ਸ਼ੈਂਪੇਨ ਨਾਲ ਨਹਾਉਂਦੀ ਹੈ ਇਹ ਮਹਿਲਾ, ਸ਼ੌਕ ਨੂੰ ਪੂਰਾ ਕਰਨ ਲਈ ਖਰਚਦੀ ਹੈ ਕਰੋੜਾਂ ਰੁਪਏ
Published : Feb 1, 2019, 8:07 pm IST
Updated : Feb 1, 2019, 8:09 pm IST
SHARE ARTICLE
Kamaliya Zahoor
Kamaliya Zahoor

ਸਊਦੀ ਅਰਬ ਦੇ ਸ਼ੇਖਾਂ ਦੇ ਨਵਾਬੀ ਸ਼ੌਕ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਇਹ ਸ਼ੇਖ ਅਪਣੇ ਨਵਾਬੀ ਸ਼ੌਕ ਨੂੰ ਪੂਰਾ ਕਰਨ ਲਈ ਪੈਸੇ ਪਾਣੀ ਦੀ ਤਰ੍ਹਾਂ ਵਹਾ ਦਿੰਦੇ ਹਨ। ...

ਸਊਦੀ ਅਰਬ ਦੇ ਸ਼ੇਖਾਂ ਦੇ ਨਵਾਬੀ ਸ਼ੌਕ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਇਹ ਸ਼ੇਖ ਅਪਣੇ ਨਵਾਬੀ ਸ਼ੌਕ ਨੂੰ ਪੂਰਾ ਕਰਨ ਲਈ ਪੈਸੇ ਪਾਣੀ ਦੀ ਤਰ੍ਹਾਂ ਵਹਾ ਦਿੰਦੇ ਹਨ। ਹਾਲਾਂਕਿ ਦੁਨੀਆਂ ਵਿਚ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੋ ਅਪਣੇ ਸ਼ੌਕ ਨੂੰ ਪੂਰਾ ਕਰਨ ਲਈ ਕੁੱਝ ਵੀ ਕਰ ਜਾਣ ਨੂੰ ਤਿਆਰ ਹੋ ਜਾਂਦੇ ਹਨ। ਸਾਡੇ ਅਤੇ ਤੁਹਾਡੀ ਨਜ਼ਰਾਂ ਵਿਚ ਭਲੇ ਹੀ ਇਸ ਨੂੰ ਪਾਗਲਪਨ ਕਿਹਾ ਜਾਵੇ ਪਰ ਇਹ ਲੋਕ ਅਪਣੇ ਇਸ ਪਾਗਲਪਨ ਲਈ ਲੱਖਾਂ - ਕਰੋੜਾਂ ਰੁਪਏ ਬਿਨਾਂ ਸੋਚੇ - ਸਮਝੇ ਖਰਚ ਕਰ ਦਿੰਦੇ ਹਨ।

Kamaliya ZahoorKamaliya Zahoor with twin daughters

ਦੁਨੀਆਂ ਦੇ ਕੁਝ ਅਜਿਹੇ ਹੀ ਲੋਕਾਂ ਵਿਚ ਇਕ ਯੁਕਰੇਨੀ ਮਹਿਲਾ (Ukraine) ਦਾ ਨਾਮ ਵੀ ਸ਼ਾਮਿਲ ਹੈ, ਜਿਸ ਦੇ ਨਹਾਉਣ ਦਾ ਤਰੀਕਾ ਨਵਾਬੀ ਹੈ ਅਤੇ ਉਹ ਇਸ ਸ਼ੌਕ ਲਈ ਪਾਣੀ ਦੀ ਤਰ੍ਹਾਂ ਪੈਸੇ ਵਹਾ ਦਿੰਦੀ ਹੈ। ਦਰਅਸਲ, 39 ਸਾਲ ਦੀ ਇਸ ਖੂਬਸੂਰਤ ਯਕਰੇਨੀ ਮਹਿਲਾ ਦਾ ਨਾਮ ਕਮਾਲਿਆ ਜ਼ਹੂਰ (Kamaliya Zahoor) ਦੱਸਿਆ ਜਾਂਦਾ ਹੈ, ਜੋ ਪੇਸ਼ੇ ਤੋਂ ਇਕ ਐਕਟਰੈਸ, ਗਾਇਕ ਅਤੇ ਮਾਡਲ ਹਨ ਪਰ ਇਨ੍ਹਾਂ ਦੇ ਸ਼ੌਕ ਬੇਹੱਦ ਨਵਾਬੀ ਹਨ। ਸ਼ੌਕ ਵੀ ਕੋਈ ਅਜਿਹਾ - ਉਹੋ ਜਿਹਾ ਨਹੀਂ, ਸਗੋਂ ਨਹਾਉਣ ਦਾ ਅਜੀਬੋ - ਗਰੀਬ ਸ਼ੌਕ ਇਹਨਾਂ ਨੇ ਪਾਲ ਰੱਖਿਆ ਹੈ। 

Kamaliya ZahoorKamaliya Zahoor

ਜਿਵੇਂ ਕ‌ਿ ਹਰ ਕੋਈ ਪਾਣੀ ਨਾਲ ਨਹਾਉਂਦਾ ਹੈ ਪਰ ਕਮਾਲਿਆ ਜ਼ਹੂਰ ਨੂੰ ਪਾਣੀ ਨਾਲ ਘੱਟ ਸ਼ੈਂਪੇਨ (Champagne) ਨਾਲ ਨਹਾਉਣ ਦਾ ਜ਼ਿਆਦਾ ਸ਼ੌਕ ਹੈ। ਇਹੀ ਵਜ੍ਹਾ ਹੈ ਕਿ ਨਹਾਉਣ ਦੇ ਦੌਰਾਨ ਉਹ ਸ਼ੈਂਪੇਨ ਦੀ ਕਈ ਬੋਤਲਾਂ ਖਾਲੀ ਕਰ ਦਿੰਦੀ ਹੈ। ਇਸ ਸ਼ੈਂਪੇਨ ਦੀ ਇਕ ਬੋਤਲ ਦੀ ਕੀਮਤ ਲਗਭੱਗ ਪੰਜ ਹਜ਼ਾਰ ਰੁਪਏ ਦੱਸੀ ਜਾਂਦੀ ਹੈ ਅਤੇ ਨਹਾਉਣ ਦੇ ਦੌਰਾਨ ਇਹ ਮਹਿਲਾ ਸ਼ੈਂਪੇਨ ਦੀ ਕਈ ਬੋਤਲਾਂ ਖਾਲੀ ਕਰ ਦਿੰਦੀ ਹੈ। ਦੱਸਿਆ ਜਾਂਦਾ ਹੈ ਕਿ ਕਮਾਲਿਆ ਜ਼ਹੂਰ ਨਾ ਸਿਰਫ ਸ਼ੈਂਪੇਨ ਨਾਲ ਨਹਾਉਣ ਦੀ ਸ਼ੌਕੀਨ ਹਨ, ਸਗੋਂ ਉਨ੍ਹਾਂ ਦਾ ਜੀਵਨਸ਼ੈਲੀ ਵੀ ਬੇਹੱਦ ਸਟਾਈਲਿਸ਼ ਹੈ।

Kamaliya ZahoorKamaliya Zahoor

ਉਨ੍ਹਾਂ ਦੇ ਘਰ 'ਚ ਇਕ ਜਾਂ ਦੋ ਨਹੀਂ ਸਗੋਂ 22 ਨੌਕਰ ਹਨ, ਜਿਨ੍ਹਾਂ ਉਤੇ ਇਹ ਮਹਿਲਾ ਸਾਲਾਨਾ 1194 ਕਰੋਡ਼ ਰੁਪਏ ਖਰਚ ਕਰਦੀ ਹੈ। ਇਸ ਮਹਿਲਾ ਦੇ ਪਤੀ ਪਾਕਿਸਤਾਨੀ ਮੂਲ ਦੇ ਬ੍ਰੀਟਿਸ਼ ਕਰੋੜਪਤੀ ਹਨ, ਜਿਨ੍ਹਾਂ ਦਾ ਨਾਮ ਮੋਹੰਮਦ ਜ਼ਹੂਰ ਹੈ। ਇਸ ਮਹਿਲਾ ਦੀ ਦੋ ਜੁੜਵਾ ਬੇਟੀਆਂ ਵੀ ਹਨ। ਨਹਾਉਣ 'ਤੇ ਕਰੋਡ਼ਾਂ ਰੁਪਏ ਖਰਚ ਕਰਨ ਵਾਲੀ ਇਹ ਮਹਿਲਾ 10 ਘਰਾਂ ਦੀ ਮਾਲਕਣ ਹੈ। ਉਸ ਦੇ ਕੋਲ ਅਪਣਾ ਪ੍ਰਾਈਵੇਟ ਜੈਟ ਅਤੇ 5 ਮਿਲੀਅਨ ਯੂਰੋ ਦਾ ਯਾਰਟ ਵੀ ਹੈ। ਨਹਾਉਣ ਤੋਂ ਇਲਾਵਾ ਇਹ ਅਪਣੇ ਜੀਵਨ 'ਤੇ ਵੀ ਪੈਸੇ ਪਾਣੀ ਦੀ ਤਰ੍ਹਾਂ ਵਹਾਉਣ ਨਾਲ ਨਹੀਂ ਝਿਜਕਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement