Saharanpur : ਪੋਤੀ ਦੇ ਕਤਲ ਦੇ ਇਲਜ਼ਾਮ ’ਚ ਦਾਦੀ, ਦਾਦਾ ਤੇ ਮਾਸੀ ਗ੍ਰਿਫ਼ਤਾਰ
Published : May 29, 2025, 6:32 pm IST
Updated : May 29, 2025, 6:32 pm IST
SHARE ARTICLE
Saharanpur: Grandmother, grandfather and aunt arrested for murdering granddaughter
Saharanpur: Grandmother, grandfather and aunt arrested for murdering granddaughter

ਸੱਸ ਅਤੇ ਨੂੰਹ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਝਗੜਾ

ਸਹਾਰਨਪੁਰ : ਸਹਾਰਨਪੁਰ ਜ਼ਿਲ੍ਹੇ ਦੇ ਗਗਲਹੇੜੀ ਥਾਣਾ ਖੇਤਰ ਦੇ ਪਿੰਡ ਕੁਤੁਬਪੁਰ ਕੁਸੇਨੀ ਵਿਚ ਸੱਸ ਨੇ ਅਪਣੇ ਪਤੀ ਅਤੇ ਧੀ ਨਾਲ ਮਿਲ ਕੇ ਅਪਣੀ ਨੂੰਹ ਨੂੰ ਸਬਕ ਸਿਖਾਉਣ ਲਈ ਅਪਣੀ 5 ਮਹੀਨੇ ਦੀ ਪੋਤੀ ਦਾ ਗਲਾ ਵੱਢ ਕੇ ਕਥਿਤ ਤੌਰ ’ਤੇ ਕਤਲ ਕਰ ਦਿਤਾ। ਪੋਤੀ ਦੀ ਦਾਦੀ, ਦਾਦਾ ਅਤੇ ਮਾਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ, ਸੱਸ ਅਤੇ ਨੂੰਹ ਵਿਚਕਾਰ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਔਰਤ ਅਪਣੀ ਨੂੰਹ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਪੁਲਿਸ ਨੇ ਕਿਹਾ ਕਿ ਇਸ ਦੁਸ਼ਮਣੀ ਕਾਰਨ ਸੱਸ ਨੇ ਅਪਣੇ ਪਤੀ ਅਤੇ ਧੀ ਨਾਲ ਮਿਲ ਕੇ ਬੁਧਵਾਰ ਨੂੰ ਕਥਿਤ ਅਪਰਾਧ ਕੀਤਾ।

ਸਹਾਰਨਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਰੋਹਿਤ ਸਜਵਾਨ ਨੇ ਦਸਿਆ ਕਿ ਪਿੰਡ ਕੁਤੁਬਪੁਰ ਕੁਸੇਨੀ ਵਿਚ 5 ਮਹੀਨੇ ਦੀ ਇਸ਼ੀਕਾ ਦਾ ਗਲਾ ਵੱਢ ਕੇ ਉਸ ਸਮੇਂ ਕਤਲ ਕਰ ਦਿਤਾ ਗਿਆ ਜਦੋਂ ਉਹ ਅਪਣੀ ਮਾਂ ਸ਼ਿਵਾਨੀ ਨਾਲ ਘਰ ਵਿਚ ਸੁੱਤੀ ਪਈ ਸੀ। ਉਨ੍ਹਾਂ ਦਸਿਆ ਕਿ ਜਦੋਂ ਸ਼ਿਵਾਨੀ ਸਵੇਰੇ ਉੱਠੀ ਤਾਂ ਉਸਨੇ ਬੱਚੀ ਨੂੰ ਖ਼ੂਨ ਨਾਲ ਲੱਥਪੱਥ ਪਾਇਆ ਜਿਸ ਤੋਂ ਬਾਅਦ ਪਰਵਾਰ ਉਸਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿਤਾ। ਅਧਿਕਾਰੀ ਨੇ ਦਸਿਆ ਕਿ ਸ਼ਿਵਾਨੀ ਦਾ ਪਤੀ ਕੇਰਲ ’ਚ ਸੈਲੂਨ ਚਲਾਉਂਦਾ ਹੈ ਅਤੇ ਉੱਥੇ ਹੀ ਰਹਿੰਦਾ ਹੈ।

ਸਜਵਾਨ ਨੇ ਕਿਹਾ ਕਿ ਪੁਛਗਿਛ ਦੌਰਾਨ, ਲੜਕੀ ਦੀ ਦਾਦੀ ਸਰਿਤਾ ਨੇ ਅਪਰਾਧ ਕਰਨਾ ਸਵੀਕਾਰ ਕਰ ਲਿਆ ਅਤੇ ਦਸਿਆ ਕਿ ਉਹ ਅਪਣੀ ਪੋਤੀ ਦਾ ਕਤਲ ਕਰ ਕੇ ਅਪਣੀ ਨੂੰਹ ਨੂੰ ਝੂਠੇ ਮਾਮਲੇ ਵਿਚ ਫਸਾਉਣਾ ਚਾਹੁੰਦੀ ਸੀ।


ਐਸਐਸਪੀ ਨੇ ਦਸਿਆ ਕਿ ਸਰਿਤਾ ਨੇ ਰਾਤ ਨੂੰ ਚਾਹ ’ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਸ਼ਿਵਾਨੀ ਨੂੰ ਦਿਤੀਆਂ ਤਾਂ ਜੋ ਉਹ ਜਾਗ ਨਾ ਸਕੇ ਅਤੇ ਸਵੇਰੇ ਚਾਰ ਵਜੇ ਉਹ ਅਪਣੀ ਨੂੰਹ ਦੇ ਕਮਰੇ ’ਚ ਗਈ ਤੇ ਇਸ਼ਿਕਾ ਦਾ ਮੂੰਹ ਦਬਾਉਣ ਤੋਂ ਬਾਅਦ, ਉਸਦੇ ਪਤੀ ਧਰਮਿੰਦਰ ਦੁਆਰਾ ਦਿਤੇ ਬਲੇਡ ਨਾਲ ਉਸਦਾ ਗਲਾ ਵੱਢ ਦਿਤਾ। ਸ਼ਿਵਾਨੀ ਨੇ ਦੋਸ਼ ਲਗਾਇਆ ਕਿ ਉਸਨੇ ਅਪਣੀ ਸੱਸ ਨੂੰ ਕਿਸੇ ਹੋਰ ਵਿਅਕਤੀ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਸੀ, ਜਿਸ ਤੋਂ ਬਾਅਦ ਉਸਨੂੰ ਉਸ ਨਾਲ ਨਫ਼ਰਤ ਹੋ ਗਈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement