
ਦਿੱਲੀ ਪੁਲਿਸ ਵੱਲੋਂ ਕਤਲ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣੀ ਪਥਾਣ ਲੁਕਾ ਕੇ ਘੁੰਮ ਰਹੇ ਵਿਅਕਤੀ ਨੂੰ 25 ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਵੱਲੋਂ ਕਤਲ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣੀ ਪਥਾਣ ਲੁਕਾ ਕੇ ਘੁੰਮ ਰਹੇ ਵਿਅਕਤੀ ਨੂੰ 25 ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਦੋਸ਼ੀ ਦੀ ਪਛਾਣ ਅਜੇ ਲਾਂਬਾ ਉਰਫ਼ ਬੰਸ਼ੀ ਵਜੋਂ ਹੋਈ ਹੈ। ਦਰਅਸਲ ਇਸ ਵਿਅਕਤੀ ਵੱਲੋਂ ਦੋ ਦਹਾਕੇ ਪਹਿਲਾਂ ਕਈ ਕਤਲ ਅਤੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਸੀ।
ਪੁਲਿਸ ਦੀ ਜਾਣਕਾਰੀ ਅਨੁਸਾਰ ਦੋਸ਼ੀ ਵੱਲੋਂ ਕਥਿਤ ਤੌਰ 'ਤੇ ਟੈਕਸੀਆਂ ਕਿਰਾਏ 'ਤੇ ਲਈਆਂ ਜਾਂਦੀਆਂ ਸਨ ਅਤੇ ਡਰਾਈਵਰਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਸੀ ਅਤੇ ਫਿਰ ਲਾਸ਼ਾਂ ਨੂੰ ਉੱਤਰਾਖੰਡ ਦੇ ਜੰਗਲਾਂ ਵਿੱਚ ਸੁੱਟ ਦਿੰਦਾ ਸੀ। ਇਸ ਮਗਰੋਂ ਚੋਰੀ ਕੀਤੇ ਵਾਹਨਾਂ ਨੂੰ ਨੇਪਾਲ ਵੇਚਿਆ ਜਾਂਦਾ ਸੀ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕ੍ਰਾਈਮ) ਆਦਿੱਤਿਆ ਗੌਤਮ ਨੇ ਦੱਸਿਆ ਕਿ ਲਾਂਬਾ ਅਤੇ ਉਸ ਦੇ ਦੋ ਸਾਥੀ ਧੀਰੇਂਦਰ ਅਤੇ ਦਿਲੀਪ ਨੇਗੀ ਕਤਲ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ਸਨ। ਉਹ ਟੈਕਸੀ ਡਰਾਈਵਰਾਂ ਨਾਲ ਯਾਤਰੀਆਂ ਵਜੋਂ ਮਿਲਦੇ ਸਨ ਅਤੇ ਸਫ਼ਰ ਦੌਰਾਨ ਹੀ ਡਰਾਈਵਰਾਂ ਨੂੰ ਮਾਰ ਦਿੰਦੇ ਸਨ ਅਤੇ ਲਾਸ਼ਾਂ ਨੂੰ ਉੱਤਰਾਖੰਡ ਦੇ ਜੰਗਲਾਂ ਵਿੱਚ ਸੁੱਟ ਦਿੰਦੇ ਸਨ। ਇਸ ਮਗਰੋਂ ਲੁੱਟੀਆਂ ਗੱਡੀਆਂ ਨੂੰ ਨੇਪਾਲ ਦੇ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਸੀ।
ਜਾਣਕਾਰੀ ਅਨੁਸਾਰ ਇਹ ਘਟਨਾਵਾਂ 1999 ਅਤੇ 2001 ਵਿਚਕਾਰ ਵਾਪਰੀਆਂ ਸਨ ਪਰ ਦੋਸ਼ੀ ਪੁਲਿਸ ਦੇ ਹੱਥੇ ਨਾ ਆਉਣ ਕਰਕੇ ਭਗੌੜਾ ਐਲਾਨ ਦਿੱਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਦੋਸ਼ੀ ਨੇ ਕਈ ਵਾਰ ਆਪਣੀ ਪਛਾਣ ਅਤੇ ਟਿਕਾਣਾ ਬਦਲੇ ਸਨ। ਉਹ 2008 ਤੋਂ 2018 ਤੱਕ ਨੇਪਾਲ ਵਿੱਚ ਰਹਿੰਦਾ ਸੀ। ਇਸ ਮਗਰੋਂ ਦੇਹਰਾਦੂਨ ਪਹੁੰਚਿਆ।
ਇਹ ਵੀ ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਲਾਂਬਾ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਉਸਨੇ ਆਪਣੀ ਪਛਾਣ ਅਤੇ ਭਗੌੜੇ ਅਤੀਤ ਨੂੰ ਪੁਲਿਸ ਤੋਂ ਲੁਕਾਇਆ ਹੋਇਆ ਸੀ।
ਆਖਰਕਾਰ ਪੁਲਿਸ ਨੇ ਦੋਸ਼ੀ ਨੂੰ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ ਅਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ ।