ਲਖੀਮਪੁਰ ਖੀਰੀ ਕਾਂਡ ਦਾ ਮੁੱਲ ਮੁਲਜ਼ਮ ਹੈ ਅਸ਼ੀਸ਼ ਮਿਸ਼ਰਾ
ਲਖੀਮਪੁਰ ਖੀਰੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ, ਜੋ ਲਖੀਮਪੁਰ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਹੈ, ਨੂੰ ਸੁਪਰੀਮ ਕੋਰਟ ਨੇ 25 ਤੋਂ 31 ਦਸੰਬਰ ਤੱਕ ਲਖੀਮਪੁਰ ਖੀਰੀ ’ਚ ਰਹਿਣ ਦੇ ਆਗਿਆ ਦੇ ਦਿੱਤੀ ਹੈ।
ਮੁੱਖ ਜੱਜ ਸੂਰਿਆ ਕਾਂਤ ਅਤੇ ਜਾਏਮਾਲਯ ਬਾਗਚੀ ਦੀ ਬੈਂਚ ਨੇ ਇਹ ਨੋਟ ਕੀਤਾ ਕਿ ਉਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਮੁੱਖ ਮੁਕੱਦਮੇ ’ਚ 36 ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ 85 ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹਾਲੇ ਬਾਕੀ ਹੈ ਜਦਿਕ 10 ਗਵਾਹਾਂ ਨੂੰ ਛੋਟ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਘਟਨਾ ਦਾ ਮੁੱਖ ਦਾ ਮੁਲਜ਼ਮ ਹੈ। ਅਕਤੂਬਰ 2021 ’ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤ ਮਈ ਪ੍ਰਦਰਸ਼ਨ ’ਤੇ ਅਸ਼ੀਸ਼ ਮਿਸ਼ਰਾ ਨੇ ਆਪਣੀ ਥਾਰ ਚੜ੍ਹਾ ਦੀ ਦਿੱਤੀ ਸੀ ਅਤੇ ਇਸ ਦੌਰਾਨ 8 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
