ਅੰਡਰਵਰਲ‍ਡ ਡਾਨ ਰਵੀ ਪੁਜਾਰੀ ਗ੍ਰਿਫ਼ਤਾਰ, ਬਾਲੀਵੁਡ ਨੂੰ ਦਿੰਦਾ ਰਿਹੈ ਧਮਕੀ
Published : Feb 1, 2019, 2:14 pm IST
Updated : Feb 1, 2019, 2:14 pm IST
SHARE ARTICLE
Ravi Pujara
Ravi Pujara

ਅੰਡਰਵਰਲਡ ਡਾਨ ਰਵੀ ਪੁਜਾਰੀ ਨੂੰ ਪੱਛਮੀ ਅਫ਼ਰੀਕਾ ਦੇ ਸੇਲੇਗਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। 1990 ਦੇ ਦਹਾਕੇ...

ਸੇਲੇਗਲ : ਅੰਡਰਵਰਲਡ ਡਾਨ ਰਵੀ ਪੁਜਾਰੀ ਨੂੰ ਪੱਛਮੀ ਅਫ਼ਰੀਕਾ ਦੇ ਸੇਲੇਗਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। 1990 ਦੇ ਦਹਾਕੇ ਵਿਚ ਉਹ ਮੁੰਬਈ ਤੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਖਬਰ ਮਿਲੀ ਸੀ ਭਗੌੜਾ ਗੈਂਗਸਟਰ ਆਸਟ੍ਰੇਲੀਆ ਵਿਚ ਲੁਕਿਆ ਹੈ।

Don Ravi PujariDon Ravi Pujari

ਜਾਂਚ ਏਜੰਸੀਆਂ ਪੁੱਛਗਿਛ ਲਈ ਉਸ ਨੂੰ ਭਾਰਤ ਵੀ ਲਿਆ ਸਕਦੀ ਹੈ। ਦਸ ਦਈਏ ਕਿ ਗੈਂਗਸਟਰ ਰਵੀ ਪੁਜਾਰੀ ਅੰਡਰਵਰਲਡ ਡਾਨ ਦਾਉਦ ਇਬਰਾਹੀਮ ਦੇ ਸਾਥੀ ਛੋਟਾ ਰਾਜਨ ਨੂੰ ਅਪਣਾ ਉਸਤਾਦ ਮੰਨਦਾ ਸੀ। ਛੋਟਾ ਰਾਜਨ ਹਾਲੇ ਨਵੀਂ ਮੁੰਬਈ ਦੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਕ ਹੋਰ ਰਿਪੋਰਟ ਦੇ ਮੁਤਾਬਕ ਮੁੰਬਈ ਪੁਲਿਸ ਦੀ ਐਂਟੀ ਐਕਸਟਰੈਕਸ਼ਨ ਸੈਲ ਵਲੋਂ ਜਦੋਂ ਬਹੁਤ ਸਾਰੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੱਦ ਪੁਜਾਰੀ ਨੇ ਅਪਣਾ ਟਿਕਾਣਾ ਬੈਂਗਲੁਰੂ ਵਿਚ ਬਣਾਇਆ। ਮੂਲ ਰੂਪ ਤੋਂ ਮੈਂਗਲੋਰ ਦੇ ਪਦਬਿਦਰੀ ਦਾ ਰਹਿਣ ਵਾਲਾ ਅਪਰਾਧੀ ਰਵੀ ਪੁਜਾਰੀ ਫੱਰਾਟੇਦਾਰ ਅੰਗਰੇਜ਼ੀ ਅਤੇ ਕੰਨਡ਼ ਬੋਲ ਸਕਦਾ ਹੈ।  

Underworld don Ravi Pujari threats Underworld don Ravi Pujari threats

ਪੁਜਾਰੀ 'ਤੇ ਇਕ ਇਲਜ਼ਾਮ ਇਹ ਵੀ ਹੈ ਕਿ ਉਹ 2009 ਤੋਂ 2013 ਦੇ ਵਿਚ ਬਾਲੀਵੁਡ ਹਸਤੀਆਂ ਤੋਂ ਜਬਰਨ ਵਸੂਲੀ ਕਰਦਾ ਹਾਂ। ਦੱਸ ਦਈਏ ਕਿ ਪਿਛਲੇ ਸਾਲ ਜੇਐਨਯੂ ਵਿਦਿਆਰਥੀ ਉਮਰ ਖਾਲਿਦ, ਵਿਦਿਆਰਥੀ ਕਾਰਕੁਨ ਸ਼ਹਿਲਾ ਰਾਸ਼ਿਦ ਅਤੇ ਦਲਿਤ ਨੇਤਾ ਅਤੇ ਗੁਜਰਾਤ ਵਿਧਾਨਸਭਾ ਵਿਚ ਵਿਧਾਇਕ ਜਿਗਨੇਸ਼ ਮੇਵਾਨੀ ਨੇ ਕਥਿਤ ਤੌਰ 'ਤੇ ਗੈਂਗਸਟਰ ਵਲੋਂ ਫ਼ੋਨ 'ਤੇ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement