Pilibhit Dharm Parivartan:ਪੀਲੀਭੀਤ 'ਚ ਧਰਮ ਪਰਿਵਰਤਨ ਦਾ ਮਾਮਲਾ: 22 ਹਜ਼ਾਰ 'ਚੋਂ 3 ਹਜ਼ਾਰ ਸਿੱਖ ਬਣੇ ਈਸਾਈ? ਜਾਣੋ ਕੀ ਹੈ ਅਸਲੀਅਤ
Published : May 29, 2025, 6:07 pm IST
Updated : May 29, 2025, 6:07 pm IST
SHARE ARTICLE
Conversion case in Pilibhit: 3,000 out of 22,000 Sikhs became Christians? Know what is the reality
Conversion case in Pilibhit: 3,000 out of 22,000 Sikhs became Christians? Know what is the reality

ਈਸਾਈ ਧਰਮ ਅਪਣਾਇਆ ਉਹ ਸਾਰੇ ਆਰਥਕ ਪੱਖੋਂ ਕਮਜ਼ੋਰ ਸਨ

Pilibhit Dharm Parivartan :  ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਧਰਮ ਪਰਿਵਰਤਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇੱਥੇ 15-20 ਪਿੰਡਾਂ ਦੇ ਤਕਰੀਬਨ 3 ਹਜ਼ਾਰ ਸਿੱਖ ਲੋਕਾਂ ਦੇ ਈਸਾਈ ਧਰਮ ਅਪਣਾ ਲਿਆ ਹੈ। ਇਹੀ ਨਹੀਂ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਪਹੁੰਚ ਚੁੱਕਿਆ ਹੈ। ਐਸ.ਜੀ.ਪੀ.ਸੀ. ਵੱਲੋਂ ਧਰਮ ਪਰਿਵਰਤਨ ਮਾਮਲੇ ਦੀ ਜਾਂਚ 'ਚ ਜੋ ਸੱਚਾਈ ਸਾਹਮਣੇ ਆਈ ਉਹ ਹੈਰਾਨ ਕਰਨ ਵਾਲੀ ਸੀ। ਦਰਅਸਲ, ਜਿਹੜੇ ਲੋਕਾਂ ਨੇ ਈਸਾਈ ਧਰਮ ਅਪਣਾਇਆ ਉਹ ਸਾਰੇ ਆਰਥਕ ਪੱਖੋਂ ਕਮਜ਼ੋਰ ਸਨ, ਜਿਸ ਕਰਕੇ ਉਹ ਧਰਮ ਪਰਿਵਰਤਨ ਕਰਨ ਲਈ ਮਜਬੂਰ ਹੋਏ।
ਇਸ ਤੋਂ ਬਾਅਦ 'ਰੋਜ਼ਾਨਾ ਸਪੋਕਸਮੈਨ' ਨੇ ਸਾਰੇ ਮਾਮਲੇ ਦੀ ਗਰਾਊਂਡ ਜ਼ੀਰੋ ਤੋਂ ਪੜਤਾਲ ਕੀਤੀ, ਤਾਂ ਕਈ ਸਾਰੇ ਹੋਰ ਵੀ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ।

2002 ਤੋਂ ਸ਼ੁਰੂ ਹੋਇਆ ਧਰਮ ਪਰਿਵਰਤਨ ਦਾ ਸਿਲਸਿਲਾ

ਪੀਲੀਭੀਤ 'ਚ ਸਥਿਤ ਗੁਰਦੁਆਰਾ ਸਾਹਿਬ ਦੇ ਸਕੱਤਰ ਪਰਮਜੀਤ ਸਿੰਘ ਨੇ ਦਸਿਆ ਕਿ ਉੱਤਰ ਪ੍ਰਦੇਸ਼ 'ਚ ਧਰਮ ਪਰਿਵਰਤਨ ਦਾ ਮਾਮਲਾ 2002 ਤੋਂ ਚਲਦਾ ਆ ਰਿਹਾ ਹੈ। ਪਰਮਜੀਤ ਸਿੰਘ ਨੇ ਦਸਿਆ ਕਿ ਅੰਕੜਿਆਂ ਮੁਤਾਬਕ 2002 ਤੋਂ 2020 ਤਕ 1500 ਲੋਕਾਂ ਨੇ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਅਪਣਾਇਆ, ਪਰ ਸਾਲ 2020 ਤੋਂ ਬਾਅਦ ਧਰਮ ਪਰਿਵਰਤਨ ਦੇ ਮਾਮਲਿਆਂ 'ਚ ਇਕ ਦਮ ਉਛਾਲ ਆਇਆ। 2020 ਤੋਂ 2025 ਦੇ ਦਰਮਿਆਨ ਇੱਥੇ 15-20 ਪਿੰਡਾਂ ਦੇ ਤਕਰੀਬਨ 1500 ਲੋਕਾਂ ਨੇ ਆਪਣੇ ਧਰਮ ਛੱਡ ਕੇ ਈਸਾਈ ਧਰਮ ਨੂੰ ਗ੍ਰਹਿਣ ਕੀਤਾ। ਇਸ ਸਮੇਂ ਕੁੱਲ 3000 ਲੋਕਾਂ ਨੇ ਈਸਾਈ ਧਰਮ ਨੂੰ ਅਪਣਾਇਆ ਹੈ।

ਧਰਮ ਪਰਿਵਰਤਨ ਦਾ ਨੇਪਾਲ ਨਾਲ ਕਨੈਕਸ਼ਨ

ਗੁਰੂਘਰ ਦੇ ਸਕੱਤਰ ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਉੱਤਰ ਪ੍ਰਦੇਸ਼ ਨਾਲ ਲਗਦੇ ਮੁਲਕ ਨੇਪਾਲ ਦੇ ਲੋਕਾਂ ਨੇ ਧਰਮ ਪਰਿਵਰਤਨ 'ਚ ਵੱਡੀ ਭੂਮਿਕਾ ਨਿਭਾਈ ਹੈ। ਸ਼ਾਰਧਾ ਨਦੀ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ (ਭਾਰਤ-ਨੇਪਾਲ ਨਾਲ ਲੱਗਦੇ ਪਿੰਡ) 'ਚ ਧਰਮ ਪਰਿਵਰਤਨ ਦੇ ਜ਼ਿਆਦਾ ਮਾਮਲੇ ਦੇਖੇ ਗਏ ਹਨ। ਇਥੇ ਲੋਕਾਂ ਦੇ ਗ਼ਰੀਬੀ ਤੇ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਤੋਂ ਧਰਮ ਬਦਲਵਾਏ ਜਾ ਰਹੇ ਹਨ।

ਪੈਸਿਆਂ ਤੇ ਬੇਹਤਰੀਨ ਜ਼ਿੰਦਗੀ ਦੇ ਲਾਲਚ 'ਚ ਲੋਕਾਂ ਨੇ ਬਦਲਿਆ ਧਰਮ

ਰਿਪੋਰਟ 'ਚ ਇਹ ਵੀ ਸਾਹਮਣੇ ਆਇਆ ਕਿ ਲੋਕਾਂ ਨੂੰ ਅੰਧਵਿਸ਼ਵਾਸ ਦੇ ਜਾਲ 'ਚ ਫਸਾਇਆ ਜਾਂਦਾ ਹੈ। ਇਥੇ ਪਾਦਰੀ ਆਪਣੀ ਚੰਗਾਈ ਸਭਾਵਾਂ ਲਗਾਉਂਦੇ ਹਨ। ਲੋਕਾਂ ਦੀ ਆਰਥਿਕ ਤੌਰ 'ਤੇ ਮਦਦ ਕਰਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ-ਕਾਲਜਾਂ 'ਚ ਪੜ੍ਹਾਉਣ ਦਾ ਲਾਲਚ ਦਿੰਦੇ ਹਨ, ਜਿਸ ਕਰਕੇ ਮਜਬੂਰੀ 'ਚ ਲੋਕਾਂ ਨੂੰ ਧਰਮ ਪਰਿਵਰਤਨ ਕਰਨਾ ਪੈਂਦਾ ਹੈ।

ਲੋਕਾਂ ਨੂੰ ਗੁਰੂਘਰ ਜਾਣ ਤੋਂ ਰੋਕਿਆ ਜਾਂਦਾ

ਇਥੇ ਪਾਦਰੀ ਲੋਕਾਂ ਨੂੰ ਆਸਥਾ ਦੇ ਜਾਲ ਤਾਂ ਫਸਾਉਂਦੇ ਹੀ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਘਰਾਂ 'ਚ ਜਾਣ ਤੋਂ ਵਰਜਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਿਤੇ ਹੋਰ ਜਾ ਕੇ ਮੱਥਾ ਨਹੀਂ ਟੇਕ ਸਕਦੇ। ਇਹੀ ਨਹੀਂ ਲੋਕਾਂ ਨੇ ਆਪਣੇ ਘਰਾਂ ਵਿਚੋਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਾਹਰ ਕੱਢ ਕੇ ਈਸਾ ਮਸੀਹ ਦੀਆਂ ਤਸਵੀਰਾਂ ਲਗਾਈਆਂ ਹਨ।

ਕਈ ਲੋਕਾਂ ਖ਼ਿਲਾਫ਼ ਦਰਜ ਹੋਈ ਐਫ਼.ਆਈ.ਆਰ

ਜਾਂਚ 'ਚ ਅੱਗੇ ਸਾਹਮਣੇ ਆਇਆ ਕਿ ਪੀਲੀਭੀਤ 'ਚ ਧਰਮ ਪਰਿਵਰਤਨ ਨੂੰ ਲੈਕੇ ਐਫ਼.ਆਈ.ਆਰ ਵੀ ਦਰਜ ਹੋਈ ਸੀ, ਜਿਸ ਵਿੱਚ ਅੱਠ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ, ਜਦਕਿ ਕਈ ਹੋਰ ਅਣਪਛਾਤੇ ਲੋਕਾਂ ਦੇ ਖਿਲਾਫ਼ ਵੀ ਸ਼ਿਕਾਇਤਾਂ ਮਿਲੀਆਂ, ਜਿਸ ਦੀ ਜਾਂਚ ਹਾਲੇ ਜਾਰੀ ਹੈ ਅਤੇ ਦੋਸ਼ੀ ਫ਼ਰਾਰ ਹਨ।

ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਮਿਲ ਰਹੀਆਂ ਧਮਕੀਆਂ

ਦਸ ਦਈਏ ਕਿ ਜਾਂਚ 'ਚ ਪੀਲੀਭੀਤ ਦੇ ਲੋਕਾਂ ਨੇ ਇਹ ਵੀ ਦਸਿਆ ਕਿ ਉਹ ਧਰਮ ਪਰਿਵਰਤਨ ਖਿਲਾਫ਼ ਡਟ ਕੇ ਖੜੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਧਮਕਿਆਂ ਵੀ ਮਿਲਦੀਆਂ ਹਨ। ਇਕ ਪਾਦਰੀ ਦੇ ਰਿਸ਼ਤੇਦਾਰ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਤਕ ਕੀਤਾ ਸੀ। ਕਾਬਿਲੇਗ਼ੌਰ ਹੈ ਕਿ ਪੀਲੀਭੀਤ 'ਚ ਧਰਮ ਪਰਿਵਰਤਨ ਦੇ ਮਾਮਲਿਆਂ ਦੀ ਜਾਂਚ ਐਸਜੀਪੀਸੀ ਵੀ ਕਰਵਾ ਰਹੀ ਹੈ। ਇਹੀ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪੀਲੀਭੀਤ 'ਚ ਧਰਮ ਪਰਿਵਰਤਨ ਦੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ ਸੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement