ਚਿੱਤਰਕੂਟ ਬਾਲ ਸੋਸ਼ਣ ਕਾਂਡ ਮਾਮਲੇ 'ਚ ਜੇ.ਈ. ਅਤੇ ਉਸ ਦੀ ਪਤਨੀ ਨੂੰ ਮੌਤ ਦੀ ਸਜ਼ਾ
Published : Feb 20, 2026, 9:13 pm IST
Updated : Feb 20, 2026, 10:25 pm IST
SHARE ARTICLE
Death sentence to JE and his wife in Chitrakoot child abuse case
Death sentence to JE and his wife in Chitrakoot child abuse case

33 ਬੱਚਿਆਂ ਦੀਆਂ 2 ਲੱਖ ਅਸ਼ਲੀਲ ਤਸਵੀਰਾਂ ਵਿਦੇਸ਼ ਭੇਜੀਆਂ

ਨਵੀਂ ਦਿੱਲੀ: ਬਾਂਦਾ ਅਦਾਲਤ ਨੇ ਚਿਤਰਕੂਟ ਦੇ ਦਹਿਲਾ ਦੇਣ ਵਾਲੇ ਬਾਲ ਯੌਨ ਸੋਸ਼ਣ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਉਸ ਦੀ ਪਤਨੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੇ 33 ਬੱਚਿਆਂ ਨਾਲ ਦੁਰਵਿਵਹਾਰ ਕਰ ਕੇ 2 ਲੱਖ ਤੋਂ ਵੱਧ ਅਸ਼ਲੀਲ ਫੋਟੋਆਂ ਅਤੇ ਵੀਡੀਉਜ਼ ਤਿਆਰ ਕੀਤੀਆਂ ਅਤੇ ਇਨ੍ਹਾਂ ਨੂੰ ਵਿਦੇਸ਼ ਭੇਜਿਆ।

ਇਹ ਮਾਮਲਾ 2021 ਵਿਚ ਸਾਹਮਣੇ ਆਇਆ ਸੀ, ਜਦੋਂ ਪੁਲਿਸ ਨੇ ਛਾਪੇਮਾਰੀ ਕਰ ਕੇ  ਵੱਡੀ ਗਿਣਤੀ ਵਿਚ ਅਸ਼ਲੀਲ ਸਮੱਗਰੀ ਬਰਾਮਦ ਕੀਤੀ ਸੀ। ਜਾਂਚ ਦੌਰਾਨ ਪ੍ਰਗਟਾਵਾ ਹੋਇਆ ਕਿ ਦੋਸ਼ੀਆਂ ਨੇ ਬੱਚਿਆਂ ਨੂੰ ਲਾਲਚ ਅਤੇ ਧਮਕੀ ਦੇ ਕੇ ਸੋਸ਼ਣ  ਕੀਤਾ।

ਅਦਾਲਤ ਨੇ ਕਿਹਾ ਕਿ ਇਹ ਅਪਰਾਧ ਮਨੁੱਖਤਾ ਦੇ ਵਿਰੁਧ ਹੈ ਅਤੇ ਸਮਾਜ ਵਿਚ ਡਰਾਉਣਾ ਸੰਦੇਸ਼ ਦਿੰਦਾ ਹੈ। ਇਸ ਲਈ ਸੱਭ ਤੋਂ ਕਠੋਰ ਸਜ਼ਾ ਹੀ ਨਿਆਂ ਹੈ। ਇਸ ਫ਼ੈਸਲੇ ਨਾਲ ਪੀੜਤ ਪਰਵਾਰ ਾਂ ਨੇ ਰਾਹਤ ਦੀ ਸਾਹ ਲਿਆ ਹੈ। ਸਮਾਜਕ  ਸੰਸਥਾਵਾਂ ਨੇ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਜ਼ਾ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਮਿਸਾਲ ਬਣੇਗੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement