Uttar Pradesh News: ਮਾਂ ਨੇ ਆਪਣੀਆਂ ਤਿੰਨ ਧੀਆਂ ਨੂੰ ਗਲਾ ਘੁੱਟ ਕੇ ਮਾਰਿਆ, ਮਗਰੋਂ ਆਪ ਕੀਤੀ ਖ਼ੁਦਕੁਸ਼ੀ
Published : Sep 10, 2025, 9:53 am IST
Updated : Sep 10, 2025, 10:12 am IST
SHARE ARTICLE
Baghpat Suicide Uttar Pradesh News
Baghpat Suicide Uttar Pradesh News

Uttar Pradesh News: ਪਤੀ ਨਾਲ ਝਗੜੇ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ

Baghpat Suicide Uttar Pradesh News: ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਟਿੱਕਰੀ ਕਸਬੇ ਵਿੱਚ, ਇੱਕ ਔਰਤ ਨੇ ਆਪਣੀਆਂ ਤਿੰਨ ਮਾਸੂਮ ਧੀਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਬੜੌਤ ਪੁਲਿਸ ਸਰਕਲ ਅਫਸਰ (ਸੀਓ) ਵਿਜੇ ਕੁਮਾਰ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਤੇਜ ਕੁਮਾਰੀ ਉਰਫ਼ ਮਾਇਆ (29) ਅਤੇ ਉਸ ਦੀਆਂ ਧੀਆਂ ਗੁੰਜਨ (ਸੱਤ), ਕੇਟੋ (ਢਾਈ ਸਾਲ) ਅਤੇ ਚਾਰ ਮਹੀਨੇ ਦੀ ਮੀਰਾ ਵਜੋਂ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਜ ਕੁਮਾਰੀ ਨੇ ਆਪਣੀਆਂ ਤਿੰਨ ਧੀਆਂ ਗੁੰਜਨ, ਕੀਤੋ ਅਤੇ ਮੀਰਾ ਦਾ ਕਤਲ ਕਰ ਦਿੱਤਾ ਅਤੇ ਫਿਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ।

ਦੋਘਾਟ ਪੁਲਿਸ ਦੇ ਅਨੁਸਾਰ, ਤੇਜ ਕੁਮਾਰੀ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਕਈ ਸਾਲ ਪਹਿਲਾਂ ਟਿਕਰੀ ਨਿਵਾਸੀ ਵਿਕਾਸ ਕਸ਼ਯਪ ਨਾਲ ਹੋਇਆ ਸੀ, ਜੋ ਦਿੱਲੀ ਵਿੱਚ ਇੱਕ ਟੂਰਿਸਟ ਬੱਸ ਚਲਾਉਂਦਾ ਹੈ।  ਆਪਣੇ ਪਤੀ ਨਾਲ ਕਿਸੇ ਝਗੜੇ ਕਾਰਨ, ਤੇਜ ਕੁਮਾਰੀ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਦੋਸ਼ ਹੈ ਕਿ ਉਸ ਨੇ ਪਹਿਲਾਂ ਆਪਣੀਆਂ ਤਿੰਨ ਧੀਆਂ ਨੂੰ ਆਪਣੇ ਦੁਪੱਟੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਫਿਰ ਉਸੇ ਦੁਪੱਟੇ ਨਾਲ ਪੱਖੇ ਨਾਲ ਫਾਹਾ ਲੈ ਲਿਆ। 

ਘਟਨਾ ਦੇ ਸਮੇਂ ਪਤੀ ਘਰ ਦੇ ਬਾਹਰ ਇੱਕ ਦਰੱਖਤ ਹੇਠਾਂ ਸੌਂ ਰਿਹਾ ਸੀ। ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਵਿਕਾਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਸ਼ੱਕ ਹੋਣ 'ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਖਿੜਕੀ ਤੋੜ ਕੇ ਕਮਰੇ ਵਿੱਚ ਦਾਖਲ ਹੋਈ, ਜਿੱਥੇ ਤਿੰਨਾਂ ਕੁੜੀਆਂ ਦੀਆਂ ਲਾਸ਼ਾਂ ਬਿਸਤਰੇ 'ਤੇ ਪਈਆਂ ਸਨ ਅਤੇ ਤੇਜ ਕੁਮਾਰੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

(For more news apart from “Baghpat Suicide Uttar Pradesh News,” stay tuned to Rozana Spokesman.)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement