ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਅਧਿਕਾਰੀਆਂ ਨੂੰ ਦਿੱਤਾ ਮੰਤਰ
ਆਗਰਾ : ਸ਼ਹਿਰ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਦੇ ਵੱਡੀ ਗਿਣਤੀ ਵੋਟਰ ਅਜੇ ਵੀ ਅਜਿਹੇ ਹਨ ਜਿਨ੍ਹਾਂ ਨੇ ਫਾਰਮ ਜਮ੍ਹਾਂ ਨਹੀਂ ਕਰਵਾਏ। ਇਹ ਵੋਟਰ ਵਿਸ਼ੇਸ਼ ਡੂੰਘੇ ਨਿਰੀਖਣ ਵਿੱਚ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਨ੍ਹਾਂ ਵੋਟਰਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਅਤੇ ਨਾਲ ਹੀ ਸਫਲਤਾ ਦਾ ਮੰਤਰ ਵੀ ਦਿੱਤਾ । ਉਨ੍ਹਾਂ ਕਿਹਾ ਕਿ ਹਰ ਵੋਟਰ ਤੱਕ ਅਧਿਕਾਰੀ ਪਹੁੰਚਣ। ਉਨ੍ਹਾਂ ਦੇ ਫਾਰਮ ਜਮ੍ਹਾਂ ਕਰਵਾਉਣੇ ਯਕੀਨੀ ਬਣਾਉਣ ਤਦ ਹੀ ਐਸ.ਆਈ.ਆਰ. ਦਾ ਨਤੀਜਾ ਸਕਾਰਾਤਮਕ ਆਵੇਗਾ।
ਮੁੱਖ ਮੰਤਰੀ ਨੇ ਮੀਟਿੰਗ ਵਿੱਚ ਸਿਰਫ਼ ਅੰਕੜਿਆਂ ’ਤੇ ਹੀ ਚਰਚਾ ਨਹੀਂ ਕੀਤੀ। ਉਨ੍ਹਾਂ ਬਾਕੀ ਰਹਿੰਦੇ ਤਿੰਨ ਦਿਨਾਂ ਵਿੱਚ ਐਸ.ਆਈ.ਆਰ. ਵਿੱਚ ਚੰਗੇ ਨਤੀਜਿਆਂ ਦੀ ਚਿੰਤਾ ਕੀਤੀ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਐਸ.ਆਈ.ਆਰ. ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਕੁਝ ਵਿਧਾਨ ਸਭਾ ਖੇਤਰਾਂ ਵਿੱਚ ਹੇਠਲੇ ਪੱਧਰ ’ਤੇ ਉਮੀਦ ਅਨੁਸਾਰ ਨਤੀਜੇ ਨਹੀਂ ਆ ਰਹੇ। ਉਨ੍ਹਾਂ ਬੂਥ ਲੈਵਲ ਏਜੰਟਾਂ ਤੋਂ ਕੀਤੇ ਕੰਮ ਬਾਰੇ ਪੁੱਛਿਆ ਪਰ ਉਹ ਦੱਸ ਨਹੀਂ ਸਕੇ।
ਛਾਉਣੀ ਵਿਧਾਨ ਸਭਾ ਖੇਤਰ ਵਿੱਚ ਸੋਮਵਾਰ ਤੱਕ ਸਿਰਫ਼ 59.97 ਫੀਸਦੀ ਵੋਟਰਾਂ ਦਾ ਡਾਟਾ ਹੀ ਡਿਜੀਟਲਾਈਜ਼ੇਸ਼ਨ ਹੋਇਆ ਹੈ। ਦੱਖਣ ਵਿੱਚ 63.95 ਅਤੇ ਉੱਤਰ ਵਿੱਚ 62.82 ਫੀਸਦੀ ਵੋਟਰਾਂ ਨੇ ਹੀ ਫਾਰਮ ਭਰਕੇ ਡਿਜੀਟਲਾਈਜ਼ ਕਰਵਾਏ ਹਨ।
