
ਇਕ ਵਿਅਕਤੀ ਨੇ ਵਿਅਸਤ ਸੜਕ ’ਤੇ ਦੋ ਅਧਿਕਾਰੀਆਂ ’ਤੇ ਸੰਭਵ ਤੌਰ ’ਤੇ ਚਾਕੂ ਨਾਲ ਵਾਰ ਕੀਤਾ
ਵਾਸ਼ਿੰਗਟਨ: ਅਮਰੀਕਾ ਵਿਖੇ ਟਾਈਮਜ਼ ਸਕੁਆਇਰ ’ਤੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਕਿਸੇ ਨੁਕੀਲੀ ਚੀਜ਼ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਨੇ ਦਸਿਆ ਕਿ ਸਨਿਚਰਵਾਰ ਦੇਰ ਸ਼ਾਮ ਟਾਈਮਜ਼ ਸਕੁਆਇਰ ਦੇ ਸਾਲਾਨਾ ਜਸ਼ਨਾਂ ਬਾਹਰ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਵਿਚ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ।
ਹਮਲਾ ਰਾਤ ਕਰੀਬ 10 ਵਜੇ ਹੋਇਆ। ਮੈਨਹਟਨ ਦੇ 8ਵੇਂ ਐਵੇਨਿਊ ’ਤੇ 51ਵੀਂ ਅਤੇ 52ਵੀਂ ਸੜਕਾਂ ਵਿਚਕਾਰ ਟਾਈਮਜ਼ ਸਕੁਆਇਰ ਨੇੜੇ ਲਗਭਗ ਇਕ ਬਲਾਕ ਬਾਲ ਡਰਾਪ ਤਿਉਹਾਰਾਂ ਲਈ ਸਥਾਪਤ ਕੀਤਾ ਗਿਆ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚਲਦਾ ਹੈ ਕਿ ਇਕ ਵਿਅਕਤੀ ਨੇ ਵਿਅਸਤ ਸੜਕ ’ਤੇ ਦੋ ਅਧਿਕਾਰੀਆਂ ’ਤੇ ਸੰਭਵ ਤੌਰ ’ਤੇ ਚਾਕੂ ਨਾਲ ਵਾਰ ਕੀਤਾ। ਚੰਗੀ ਗੱਲ ਇਹ ਰਹੀ ਕਿ ਦੋਵੇਂ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਏ ਸਨ।
ਸੂਤਰਾਂ ਨੇ ਦਸਿਆ ਕਿ ਇਕ ਅਧਿਕਾਰੀ ਨੇ ਸ਼ੱਕੀ ਵਿਅਕਤੀ ’ਤੇ ਗੋਲੀ ਚਲਾਈ, ਜੋ ਉਸ ਦੇ ਮੋਢੇ ’ਤੇ ਲੱਗੀ। ਉਸ ਦੀਆਂ ਸੱਟਾਂ ਵੀ ਗ਼ੈਰ-ਜਾਨ ਖ਼ਤਰੇ ਵਾਲੀਆਂ ਹਨ। ਪੁਲਿਸ ਨੇ ਅਪਣੀ ਜਾਂਚ ਲਈ ਤੁਰਤ ਖੇਤਰ ਨੂੰ ਬੰਦ ਕਰ ਦਿਤਾ। (ਏਜੰਸੀ)