ਕਿਹਾ : ਅਜਿਹੇ ਕਾਗਜ਼ ਦਾ ਕੀ ਫਾਇਦਾ ਜਿਸ ’ਚ ਵਿਅਕਤੀ ਨਾਂ ਹੀ ਗਲਤ ਲਿਖਿਆ ਹੋਵੇ
ਹਲਦਵਾਨੀ : ਸ਼ਾਂਤ ਸੁਭਾਅ ਦੇ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਪੁਸ਼ਕਰ ਸਿੰਘ ਧਾਮੀ ਨੂੰ ਵੀ ਗੁੱਸਾ ਆਉਂਦਾ ਹੈ। ਉਨ੍ਹਾਂ ਦਾ ਗੁੱਸਾ ਭੁਜੀਆਘਾਟ ’ਚ ਆਯੋਜਿਤ ਸਮਾਰੋਹ ਦੇ ਉਦਘਾਟਨ ਮੌਕੇ ਉਦੋਂ ਦੇਖਣ ਨੂੰ ਮਿਲਿਆ ਜਦੋਂ ਸੰਬੋਧਨ ਦੌਰਾਨ ਉਨ੍ਹਾਂ ਨੂੰ ਇਕ ਕਾਗਜ਼ ਦਿੱਤਾ ਗਿਆ, ਜਿਸ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਾਮ ਗਲਤ ਲਿਖਿਆ ਹੋਇਆ ਸੀ। ਮੁੱਖ ਮੰਤਰੀ ਕਾਗਜ਼ ਨੂੰ ਦੇਖ ਕੇ ਲੋਕਾਂ ਦੇ ਨਾਮ ਬੋਲਦੇ ਰਹੇ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਬਿਸ਼ਟ ਦੇ ਨਾਂ ਦੀ ਜਗ੍ਹਾ ਪ੍ਰਦੀਪ ਬਿਸ਼ਟ ਬੋਲ ਗਏ।
ਗਲਤੀ ਦਾ ਅਹਿਸਾਸ ਹੁੰਦਿਆਂ ਹੀ ਉਨ੍ਹਾਂ ਨੇ ਉਸ ਕਾਗਜ਼ ਨੂੰ ਇਕ ਪਾਸੇ ਸੁੱਟ ਦਿੱਤਾ ਅਤੇ ਬੋਲੇ ਅਜਿਹੇ ਕਾਗਜ਼ ਦਾ ਕੀ ਫਾਇਦਾ ਜਿਸ ’ਚ ਨਾਮ ਹੀ ਗਲਤ ਲਿਖਿਆ ਹੋਵੇ। ਸੰਬੋਧਨ ਤੋਂ ਪਹਿਲਾਂ ਕਿਸੇ ਨੇ ਇਕ ਕਾਗਜ਼ ’ਤੇ ਉਥੇ ਮੌਜੂਦ ਸੀਨੀਅਰ ਲੋਕਾਂ ਦੇ ਨਾਮ ਲਿਖ ਕੇ ਵਿਧਾਇਕ ਭਗਤ ਨੂੰ ਫੜਾ ਦਿੱਤਾ ਅਤੇ ਬਾਅਦ ਵਿਚ ਇਹੀ ਪਰਚਾ ਸੰਸਦ ਮੈਂਬਰ ਅਜੇ ਭੱਟ ਕੇ ਕੋਲ ਪਹੁੰਚ ਗਿਆ। ਦੋਵਾਂ ਨੇ ਇਸੇ ਪਰਚੇ ’ਚੋਂ ਪੜ੍ਹ ਕੇ ਲੋਕਾਂ ਦੇ ਨਾਮ ਬੋਲੇ। ਇਹੀ ਕਾਗਜ਼ ਬਾਅਦ ’ਚ ਮੁੱਖ ਮੰਤਰੀ ਦੇ ਡਾਇਸ ’ਤੇ ਪਹੁੰਚ ਗਿਆ। ਸਾਰੇ ਲੋਕਾਂ ਦੇ ਨਾਮ ਲੈਣ ਤੋਂ ਬਾਅਦ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਧਾਨ ਦਾ ਨਾਮ ਗ਼ਲਤ ਲੈ ਲਿਆ ਅਤੇ ਅਹਿਸਾਸ ਹੋਣ ’ਤੇ ਉਨ੍ਹਾਂ ਨੇ ਕਾਗਜ਼ ਨੂੰ ਹਵਾ ’ਚ ਉਛਾਲ ਦਿੱਤਾ ਅਤੇ ਬਾਅਦ ’ਚ ਉਨ੍ਹਾਂ ਨੇ ਸਮਾਗਮ ’ਚ ਮੌਜੂਦ ਵਿਅਕਤੀਆਂ ਦੇ ਨਾਮ ਬਿਨਾ ਕਿਸੇ ਕਾਗਜ਼ ਤੋਂ ਹੀ ਬੋਲੇ। ਇਸ ਕਾਗਜ਼ ’ਚ ਨਾਮ ਕਿਸ ਨੇ ਲਿਖੇ ਇਹ ਪਤਾ ਨਹੀਂ ਲੱਗ ਸਕਿਆ।
