ਖਸ਼ੋਗੀ ਹੱਤਿਆ ਮਾਮਲੇ 'ਚ ਨਵਾਂ ਖੁਲਾਸਾ, CCTV ਫੁਟੇਜ ਆਈ ਸਾਹਮਣੇ
Published : Jan 1, 2019, 2:04 pm IST
Updated : Jan 1, 2019, 2:04 pm IST
SHARE ARTICLE
CCTV Footage Jamal Khashoggi's
CCTV Footage Jamal Khashoggi's

ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਖੀ ਦੀ ਹੱਤਿਆ ਦਾ ਮਾਮਲਾ ਉੱਲਝਦਾ ਹੀ ਹਾ ਰਿਹਾ ਹੈ ਅਤੇ ਹੁਣ  ਇਸ ਹੱਤਿਆ ਮਾਮਲੇ 'ਚ ਇਕ ਨਵਾਂ ਮੌੜ ਆਈਆ ਹੈ। ਦੱਸ ਦਈੇਏ ...

ਅੰਕਾਰਾ: ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਖੀ ਦੀ ਹੱਤਿਆ ਦਾ ਮਾਮਲਾ ਉੱਲਝਦਾ ਹੀ ਹਾ ਰਿਹਾ ਹੈ ਅਤੇ ਹੁਣ  ਇਸ ਹੱਤਿਆ ਮਾਮਲੇ 'ਚ ਇਕ ਨਵਾਂ ਮੌੜ ਆਈਆ ਹੈ। ਦੱਸ ਦਈੇਏ ਕਿ ਇਕ ਤੁਰਕੀ ਟੀਵੀ ਚੈਨਲ ਨੇ ਇਕ ਵੀਡੀਓ ਜਾਰੀ ਕੀਤਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਕਿ ਇਹ ਵੀਡੀਓ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨਾਲ ਸਬੰਧਤ ਹੈ ਅਤੇ ਇਸ ਵੀਡੀਓ 'ਚ ਤਿੰਨ ਵਿਅਕਤੀ ਬੈਗ ਚ ਕੁਝ ਲਿਜਾਂਦੇ ਦਿਖਾਈ ਦੇ ਰਹੇ ਹਨ।

Jamal KhashoggiJamal Khashoggi

ਕਿਹਾ ਜਾ ਰਿਹਾ ਹੈ ਕਿ ਜਿਸ ਬੈਗ ਨੂੰ ਇਹ ਵੀਡੀਓ 'ਚ ਲੈ ਜਾਂਦੇ ਦਿਖ ਰਹੇ ਹਨ ਉਸ 'ਚ ਖਸ਼ੋਗੀ ਦੀ ਲਾਸ਼ ਦੇ ਟੁਕੜੇ ਸਨ। ਤੁਹਾਨੂੰ ਦੱਸ ਦਈਏ ਕਿ ਬੀਤੀ 2 ਅਕਤੂਬਰ ਨੂੰ ਇਸਤਾਂਬੁਲ ਸਥਿਤ ਸਾਊਦੀ ਦੂਤਾਵਾਸ ਚ ਖਸ਼ੋਗੀ ਦੀ ਹੱਤਿਆ ਕੀਤੀ ਗਈ ਸੀ ਅਤੇ ਇਸ ਹੱਤਿਆ ਕਾਂਡ ਤੋਂ ਬਾਅਦ ਪੱਛਮੀ ਦੇਸ਼ਾਂ ਅਤੇ ਸਾਊਦੀ ਅਰਬ ਦੇ ਸਬੰਧਾਂ 'ਚ ਤਣਾਅ ਪੈਦਾ ਹੋ ਗਿਆ ਹੈ।

CCTV FootageCCTV Footage

ਇਹ ਤਸਵੀਰਾਂ ਚੈਨਲ 'ਤੇ ਐਤਵਾਰ ਜਾਰੀ ਹੋਈਆਂ ਹਨ। ਇਨ੍ਹਾਂ ਚ ਇਸਤਾਂਬੁਲ ਸਥਿਤ ਸਾਊਦੀ ਦੂਤਾਵਾਸ ਚ ਤਾਇਨਾਤ ਰਾਜਦੂਤ ਦੇ ਘਰ ਤੋਂ ਤਿੰਨ ਲੋਕ ਸੂਟਕੇਸ ਤੇ 2 ਵੱਡੇ ਕਾਲੇ ਬੈਗ ਲਿਜਾਂਦੇ ਦਿਖਾਈ ਦੇ ਰਹੇ ਹਨ। ਰਾਜਦੂਤ ਦਾ ਘੜ ਸਾਊਦੀ ਦੂਤਾਵਾਸ ਦੇ ਨਜ਼ਦੀਕ ਹੈ। ਖਸ਼ੋਗੀ ਤੁਰਕੀ ਚ ਰਹਿੰਦੀ ਅਪਣੀ ਮੰਗੇਤਰ ਹੇਟਿਸ ਸੇਂਗੀਜ ਨਾਲ ਨਿਕਾਹ ਕਰਾਉਣਾ ਚਾਹੁੰਦੇ ਸੀ।

Jamal Khashoggi Jamal Khashoggi

ਇਕ ਰਿਪੋਰਟ ਮੁਤਾਬਕ ਤੁਰਕੀ ਦੇ ਅਧਿਕਾਰੀਆਂ ਅਤੇ ਵੱਖ-ਵੱਖ ਮੀਡੀਆ ਰਿਪੋਰਟ ਮੁਤਾਬਕ ਸਾਊਦੀ ਸਰਕਾਰ ਅਲੋਚਕ ਰਹੇ ਖਸ਼ੋਗੀ ਦੀ ਹੱਤਿਆ ਲਈ 15 ਲੋਕਾਂ ਅਰਬ ਤੋਂ ਆਏ ਸੀ ਅਤੇ ਉਨ੍ਹਾਂ ਨੇ ਖਸ਼ੋਗੀ ਦੀ ਹੱਤਿਆ ਤੋਂ ਬਾਅਦ ਉਸ ਦੇ ਸ਼ਰੀਰ ਦੇ ਟੁੱਕੜੇ ਕਰ ਦਿਤੇ ਅਤੇ ਤੇਜ਼ਾਬ ਦੀ ਮਦਦ ਨਾਲ ਉਨ੍ਹਾਂ ਟੁਕੜਿਆਂ ਨੂੰ ਖ਼ਤਮ ਕਰਨ ਦੀ ਕੋਸ਼ੀਸ਼ ਕੀਤੀ ਸੀ। ਤੁਰਕੀ ਪ੍ਰਸ਼ਾਸਨ ਨੇ ਖਸ਼ੋਗੀ ਦੇ ਲਾਸ਼ ਨੂੰ ਦੂਤਾਵਾਸ ਸਮੇਤ ਕਈ ਥਾਂਵਾ 'ਤੇ ਲਭਣ ਦੀ ਕੋਸ਼ੀਸ਼ ਕੀਤੀ ਪਰ ਹੁਣ ਤੱਕ ਕੁੱਝ ਵੀ ਬਰਾਮਦ ਨਹੀਂ ਹੋਇਆ।

Location: Turkey, Ankara, Ankara

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement