
ਇਵਾਂਕਾ ਟਰੰਪ ਨੇ ਦਿਤਾ ਜਵਾਬ
ਨਵੀਂ ਦਿੱਲੀ: ਭਾਰਤ ਦੌਰੇ 'ਤੇ ਅਪਣੀ ਪਤਨੀ ਮੇਲਾਨੀਆ ਤੇ ਬੇਟੀ ਇਵਾਕਾ ਨਾਲ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਾਵੇਂ ਵਾਪਸ ਚਲੇ ਗਏ ਹਨ ਪਰ ਉਨ੍ਹਾਂ ਵਲੋਂ ਇਸ ਯਾਤਰਾ ਦੌਰਾਨ ਵਿਚਰਨ ਦੇ ਕਿੱਸੇ ਅਜੇ ਵੀ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣੇ ਹੋਏ ਹਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਵੀ ਪਹੁੰਚੇ ਸਨ। ਉਨ੍ਹਾਂ ਦੀਆਂ ਉਸ ਸਮੇਂ ਦੀਆਂ ਫ਼ੋਟੋਆਂ ਨੂੰ ਮੀਮ ਦੇ ਤੌਰ 'ਤੇ ਖ਼ੂਬ ਇਸਤੇਮਾਲ ਕੀਤਾ ਜਾ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਆਪਣੇ ਹੀ ਮੀਮ 'ਤੇ ਇਵਾਂਕਾ ਵਲੋਂ ਵੀ ਦਿਲਚਸਪੀ ਦਿਖਾਉਂਦਿਆਂ ਰਿਐਕਟ ਕੀਤਾ ਜਾ ਰਿਹਾ ਹੈ।
Photo
ਇਸੇ ਦੌਰਾਨ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਮੌਰਫ ਫ਼ੋਟੋ ਨੂੰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਸੀ ਕਿ ਮੈਂ ਤੇ ਇਵਾਂਕਾ। ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹੱਲ ਜਾਣਾ ਹੈ, ਤਾਜ ਮਹੱਲ ਜਾਣਾ ਹੈ। ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।''
Photo
ਹੁਣ ਇਵਾਂਕਾ ਨੇ ਵੀ ਇਸ ਟਵੀਟ ਦਾ ਜਵਾਬ ਦਿੰਦਿਆਂ ਟਵੀਟ ਕਰਦਿਆਂ ਕਿਹਾ ਹੈ ਕਿ “ਮੈਨੂੰ ਸ਼ਾਨਦਾਰ ਤਾਜ ਮਹੱਲ ਲੈ ਜਾਣ ਲਈ ਧੰਨਵਾਦ, ਦਿਲਜੀਤ ਦੋਸਾਂਝ। ਇਹ ਇਕ ਅਜਿਹਾ ਤਜ਼ਰਬਾ ਸੀ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗੀ!''
Photo
ਇਵਾਂਕਾ ਨੇ ਉਸ ਟਵੀਟ ਦਾ ਵੀ ਰਿਪਲਾਈ ਕੀਤਾ ਹੈ ਜਿਸ 'ਚ ਅਦਾਕਾਰ ਮਨੋਜ ਵਾਜਪਾਈ ਦੀ ਫ਼ੋਟੋ ਐਡਿਟ ਕਰ ਉਨ੍ਹਾਂ ਦੇ ਨਾਲ ਦਿਖਾਇਆ ਗਿਆ ਹੈ।