ਸਾਲਾਂ ਬਾਅਦ ਵਾਪਸ ਪ੍ਰਾਪਤ ਕੀਤਾ ਅਤੇ ਉਹ ਵੀ ਇੰਸਟਾਗ੍ਰਾਮ ਦੀ ਮਦਦ ਨਾਲ। ਅਸ਼ਵਨੀ ਮਲਿਕ ਉੱਤਰ ਪ੍ਰਦੇਸ਼ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ ਅਤੇ ਸੋਸ਼ਲ ਮੀਡੀਆ 'ਤੇ 'ਇਨਫਲੂਐਂਸਰ ਕਾਪ' ਵਜੋਂ ਮਸ਼ਹੂਰ ਹੈ। ਇੰਸਟਾਗ੍ਰਾਮ 'ਤੇ ਉਸ ਦੇ ਲਗਭਗ 45 ਲੱਖ ਫਾਲੋਅਰਜ਼ ਹਨ।

23 ਅਗਸਤ ਨੂੰ ਡਿਊਟੀ ਤੋਂ ਵਾਪਸ ਆਉਂਦੇ ਸਮੇਂ, ਉਸ ਨੇ ਇੱਕ ਬਜ਼ੁਰਗ ਆਦਮੀ ਨੂੰ ਸੜਕ ਕਿਨਾਰੇ ਇਕੱਲਾ ਬਿਮਾਰ ਬੈਠਾ ਦੇਖਿਆ। ਜਿਸ ਦਾ ਨਾਂ ਮੁਹੰਮਦ ਸਲੀਮ ਸੀ। ਮਨੁੱਖਤਾ ਦਿਖਾਉਂਦੇ ਹੋਏ, ਅਸ਼ਵਨੀ ਮਲਿਕ ਆਪਣੇ ਦੋਸਤਾਂ ਸਲਮਾਨ ਅਤੇ ਕਾਸ਼ਿਫ ਨਾਲ ਮਿਲ ਕੇ ਸਲੀਮ ਨੂੰ ਆਪਣੇ ਕੁਆਰਟਰ ਲੈ ਆਇਆ, ਉਸ ਨੂੰ ਖਾਣਾ ਖੁਆਇਆ ਅਤੇ ਉਸ ਦੀ ਦੇਖਭਾਲ ਕੀਤੀ। ਇਸ ਤੋਂ ਬਾਅਦ, ਉਸ ਨੇ ਇੰਸਟਾਗ੍ਰਾਮ 'ਤੇ ਸਲੀਮ ਦਾ ਇੱਕ ਵੀਡੀਓ ਪੋਸਟ ਕੀਤਾ।

ਮੁੰਬਈ ਦਾ ਇੱਕ ਨੌਜਵਾਨ ਇੰਸਟਾਗ੍ਰਾਮ 'ਤੇ ਵੀਡੀਓ ਵੇਖ ਰਿਹਾ ਸੀ ਕਿ ਅਚਾਨਕ ਉਸ ਨੂੰ ਅਸ਼ਵਨੀ ਮਲਿਕ ਦੁਆਰਾ ਬਣਾਈ ਵੀਡੀਓ ਮਿਲੀ। ਉਸ ਨੂੰ ਸ਼ੱਕ ਸੀ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਆਦਮੀ ਉਸ ਦਾ ਚਾਚਾ ਮੁਹੰਮਦ ਸਲੀਮ ਹੋ ਸਕਦਾ ਹੈ, ਜੋ ਲਗਭਗ 10 ਸਾਲਾਂ ਤੋਂ ਲਾਪਤਾ ਸੀ। ਉਸ ਨੇ ਤੁਰੰਤ ਦੇਵਰੀਆ ਵਿੱਚ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਵੀਡੀਓ ਕਾਲ ਰਾਹੀਂ ਸਲੀਮ ਦੀ ਪਛਾਣ ਦੀ ਪੁਸ਼ਟੀ ਕੀਤੀ।

ਜਦੋਂ ਸਲੀਮ ਦੀ 77 ਸਾਲਾ ਮਾਂ ਰਸੂਲਾ ਬੇਗਮ ਨੂੰ ਇਹ ਖ਼ਬਰ ਮਿਲੀ, ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਅਜੇ ਵੀ ਜ਼ਿੰਦਾ ਹੈ ਅਤੇ ਦੁਬਾਰਾ ਮਿਲ ਸਕਦਾ ਹੈ। ਅਮਰੋਹਾ ਦੇ ਐਸਪੀ ਅਮਿਤ ਕੁਮਾਰ ਆਨੰਦ ਨੇ ਕਿਹਾ ਕਿ ਜਦੋਂ ਵਾਇਰਲ ਵੀਡੀਓ ਦੀ ਮਦਦ ਨਾਲ ਸਲੀਮ ਦੀ ਪਛਾਣ ਕੀਤੀ ਗਈ ਤਾਂ ਉਸ ਦੇ ਪਰਿਵਾਰ ਨੂੰ ਮੁਰਾਦਾਬਾਦ ਬੁਲਾਇਆ ਗਿਆ।

4 ਸਤੰਬਰ ਨੂੰ, ਪੁਲਿਸ ਦੀ ਮੌਜੂਦਗੀ ਵਿੱਚ ਮਾਂ ਅਤੇ ਪੁੱਤਰ ਦਾ ਦੁਬਾਰਾ ਮੇਲ ਹੋਇਆ। ਇਹ ਦ੍ਰਿਸ਼ ਬਹੁਤ ਹੀ ਭਾਵੁਕ ਸੀ। ਰਸੂਮਾ ਬੇਗਮ ਨੇ ਕਿਹਾ ਕਿ ਮੈਨੂੰ ਕਦੇ ਵੀ ਆਪਣੇ ਪੁੱਤਰ ਨੂੰ ਦੁਬਾਰਾ ਮਿਲਣ ਦੀ ਉਮੀਦ ਨਹੀਂ ਸੀ। ਇਹ ਇੱਕ ਸੁਪਨੇ ਤੋਂ ਘੱਟ ਨਹੀਂ ਹੈ। ਇਹ ਅਸ਼ਵਨੀ ਮਲਿਕ ਦੀ ਪਹਿਲੀ ਕੋਸ਼ਿਸ਼ ਨਹੀਂ ਸੀ। ਇਹ ਉਸ ਦੀ ਪੰਜਵੀਂ ਅਜਿਹੀ ਸੋਸ਼ਲ ਮੀਡੀਆ ਪੋਸਟ ਸੀ, ਜਿਸ ਕਾਰਨ ਇੱਕ ਲਾਪਤਾ ਵਿਅਕਤੀ ਆਪਣੇ ਪਰਿਵਾਰ ਨੂੰ ਮਿਲ ਸਕਿਆ। ਉਸ ਦੀ ਮਾਨਵਤਾਵਾਦੀ ਪਹਿਲਕਦਮੀ ਅਤੇ ਸੋਸ਼ਲ ਮੀਡੀਆ ਦੀ ਸਕਾਰਾਤਮਕ ਵਰਤੋਂ ਇੱਕ ਉਦਾਹਰਣ ਬਣ ਗਈ ਹੈ।

(For more news apart from “Ashwini Malik is a Head Constable in Uttar Pradesh Police, ” stay tuned to Rozana Spokesman.)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement