ਪਿੰਡ ਟਾਟਰਗੰਜ ਦੇ ਲੋਕਾਂ ਨੇ ਦੱਸੇ ਧਰਮ ਪਰਿਵਰਤਨ ਦੇ ਕਾਰਨ

By : JUJHAR

Published : May 30, 2025, 2:36 pm IST
Updated : May 30, 2025, 3:38 pm IST
SHARE ARTICLE
People of Tatarganj village told the reasons for religious conversion
People of Tatarganj village told the reasons for religious conversion

ਲਾਲਚ ਤੇ ਚਮਤਕਾਰ ਦਿਖਾ ਕੇ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ : ਲੋਕ

ਪੰਜਾਬ ਵਿਚ ਧਰਮ ਪਰਿਵਰਤਨ ਸਿਖਰ ’ਤੇ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਲੱਖਾਂ ਲੋਕਾਂ ਨੇ ਧਰਮ ਬਦਲ ਲਿਆ, ਚਾਹੇ ਉਹ ਸਿੱਖ, ਹਿੰਦੂ ਜਾਂ ਮੁਸਲਿਮ ਆਦਿ ਹੋਣ। ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਯੂਪੀ ਦੇ ਪੀਲੀਭੀਤ ਤੇ ਨਾਲ ਲਗਦੇ ਇਲਾਕੇ ’ਚ 3000 ਦੇ ਕਰੀਬ ਸਿੱਖ ਪਰਿਵਾਰ ਆਪਣਾ ਧਰਮ ਬਦਲ ਕੇ ਇਸਾਈ ਬਣ ਗਏ। ਜਾਣਕਾਰੀ ਅਨੁਸਾਰ ਇਨ੍ਹਾਂ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ। ਕਿਹਾ ਇਹ ਵੀ ਜਾ ਰਿਹਾ ਹੈ ਕਿ ਸਿੱਖ ਕੌਮ ਸੰਕਟ ਵਿਚ ਘਿਰੀ ਹੋਈ ਹੈ ਆਪਸੀ ਵਿਵਾਦ ਵਿਚੋਂ ਨਹੀਂ ਨਿਕਲ ਪਾ ਰਹੀ ਇਸੇ ਕਰ ਕੇ ਇਹ ਧਰਮ ਪਰਿਵਰਤਨ ਸਿਖਰਾਂ ’ਤੇ ਚੱਲ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਜ਼ਿਲ੍ਹਾ, ਪੀਲੀਭੀਤ ਦੇ ਪਿੰਡ ਟਾਟਰਗੰਜ ਉਥੋਂ ਦੇ ਹਾਲਾਤ ਜਾਣਨ ਲਈ ਪਹੁੰਚੀ। ਜਿਥੇ ਉਥੋਂ ਦੇ ਪ੍ਰਧਾਨ, ਗੁਰਦੁਆਰਾ ਸਾਹਿਬ ਦੇ ਭਾਈ ਤੇ ਹੋਰ ਲੋਕਾਂ ਨੇ ਧਰਮ ਪਰਿਵਰਤਨ ਬਾਰੇ ਖੁਲ੍ਹ ਕੇ ਗੱਲਬਾਤ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਇਥੇ ਜੋ ਚੱਲ ਰਿਹਾ ਹੈ ਉਹ ਕਾਫ਼ੀ ਹਦ ਤਕ ਸਚਾਈ ਹੈ ਤੇ ਕਾਫ਼ੀ ਹਦ ਤਕ ਗ਼ਲਤ ਵੀ ਹੈ। ਉਨ੍ਹਾਂ ਕਿਹਾ ਸਾਡੇ ਪਿੰਡ ਦੀ ਆਬਾਦੀ 3000 ਦੇ ਕਰੀਬ ਹੈ। ਸਾਡੇ ਪਿੰਡ ਦੇ 1000 ਲੋਕਾਂ ਨੂੰ ਲਾਲਚ ਦਿਤਾ ਗਿਆ ਸੀ।

ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਹਾਡੀ ਬੀਮਾਰੀ ਦੂਰ ਹੋ ਜਾਵੇਗੀ, ਤੁਹਾਡੇ ਬੱਚਿਆਂ ਦਾ ਵਿਆਹ ਕਰਵਾਇਆ ਜਾਵੇਗਾ, ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਵੇਗਾ ਆਦਿ ਦਾ ਲਾਲਚ ਦਿਤਾ ਗਿਆ ਸੀ। ਜਿਸ ਦੌਰਾਨ 1 ਹਜ਼ਾਰ ਲੋਕਾਂ ਨੇ ਆਪਣਾ ਧਰਮ ਬਦਲ ਲਿਆ ਸੀ। ਇਹ ਸਭ ਸਾਡੇ ਵਲੋਂ ਸਿੱਖੀ ਦਾ ਪ੍ਰਚਾਰ ਨਾ ਕੀਤਾ ਜਾਣ ਕਰ ਕੇ ਹੋਇਆ ਹੈ। ਹੁਣ ਸਾਡੀਆਂ ਕਈ ਕਮੇਟੀਆਂ ਨੇ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ, ਜਿਸ ਦੌਰਾਨ ਕਾਫ਼ੀ ਲੋਕ ਵਾਪਸ ਆ ਗਏ ਹਨ ਤੇ ਹੋਰਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਵੀ ਵਾਪਸ ਆ ਜਾਣਗੇ।

ਇਸ ਤੋਂ ਪਹਿਲਾਂ ਬੀਤੇ ਸਮੇਂ 2011 ’ਚ ਵੀ ਇਸ ਤਰ੍ਹਾਂ ਹੀ ਲੋਕਾਂ ਤੋਂ ਧਰਮ ਬਦਲਵਾਇਆ ਗਿਆ ਸੀ ਤੇ ਅਸੀਂ ਸ੍ਰੀ ਅਨੰਦਪੁਰ ਸਾਹਿਬ, ਪਟਨਾ ਸਾਹਿਬ, ਅੰਮ੍ਰਿਤਸਰ ਸਾਹਿਬ ਆਦਿ ਤੋਂ ਸਿੱਖ ਜਥੇਬੰਦੀਆਂ ਨੂੰ ਬੁਲਾਇਆ ਸੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਪਰ ਇਨ੍ਹਾਂ ਲੋਕਾਂ ਦੀ ਬੁੱਧੀ ’ਚ ਸਮਝ ਨਹੀਂ ਪਈ। ਇਸ ਤੋਂ ਬਾਅਦ ਈਸਾਈਆਂ ਨੇ ਆਪਣਾ ਕੰਮ ਹੋਰ ਵੀ ਤੇਜ਼ ਕਰ ਦਿਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਦੀ ਆਬਾਦੀ ਵਧਣੀ ਸ਼ੁਰੂ ਹੋ ਗਈ ਤੇ ਸਾਡੇ ਪਿੰਡ ਵਿਚ ਇਕ ਚਰਚ ਵੀ ਬਣਾ ਦਿਤੀ ਗਈ। ਸਾਡੇ ਤੋਂ ਤਾਂ ਇਹ ਨਹੀਂ ਸਮਝੇ ਪਰ ਜਦੋਂ ਪ੍ਰਸ਼ਾਸਨ ਦਾ ਦਬਾਅ ਪਿਆ ਤਾਂ ਇਨ੍ਹਾਂ ਦੀ ਵਾਪਸੀ ਹੋਣੀ ਸ਼ੁਰੂ ਹੋਈ ਹੈ।

ਜਿਹੜਾ ਧਰਮ ਲੋਕਾਂ ਦੀ ਰਾਖੀ ਕਰਦਾ ਸੀ ਅੱਜ ਉਸੇ ਧਰਮ ਨੂੰ ਘੁਣ ਲੱਗ ਪਿਆ ਹੈ। ਸਾਡੇ ਗੁਰੂਆਂ ਨੇ ਸਿੱਖੀ ਪਿੱਛੇ ਕੁਰਬਾਨੀਆਂ ਦਿਤੀਆਂ ਪਰ ਅਸੀਂ ਅੱਜ ਥੋੜ੍ਹੇ ਜਿਹੇ ਲਾਲਚ ਵਿਚ ਆ ਕੇ ਆਪਣੀ ਸਿੱਖੀ ਛੱਡ ਰਹੇ ਹਾਂ, ਜੋ ਕਿ ਬਹੁਤ ਦੁੱਖ ਵਾਲੀ ਗੱਲ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਕਿਹਾ ਕਿ ਈਸਾਈਆਂ ਨੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗੂੰਮਰਾਹ ਕਰ ਕੇ ਉਨ੍ਹਾਂ ਦੇ ਧਰਮ ਬਦਲਵਾਏ ਤੇ ਹੁਣ ਇਨ੍ਹਾਂ ਉਹ ਇਲਾਕੇ ਚੁਣੇ ਹਨ ਜਿਥੇ ਪ੍ਰਸ਼ਾਸਨ ਜਾਂ ਸਿੱਖ ਜਥੇਬੰਦੀਆਂ ਦੀ ਪਹੁੰਚ ਨਾ ਹੋਵੇ ਜਾਂ ਫਿਰ ਲੋਕਾਂ ਨੂੰ ਸਮਝ ਘੱਟ ਹੋਵੇ।

photophoto

ਇਹ ਇਲਾਕਾ ਗ਼ਰੀਬੀ ਨਾਲ ਜੂਝ ਰਿਹਾ ਹੈ ਇਸੇ ਕਰ ਕੇ ਇਨ੍ਹਾਂ ਨੇ ਗ਼ਰੀਬ ਲੋਕਾਂ ਨੂੰ ਵੱਖ-ਵੱਖ ਲਾਲਚ ਦੇ ਕੇ ਧਰਮ ਬਦਲਵਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਵਲੋਂ ਇਥੇ ਸਿੱਖੀ ਦਾ ਕੋਈ ਪ੍ਰਚਾਰ ਨਹੀਂ ਕੀਤਾ ਜਾਂਦਾ। ਜਿਸ ਕਰ ਕੇ ਇਥੋਂ ਦੇ ਲੋਕਾਂ ਨੂੰ ਸਾਡੇ 10 ਗੁਰੂਆਂ ਦਾ ਨਾਮ ਵੀ ਪਤਾ ਨਹੀਂ ਹੈ ਤੇ ਈਸਾਈ ਇਸੇ ਗੱਲ ਦਾ ਫ਼ਾਇਦਾ ਚੁੱਕ ਰਹੇ ਹਨ। ਸਾਡੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਜਾਗਣਾ ਪਵੇਗਾ ਤਾਂ ਹੀ ਅਸੀਂ ਧਰਮ ਪਰਿਵਰਤਨ ਨੂੰ ਰੋਕ ਸਕਾਂਗੇ। ਜੇ ਸਾਨੂੰ ਧਰਮ ਪਰਿਵਰਤਨ ਨੂੰ ਰੋਕਣਾ ਹੈ ਤਾਂ ਸਾਨੂੰ ਸਿੱਖੀ ਦਾ ਪ੍ਰਚਾਰ ਕਰਨਾ ਪਵੇਗਾ,

ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਪਵੇਗਾ ਤਾਂ ਹੀ ਅਸੀਂ ਆਪਣੇ ਧਰਮ ਬਚਾ ਸਕਾਂਗੇ। ਇਸ ਇਲਾਕੇ ਵਿਚ ਹਸਪਤਾਲ ਨਾ ਹੋਣ ਕਰ ਕੇ ਲੋਕਾਂ ਨੂੰ 40 ਤੋਂ 70 ਕਿਲੋਮੀਟਰ ਤਕ ਇਲਾਜ ਕਰਵਾਉਣ ਜਾਣਾ ਪੈਂਦਾ ਹੈ। ਗ਼ਰੀਬ ਲੋਕ ਹੋਣ ਕਰ ਕੇ ਉਹ ਇੰਨੀ ਦੂਰਾ ਨਹੀਂ ਜਾ ਪਾਉਂਦੇ ਜਿਸ ਕਰ ਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਇਲਾਕੇ ਵਿਚ ਸਕੂਲ, ਹਸਪਤਾਲ ਆਦਿ ਖੋਲ੍ਹੇ ਜਾਣ। ਜੇ ਸਾਡੀਆਂ ਸਿੱਖ ਜਥੇਬੰਦੀਆਂ, ਐਸਜੀਪੀਸੀ ਤੇ ਸੰਸਥਾਵਾਂ ਅਜਿਹੇ ਪਿਛੜੇ ਇਲਾਕਿਆਂ ਦੀ ਮਦਦ ਕਰਨ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਸੈਂਕੜੇ ਨਹੀਂ ਹਜ਼ਾਰਾਂ ਸਿੰਘ ਸਜੇ ਲੋਕ ਮਿਲਣਗੇ।

ਅਸੀਂ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਵੀ ਸਾਡਾ ਸਹਿਯੋਗ ਕਰੇ। ਇਕ ਹੋਰ ਵਿਅਕਤੀ ਨੇ ਕਿਹਾ ਕਿ ਸਾਡੀਆਂ ਇੰਨੀਆਂ ਵੱਡੀਆਂ ਜਥੇਬੰਦੀਆਂ ਹੋਣ ਕਰ ਕੇ ਵੀ ਉਹ ਧਰਮ ਪਰਿਵਰਤਨ ’ਤੇ ਧਿਆਨ ਨਹੀਂ ਦੇ ਰਹੀਆਂ। ਇਹ ਇਲਾਕਾ ਪਿਛੜਿਆ ਹੋਇਆ ਹੈ ਜਿਸ ਕਰ ਕੇ ਈਸਾਈ ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਦਿੰਦੇ ਹਨ ਤੇ ਇਹ ਲੋਕ ਆਪਣਾ ਧਰਮ ਛੱਡ ਕੇ ਈਸਾਈ ਧਰਮ ਕਬੂਲ ਕਰ ਲੈਂਦੇ ਹਨ। ਸਾਡੀਆਂ ਸਿੱਖ ਜਥੇਬੰਦੀਆਂ ਤੇ ਐਸਜੀਪੀਸੀ ਨੂੰ ਇਸ ਮੁੱਦੇ ’ਤੇ ਧਿਆਨ ਦੇਣਾ ਚਾਹੀਦਾ ਹੈ।

ਇਥੇ ਨਾ ਤਾਂ ਸਕੂਲ, ਹਸਪਤਾਲ ਹੈ ਤੇ ਨਾ ਹੀ ਇਨ੍ਹਾਂ ਲੋਕਾਂ ਨੂੰ ਜਿਹੜਾ ਸਰਕਾਰ ਵਲੋਂ ਰਾਸ਼ਨ ਦਿਤਾ ਜਾਂਦਾ ਹੈ ਉਹ ਵੀ ਨਹੀਂ ਮਿਲਦਾ। ਸਰਕਾਰ ਨੇ ਯੋਜਨਾ ਬਣਾਈ ਸੀ ਹਰ ਘਰ ਬਿਜਲੀ ਪਰ ਇਥੇ ਬਿਜਲੀ ਨਹੀਂ  ਹੈ, ਘਰ ਕੱਚੇ ਹਨ। ਅਸੀਂ ਬੇਨਤੀ ਕਰਦੇ ਹਾਂ ਕਿ ਉਤਰ ਪ੍ਰਦੇਸ਼ ਸਰਕਾਰ ਇਨ੍ਹਾਂ ਵਲ ਧਿਆਨ ਦੇਵੇ। ਸਰਕਾਰ ਵਲੋਂ ਜਿਹੜੀਆਂ ਸਹੂਲਤਾਂ ਦਿਤੀਆਂ ਜਾਂਦੀਆਂ ਹਨ ਉਹ ਸਾਰੀਆਂ ਸਹੂਲਤਾਂ ਇਨ੍ਹਾਂ ਲੋਕਾਂ ਤਕ ਪਹੁੰਚਾਈਆਂ ਜਾਣ, ਸਕੂਲ ਤੇ ਹਸਪਤਾਲ ਖੋਲ੍ਹੇ ਜਾਣ ਤਾਂ ਜੋ ਇਹ ਲੋਕ ਆਪਣਾ ਧਰਮ ਨਾਲ ਬਦਲਣ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement