ਸਿੰਗਾਪੁਰ ਦੀ ਫ਼ੈਕਟਰੀ ’ਚ ਅੱਗ ਲੱਗਣ ਕਾਰਨ ਭਾਰਤੀ ਨਾਗਰਿਕ ਦੀ ਮੌਤ

By : KOMALJEET

Published : Jan 1, 2023, 10:49 am IST
Updated : Jan 1, 2023, 10:49 am IST
SHARE ARTICLE
Representational image
Representational image

ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ 

ਸਿੰਗਾਪੁਰ  : ਸਿੰਗਾਪੁਰ ਵਿਚ ਇਕ ਉਦਯੋਗਿਕ ਸਥਾਨ ’ਤੇ ਅੱਗ ਲੱਗਣ ਦੀ ਘਟਨਾ ਵਿਚ ਇਕ 38 ਸਾਲਾ ਭਾਰਤੀ ਨਾਗਰਿਕ ਦੀ ਸੜ ਕੇ ਮੌਤ ਹੋ ਗਈ। ਇਸ ਤੋਂ ਬਾਅਦ ਕੰਮ ਵਾਲੀ ਥਾਂ ’ਤੇ ਹਾਦਸਿਆਂ ’ਚ ਮੌਤ ਦਾ ਇਹ 46ਵਾਂ ਮਾਮਲਾ ਹੈ, ਜੋ ਕਿ 2016 ਤੋਂ ਬਾਅਦ ਸੱਭ ਤੋਂ ਵੱਧ ਹੈ।
 
ਮਨੁੱਖੀ ਸ਼ਕਤੀ ਮੰਤਰਾਲੇ (ਐਮ.ਓ.ਐਮ.) ਨੇ ਸਨਿਚਰਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਅਨੁਸਾਰ ਅੱਗ ਸ਼ੁੱਕਰਵਾਰ ਸਵੇਰੇ 21 ਟੂਆਸ ਐਵੇਨਿਊ 3 ਕੰਪਲੈਕਸ ਵਿਚ ਸਿਲੰਡਰਾਂ ਤੋਂ ਜਲਣਸ਼ੀਲ ਗੈਸ ਐਸੀਟਲੀਨ ਦੇ ਲੀਕ ਹੋਣ ਕਾਰਨ ਲੱਗੀ ਸੀ। ਅੱਗ ਵਿਚ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। 

ਇਸ ਹਾਦਸੇ ਵਿਚ ਇਕ 43 ਸਾਲਾ ਚੀਨੀ ਨਾਗਰਿਕ ਵੀ ਝੁਲਸਿਆ ਹੈ। ਉਸ ਨੂੰ ਸਿੰਗਾਪੁਰ ਦੇ ਜਨਰਲ ਹਸਪਤਾਲ ਲਿਜਾਇਆ ਗਿਆ। ਮੰਤਰਾਲਾ ਨੇ ਕਿਹਾ ਕਿ ਉਸ ਨੇ ਏਸ਼ੀਆ ਟੈਕਨੀਕਲ ਗੈਸ ਦੇ ਮਾਲਕ ਅਤੇ ਠੇਕੇਦਾਰ ਨੂੰ ਜਲਣਸ਼ੀਲ ਗੈਸ ਸਿਲੰਡਰਾਂ ਦੀ ਜਾਂਚ ਅਤੇ ਸਾਂਭ ਸੰਭਾਲ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿਤੇ ਹਨ। ਸਿੰਗਾਪੁਰ ਵਿਚ 2016 ਵਿਚ ਕੰਮ ਵਾਲੇ ਸਥਾਨ ’ਤੇ 66 ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ 2022 ਵਿਚ ਮਰਨ ਵਾਲਿਆਂ ਦੀ ਗਿਣਤੀ ਸੱਭ ਤੋਂ ਵੱਧ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement