ਪੁਜਾਰੀ ਨੇ ਮਾਤਾ ਲਕਸ਼ਮੀ ਨੂੰ ਬਦਰੀਨਾਥ ਗਰਭ ਗ੍ਰਹਿ ’ਚ ਵਿਰਾਜਮਾਨ ਹੋਣ ਲਈ ਦਿੱਤਾ ਸੱਦਾ
ਚਮੋਲੀ : ਬਦਰੀਨਾਥ ਧਾਮ ਦੇ ਕਪਾਟ ਸਰਦਰੁੱਤ ਦੇ ਲਈ ਅੱਜ ਮੰਗਲਵਾਰ ਨੂੰ ਬੰਦ ਕਰ ਦਿੱਤੇ ਗਏ ਹਨ । ਇਸ ਤੋਂ ਪਹਿਲਾਂ ਸੋਮਵਾਰ ਨੂੰ ਬਦਰੀਨਾਥ ਮੰਦਿਰ ’ਚ ਪੂਜਾ ਦੇ ਤਹਿਤ ਮਾਤਾ ਲਕਸ਼ਮੀ ਮੰਦਿਰ ’ਚ ਕੜਾਈ ਭੋਗ ਦਾ ਆਯੋਜਨ ਕੀਤਾ ਗਿਆ। ਬਦਰੀਨਾਥ ਦੇ ਮੁੱਖ ਪੁਜਾਰੀ ਅਮਰਨਾਥ ਨੰਬੂਦਰੀ ਨੇ ਮਾਤਾ ਲਕਸ਼ਮੀ ਕੋ ਬਦਰੀਨਾਥ ਗਰਭ ਗ੍ਰਹਿ ਵਿੱਚ ਵਿਰਾਜਮਾਨ ਹੋਣ ਲਈ ਸੱਦਾ ਦਿੱਤਾ ।
ਅੱਜ ਮੰਗਲਵਾਰ ਨੂੰ 2:56 ਮਿੰਟ 'ਤੇ ਬਦਰੀਨਾਥ ਮੰਦਰ ਦੇ ਕਪਾਟ ਸ਼ਰਧਾਲੂਆਂ ਨੂੰ ਬੰਦ ਕਰ ਦਿੱਤਾ ਗਏ । ਇਸ ਦੌਰਾਨ ਜੈ ਬਦਰੀਵਿਸ਼ਾਲ ਦੀ ਜੈਕਾਰਿਆਂ ਦੀ ਗੂੰਜ ਨਾਲ ਧਾਮ ਗੂੰਜ ਉਠਿਆ । ਹਜ਼ਾਰਾਂ ਸ਼ਰਧਾਲੂ ਕਪਾਟ ਬੰਦ ਹੋਣ ਮੌਕੇ ਮੌਜੂਦ ਰਹੇ । ਇਸ ਮੌਕੇ ਮੰਦਰ ਨੂੰ ਦਸ ਕਵਿੰਟਲ ਫੁੱਲਾਂ ਨਾਲ ਸਜਾਇਆ ਗਿਆ । 21 ਨਵੰਬਰ ਤੋਂ ਬਦਰੀਨਾਥ ਧਾਮ ਵਿੱਚ ਪੰਚ ਪੂਜਾ ਸ਼ੁਰੂ ਹੋ ਗਈ ਸੀ । ਗਣੇਸ਼ ਮੰਦਰ, ਆਦਿ ਕੇਦਾਰੇਸ਼ਵਰ ਅਤੇ ਆਦਿ ਗੁਰੂ ਸ਼ੰਕਰਾਚਾਰੀਆ ਗੱਦੀ ਸਥਾਨ ਦੇ ਕਪਾਟ ਬੰਦ ਹੋਣ ਤੋਂ ਬਾਅਦ ਮੰਦਰ ਵਿੱਚ ਵੇਦ ਰਚਨਾਵਾਂ ਦਾ ਪਾਠ ਵੀ ਬੰਦ ਹੋ ਗਿਆ । ਸੋਮਵਾਰ ਨੂੰ ਮਾਤਾ ਲਕਸ਼ਮੀ ਮੰਦਰ ਵਿੱਚ ਵਿਸ਼ੇਸ਼ ਪੂਜਾ ਕਰਵਾਈ ਗਈ ।
ਮੁੱਖ ਪੁਜਾਰੀ ਰਾਵਲ ਨੇ ਮਾਤਾ ਲਕਸ਼ਮੀ ਮੰਦਰ ਵਿੱਚ ਜਾ ਕੇ ਉਨ੍ਹਾਂ ਨੂੰ ਬਦਰੀਨਾਥ ਗਰਭ ਗ੍ਰਹਿ ਵਿੱਚ ਵਿਰਾਜਮਾਨ ਹੋਣ ਦੇ ਲਈ ਸੱਦਾ ਦਿੱਤਾ । ਬਦਰੀਨਾਥ ਮੰਦਰ ਦੇ ਕਪਾਟ ਖੁੱਲ੍ਹਣ ਤੋਂ ਬਾਅਦ ਛੇ ਮਹੀਨੇ ਤੱਕ ਮਾਤਾ ਲਕਸ਼ਮੀ ਮੰਦਰ ਪਰਿਕਰਮਾ ਸਥਾਨ ਮੰਦਿਰ ਵਿੱਚ ਵਿਰਾਜਮਾਨ ਰਹਿੰਦੇ ਹਨ । ਹੁਣ ਸਰਦਰੁੱਤ ਲਈ 25 ਨਵੰਬਰ ਦੁਪਹਿਰ ਨੂੰ 2:56 ਮਿੰਟ 'ਤੇ ਬਦਰੀਨਾਥ ਮੰਦਰ ਦੇ ਕਪਾਟ ਬੰਦ ਕਰ ਦਿੱਤੇ ਗਏ। ਕਪਾਟ ਬੰਦ ਹੋਣ ਦੇ ਮੌਕੇ ਪਰ ਬਦਰੀਨਾਥ ਮੰਦਿਰ ਨੂੰ ਦਸ ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ । ਕਪਾਟ ਬੰਦ ਹੋਣ ਦੇ ਮੌਕੇ ਬਦਰੀਨਾਥ ਮੰਦਰ ਵਿੱਚ ਹਜ਼ਾਰਾਂ ਸ਼ਰਧਾਲੂ ਮੌਜੂਦ ਰਹੇ ।
