ਯੂਕਰੇਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀ ਵੀ ਲੈ ਰਹੇ ਹਨ ਤਿਰੰਗੇ ਦਾ ਸਹਾਰਾ 
Published : Mar 1, 2022, 7:32 pm IST
Updated : Mar 1, 2022, 7:32 pm IST
SHARE ARTICLE
Stranded Pakistani students use Indian flag
Stranded Pakistani students use Indian flag

 'ਭਾਰਤ ਮਾਤਾ ਦੀ ਜੈ' ਦੇ ਲਗਾ ਰਹੇ ਨੇ ਨਾਹਰੇ - ਵਾਇਰਲ ਵੀਡੀਓ 'ਚ ਕੀਤਾ ਦਾਅਵਾ

ਸਾਡੀ ਇੱਕੋ ਇੱਕ ਗਲਤੀ ਇਹ ਹੈ ਕਿ ਅਸੀਂ ਪਾਕਿਸਤਾਨੀ ਹਾਂ - ਪਾਕਿਸਤਾਨੀ ਵਿਦਿਆਰਥੀ 
ਨਵੀਂ ਦਿੱਲੀ :
ਜਿੱਥੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੁ ਜੰਗ ਪ੍ਰਭਾਵਿਤ ਖੇਤਰ ਵਿੱਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਵੱਲ ਧਿਆਨ ਨਾ ਦੇਣ ਲਈ ਆਲੋਚਨਾ ਹੋ ਰਹੀ ਹੈ, ਉੱਥੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਵਿਦਿਆਰਥੀ ਸੰਕਟ ਤੋਂ ਬਚਣ ਲਈ ਭਾਰਤੀ ਝੰਡੇ ਦੀ ਵਰਤੋਂ ਕਰ ਰਹੇ ਹਨ।

ਇਹ ਇਸ ਲਈ ਕਿਉਂਕਿ ਰੂਸੀਆਂ ਨੇ ਭਰੋਸਾ ਦਿੱਤਾ ਹੈ ਕਿ ਭਾਰਤੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਬਸ਼ਰਤੇ ਉਹ ਆਪਣੇ ਵਾਹਨ 'ਤੇ ਆਪਣਾ ਰਾਸ਼ਟਰੀ ਝੰਡਾ ਲਗਾ ਕੇ ਹੀ ਬਾਹਰ ਨਿਕਲਣ। ਟਵਿੱਟਰ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀ ਜਾ ਰਹੀ ਵੀਡੀਓ ਵਿਚ ਇਕ ਵਿਅਕਤੀ ਪਾਕਿਸਤਾਨੀ ਨਿਊਜ਼ ਐਂਕਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਕਿਵੇਂ ਪਾਕਿਸਤਾਨੀ ਵਿਦਿਆਰਥੀਆਂ ਨੂੰ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਸੁਰੱਖਿਅਤ ਰਸਤਾ ਪ੍ਰਾਪਤ ਕਰਨ ਲਈ ਭਾਰਤੀ ਝੰਡੇ ਦੀ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਇਮਰਾਨ ਖਾਨ ਦੀ ਅਗਵਾਈ ਵਾਲਾ ਉਨ੍ਹਾਂ ਦਾ ਦੇਸ਼ ਬਦਲ ਗਿਆ ਹੈ। 

Stranded Pakistani students use Indian flagStranded Pakistani students use Indian flag

ਯੂਟਿਊਬ ਚੈਨਲ ਹਿੰਦੁਸਤਾਨ ਸਪੈਸ਼ਲ, ਜੋ ਕਿ ਜ਼ਿਆਦਾਤਰ ਪਾਕਿਸਤਾਨ ਨਾਲ ਸਬੰਧਤ ਖ਼ਬਰਾਂ ਦੀ ਰਿਪੋਰਟ ਕਰਦਾ ਹੈ, ਨੇ ਵੀ 27 ਫਰਵਰੀ ਨੂੰ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਇੱਕ ਵਿਅਕਤੀ, ਜੋ ਕਿ ਮੀਡੀਆ ਆਉਟਲੇਟ ਲਈ ਕੰਮ ਕਰਦਾ ਦਿਖਾਈ ਦਿੰਦਾ ਹੈ ਉਸ ਨੇ ਖੁਲਾਸਾ ਕੀਤਾ ਕਿ ਕਿਵੇਂ ਯੂਕਰੇਨ ਵਿੱਚ ਪਾਕਿਸਤਾਨੀ ਵਿਦਿਆਰਥੀਆਂ ਨੇ ਭਾਰਤੀ ਝੰਡਾ ਚੁੱਕਿਆ ਹੈ ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਾ ਕੇ ਸੁਰੱਖਿਅਤ ਯੂਕਰੇਨ ਦੀ ਸਰਹੱਦ 'ਤੇ ਪਹੁੰਚ ਕੇ ਦੂਜੇ ਦੇਸ਼ 'ਚ ਦਾਖ਼ਲ ਹੋ ਗਏ।

ਉਸ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਪਾਕਿਸਤਾਨੀ ਸਰਕਾਰ ਨੇ ਜੰਗ ਪ੍ਰਭਾਵਿਤ ਦੇਸ਼ ਵਿੱਚ ਫਸੇ ਆਪਣੇ ਵਿਦਿਆਰਥੀਆਂ ਨੂੰ ਛੱਡ ਦਿੱਤਾ ਹੈ, ਇਸੇ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਭਾਰਤੀਆਂ ਨੂੰ ਯੂਕਰੇਨ ਤੋਂ ਸੁਰੱਖਿਅਤ ਢੰਗ ਨਾਲ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਪੀਐਮ ਮੋਦੀ ਨੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਦੇ ਮੁਖੀਆਂ ਨਾਲ ਵੀ ਗੱਲ ਕੀਤੀ ਸੀ ਅਤੇ ਦੇਸ਼ਾਂ ਨੇ ਭਰੋਸਾ ਦਿੱਤਾ ਸੀ ਕਿ ਭਾਰਤੀਆਂ ਨੂੰ ਬਿਨ੍ਹਾ ਕਿਸੇ ਸਮੱਸਿਆ ਦੇ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ।

Stranded Pakistani students use Indian flagStranded Pakistani students use Indian flag

ਇਸ ਦੇ ਅਨੁਸਾਰ, ਭਾਰਤ ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਲਈ ਆਪਣੇ ਵਾਹਨਾਂ 'ਤੇ ਰਾਸ਼ਟਰੀ ਝੰਡਾ ਲੈ ਕੇ ਜਾਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ, ਪਾਕਿਸਤਾਨ ਸਰਕਾਰ ਯੂਕਰੇਨ ਵਿੱਚ ਫਸੇ ਆਪਣੇ ਵਿਦਿਆਰਥੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਘੱਟ ਕਰ ਰਹੀ ਹੈ। ਹਿੰਦੁਸਤਾਨ ਸਪੈਸ਼ਲ ਅਨੁਸਾਰ ਇਨ੍ਹਾਂ ਬੇਸਹਾਰਾ ਪਾਕਿਸਤਾਨੀ ਵਿਦਿਆਰਥੀਆਂ ਕੋਲ ਗੱਡੀਆਂ ਕਿਰਾਏ 'ਤੇ ਲੈਣ ਅਤੇ ਵਾਹਨਾਂ 'ਤੇ ਭਾਰਤੀ ਝੰਡੇ ਚਿਪਕਾਉਣ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ ਸੀ। ਇਸ ਲਈ ਉਹ ਭਾਰਤੀ ਹੋਣ ਦਾ ਦਿਖਾਵਾ ਕਰਦੇ ਹੋਏ ਸੁਰੱਖਿਅਤ ਢੰਗ ਨਾਲ ਟਰਨੋਪਿਲ ਪਹੁੰਚ ਸਕਣ। 

Imran KhanImran Khan

ਹਿੰਦੁਸਤਾਨ ਸਪੈਸ਼ਲ ਨੇ ਯੂਕਰੇਨ ਵਿੱਚ ਮੈਟਰੋ ਸਬਵੇਅ ਵਿੱਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਦੇ ਸੋਸ਼ਲ ਅਕਾਊਂਟ ਵੀ ਸਾਂਝੇ ਕੀਤੇ। ਦੁਖੀ ਵਿਦਿਆਰਥੀਆਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਬਿਨ੍ਹਾ ਭੋਜਨ ਅਤੇ ਪਾਣੀ ਦੇ ਉੱਥੇ ਫਸੇ ਹੋਏ ਹਨ ਅਤੇ ਪਾਕਿਸਤਾਨੀ ਦੂਤਾਵਾਸ ਤੋਂ ਕੋਈ ਵੀ ਉਨ੍ਹਾਂ ਨੂੰ ਬਚਾਉਣ ਲਈ ਨਹੀਂ ਆਇਆ। ਪਾਕਿਸਤਾਨੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਇਕ ਵਿਦਿਆਰਥੀ ਨੇ ਕਿਹਾ, “ਦੂਤਾਵਾਸ ਝੂਠ ਬੋਲ ਰਿਹਾ ਹੈ ਕਿ ਉਸ ਨੇ ਸਾਰੇ ਵਿਦਿਆਰਥੀਆਂ ਨੂੰ ਕੱਢ ਦਿੱਤਾ ਹੈ। ਪਰ ਅਸੀਂ ਸਾਰੇ ਇੱਥੇ ਬੈਠੇ ਹਾਂ। ਸਾਰੇ ਦੇਸ਼ ਆਪਣੇ ਲੋਕਾਂ ਨੂੰ ਬਾਹਰ ਕੱਢ ਰਹੇ ਹਨ, ਪਰ ਪਾਕਿਸਤਾਨ ਨੂੰ ਕੋਈ ਪਰਵਾਹ ਨਹੀਂ ਹੈ।

Stranded Pakistani students use Indian flagStranded Pakistani students use Indian flag

ਇੱਕ ਹੋਰ ਪਾਕਿਸਤਾਨੀ ਵਿਦਿਆਰਥੀ, ਜੋ ਕਿ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਬਾਹਰ ਕੱਢਣ ਦੀ ਉਡੀਕ ਕਰ ਰਿਹਾ ਹੈ, ਨੇ ਅਫਸੋਸ ਜਤਾਇਆ "ਸਾਡੀ ਇੱਕੋ ਇੱਕ ਗਲਤੀ ਇਹ ਹੈ ਕਿ ਅਸੀਂ ਪਾਕਿਸਤਾਨੀ ਹਾਂ। '' ਇਸੇ ਵੀਡੀਓ ਵਿੱਚ ਇੱਕ ਪਾਕਿਸਤਾਨੀ ਵਿਦਿਆਰਥਣ ਵਿਰਲਾਪ ਕਰਦੀ ਸੁਣਾਈ ਦਿੰਦੀ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀ ਪਰਵਾਹ ਨਹੀਂ ਕਰ ਰਹੀ ਅਤੇ ਉਨ੍ਹਾਂ ਨੂੰ ਸੰਕਟ ਦੀ ਘੜੀ ਵਿੱਚ ਇਕੱਲਾ ਛੱਡ ਦਿੱਤਾ ਹੈ।ਦੁਖੀ ਵਿਦਿਆਰਥੀ ਨੇ ਕਿਹਾ ਕਿ ਭਾਰਤੀ ਸਾਡੇ ਨਾਲੋਂ ਚੰਗੇ ਹਨ, ਅਸੀਂ ਪਾਕਿਸਤਾਨੀ ਹੋਣ ਦੀ ਕੀਮਤ ਚੁਕਾ ਰਹੇ ਹਾਂ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement