4 ਧਾਮਾਂ ਵਿੱਚ ਤਾਪਮਾਨ -10 ਡਿਗਰੀ ਸੈਲਸੀਅਸ ਤੋਂ ਘੱਟ
Uttarakhand Weather Update: ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਤਾਪਮਾਨ ਡਿੱਗ ਰਿਹਾ ਹੈ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਠੰਢ ਵਧ ਰਹੀ ਹੈ। ਕੁਝ ਇਲਾਕਿਆਂ ਵਿੱਚ ਧੁੰਦ ਦਿਖਾਈ ਦੇ ਰਹੀ ਹੈ। ਊਧਮ ਸਿੰਘ ਨਗਰ ਅਤੇ ਹਰਿਦੁਆਰ ਦੇ ਹੇਠਲੇ ਇਲਾਕਿਆਂ ਵਿੱਚ ਸੰਘਣੀ ਧੁੰਦ ਪਈ ਹੈ।
ਕੇਦਾਰਨਾਥ ਵਿੱਚ ਪਾਰਾ ਮਨਫ਼ੀ 14 ਡਿਗਰੀ ਸੈਲਸੀਅਸ, ਬਦਰੀਨਾਥ ਵਿੱਚ ਮਨਫ਼ੀ 11 ਡਿਗਰੀ ਸੈਲਸੀਅਸ, ਗੰਗੋਤਰੀ ਵਿੱਚ ਮਨਫ਼ੀ 13 ਡਿਗਰੀ ਸੈਲਸੀਅਸ ਅਤੇ ਯਮੁਨੋਤਰੀ ਵਿੱਚ ਮਨਫ਼ੀ 9-10 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਗਿਆਨ ਕੇਂਦਰ, ਦੇਹਰਾਦੂਨ ਦੀ ਭਵਿੱਖਬਾਣੀ ਅਨੁਸਾਰ, ਘਾਟੀਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ ਵਿੱਚ 16 ਦਸੰਬਰ ਨੂੰ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਉਮੀਦ ਹੈ। ਸਵੇਰੇ ਰਾਜ ਦੇ ਮੈਦਾਨੀ ਇਲਾਕਿਆਂ ਵਿਚ ਹਲਕੀ ਧੁੰਦ ਪੈਣ ਦੀ ਉਮੀਦ ਹੈ। ਰਾਜਧਾਨੀ ਦੇਹਰਾਦੂਨ ਵਿਚ ਅਸਮਾਨ ਜ਼ਿਆਦਾਤਰ ਸਾਫ਼ ਰਹੇਗਾ।
ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਸਵੇਰ ਅਤੇ ਸ਼ਾਮ ਵੇਲੇ ਜ਼ਿਆਦਾ ਠੰਢ ਹੁੰਦੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਇਸੇ ਤਰ੍ਹਾਂ ਦੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।
