
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਬੁੱਧਵਾਰ ਨੂੰ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ....
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਬੁੱਧਵਾਰ ਨੂੰ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਸਵਰਾਜ ਨੂੰ ਭਾਰਤ ਅਤੇ ਦੁਨੀਆ ਭਰ ਵਿੱਚ ਔਰਤਾਂ ਲਈ ਚੈਂਪੀਅਨ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇੱਕ ਸਮਰਪਿਤ ਅਤੇ ਲੋਕ ਸੇਵਕ ਨੇਤਾ ਨੂੰ ਖੋਹ ਦਿੱਤਾ ਹੈ। ਇਵਾਂਕਾ ਨੇ ਬੁੱਧਵਾਰ ਨੂੰ ਟਵੀਟ ਕਰ ਇਹ ਗੱਲ ਕਹੀ।
Sushma Swaraj was a champion for women in India
ਭਾਰਤ ਨੇ ਲੋਕ ਸੇਵਕ ਨੇਤਾ ਨੂੰ ਖੋਹ ਦਿੱਤਾ : ਇਵਾਂਕਾ
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਸਵਰਾਜ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ ਸ਼ਰਧਾਂਜਲੀ ਦਿੱਤੀ। ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੀ ਧੀ ਇਵਾਂਕਾ ਟਰੰਪ ਨੇ ਟਵੀਟ ਕਰ ਸਵਰਾਜ ਦੇ ਦੇਹਾਂਤ 'ਤੇ ਸੋਗ ਜਤਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਵਿੱਚ ਸੁਸ਼ਮਾ ਸਵਰਾਜ ਔਰਤਾਂ ਲਈ ਚੈਂਪੀਅਨ ਸਨ ਅਤੇ ਉਨ੍ਹਾਂ ਨਾਲ ਵਾਕਫ਼ ਹੋਣਾ ਸਨਮਾਨ ਦੀ ਗੱਲ ਹੈ।
Ivanka trump
ਉਨ੍ਹਾਂ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਦੇ ਦੇਹਾਂਤ ਨਾਲ ਭਾਰਤ ਨੇ ਇੱਕ ਸਮਰਪਿਤ ਅਤੇ ਲੋਕ ਸੇਵਕ ਨੇਤਾ ਨੂੰ ਖੋਹ ਦਿੱਤਾ। ਦੱਸ ਦਈਏ ਕਿ ਇਵਾਂਕਾ ਔਰਤਾਂ ਨਾਲ ਜੁੜੇ ਮੁੱਦਿਆਂ 'ਤੇ ਅਧਾਰਿਤ ਇੱਕ ਪ੍ਰੋਗਰਾਮ ਵਿੱਚ ਸਵਰਾਜ ਨਾਲ ਮਿਲੀ ਸੀ। ਇਵਾਂਕਾ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਵੀ ਸਵਰਾਜ ਦੇ ਦੇਹਾਂਤ 'ਤੇ ਗਹਿਰਾ ਦੁੱਖ ਜ਼ਾਹਿਰ ਕੀਤਾ।
With the passing of former Minister of External Affairs Sushma Swaraj, India has lost a warm and dedicated leader and public servant.
— Ivanka Trump (@IvankaTrump) August 7, 2019
Sushma Swaraj was a champion for women in India and across the globe, and it was an honor to know her. pic.twitter.com/U1X25nrMh4
ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸਵਰਾਜ ਨੂੰ ਮਿੱਤਰ ਅਤੇ ਮਜ਼ਬੂਤ ਸਾਥੀ ਕਰਾਰ ਦਿੱਤਾ ਅਤੇ ਕਿਹਾ ਕਿ ਸਵਰਾਜ ਅਮਰੀਕਾ ਦੇ ਇਸ ਵਿਚਾਰ ਨਾਲ ਸਹਿਮਤ ਸੀ ਕਿ ਜ਼ਿਆਦਾ ਲੋਕਤੰਤਰਿਕ ਸੰਸਾਰ ਜਿਆਦਾ ਸ਼ਾਂਤੀਪੂਰਨ ਹੁੰਦਾ ਹੈ। ਪੋਂਪੀਓ ਨੇ ਟਵੀਟ ਕੀਤਾ,ਆਪਣੀ ਮਿੱਤਰ ਅਤੇ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਖਬਰ ਨਾਲ ਸੋਗ 'ਚ ਹਾਂ। ਉਹ ਇੱਕ ਮਜ਼ਬੂਤ ਸਾਥੀ ਸੀ ਜੋ ਇਸ ਵਿਚਾਰ ਨਾਲ ਸਹਿਮਤ ਸੀ ਕਿ ਜਿਆਦਾ ਲੋਕਤੰਤਰਿਕ ਸੰਸਾਰ ਜਿਆਦਾ ਸ਼ਾਂਤੀਪੂਰਨ ਹੁੰਦਾ ਹੈ। ਉਨ੍ਹਾਂ ਦੇ ਪਰਿਵਾਰ ਅਤੇ ਭਾਰਤ ਦੀ ਜਨਤਾ ਦੇ ਪ੍ਰਤੀ ਮੇਰੀ ਹਮਦਰਦੀ ਹੈ।
Sushma Swaraj was a champion for women in India