Chandigarh News: CBI ਅਦਾਲਤ ਵਿਚ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 20 ਕੇਸ ਦਰਜ, 11 ਕੇਸਾਂ ਵਿਚ ਆਰੋਪੀ ਦੋਸ਼ੀ ਕਰਾਰ
Published : Mar 1, 2024, 2:27 pm IST
Updated : Mar 1, 2024, 2:27 pm IST
SHARE ARTICLE
File Photo
File Photo

ਆਮਦਨ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਨਾਲ ਸਬੰਧਤ ਹਨ ਮਾਮਲੇ

ਚੰਡੀਗੜ੍ਹ - ਸੀ.ਬੀ.ਆਈ. ਜੋ ਭ੍ਰਿਸ਼ਟਾਚਾਰ, ਆਮਦਨ ਤੋਂ ਵੱਧ ਜਾਇਦਾਦ, ਰਿਸ਼ਵਤਖੋਰੀ ਅਤੇ ਹੋਰ ਅਪਰਾਧਿਕ ਮਾਮਲਿਆਂ ਵਿਚ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਦੀ ਹੈ। ਜੇਕਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੀ ਗੱਲ ਕਰੀਏ ਤਾਂ ਉੱਥੇ 20 ਕੇਸ ਚੱਲ ਰਹੇ ਹਨ। ਜਿਸ ਵਿਚ ਚੰਡੀਗੜ੍ਹ ਪੁਲਿਸ ਵਾਲੇ ਹੀ ਸ਼ਾਮਲ ਹਨ। 
ਇਸ ਤੋਂ ਇਲਾਵਾ ਤਿੰਨ ਸੂਬਿਆਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪੁਲਿਸ ਮੁਲਾਜ਼ਮਾਂ ਖਿਲਾਫ਼ 3 ਕੇਸ ਚੱਲ ਰਹੇ ਹਨ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਕੁੱਲ 69 ਕੇਸ ਚੱਲ ਰਹੇ ਹਨ।

ਸਾਲ 2023 ਵਿਚ, 10 ਦੋਸ਼ੀਆਂ ਵਿਚੋਂ 4 ਪੁਲਿਸ ਮੁਲਾਜ਼ਮ ਸਨ, ਜਿਨ੍ਹਾਂ ਵਿੱਚ ਕਾਂਸਟੇਬਲ ਦਿਲਬਾਗ ਸਿੰਘ, ਐਸਆਈ ਸੇਵਕ ਸਿੰਘ, ਐਸਆਈ ਸੁਸ਼ੀਲ ਕੁਮਾਰ ਅਤੇ ਹੈੱਡ ਕਾਂਸਟੇਬਲ ਰੀਤੂ ਵਾਲਾ ਸ਼ਾਮਲ ਸਨ। 2015 ਤੋਂ ਲੈ ਕੇ ਹੁਣ ਤੱਕ ਸੀਬੀਆਈ ਅਦਾਲਤ ਵਿਚ ਪੁਲਿਸ ਖ਼ਿਲਾਫ਼ 32 ਤੋਂ ਵੱਧ ਕੇਸ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 28 ਦੇ ਕਰੀਬ ਕੇਸ ਚੰਡੀਗੜ੍ਹ ਪੁਲਿਸ ਖ਼ਿਲਾਫ਼ ਹਨ। ਜ਼ਿਆਦਾ ਕੇਸਾਂ ਵਿਚ ਇੱਕ ਤੋਂ ਵੱਧ ਪੁਲਿਸ ਮੁਲਾਜ਼ਮ ਮੁਲਜ਼ਮ ਵਜੋਂ ਸ਼ਾਮਲ ਹੁੰਦੇ ਹਨ।

ਜਿਨ੍ਹਾਂ ਵਿਚੋਂ 11 ਕੇਸਾਂ ਵਿਚ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਦੋਂ ਕਿ ਬਾਕੀ ਮਾਮਲੇ ਵਿਚਾਰ ਅਧੀਨ ਹਨ। ਆਈਪੀਐਸ ਦੇਸ਼ਰਾਜ ਵੀ ਦੋਸ਼ੀਆਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਸੀਬੀਆਈ ਨੇ ਸਾਲ 2015 ਵਿੱਚ ਈਓਡਬਲਯੂ (ਆਰਥਿਕ ਅਪਰਾਧ ਵਿੰਗ) ਦੇ ਡੀਐਸਪੀ ਰਾਮਚੰਦਰ ਮੀਨਾ ਖ਼ਿਲਾਫ਼ 40 ਲੱਖ ਰੁਪਏ ਦੀ ਰਿਸ਼ਵਤ ਦਾ ਕੇਸ ਦਰਜ ਕੀਤਾ ਸੀ। ਇਹ ਕੇਸ ਲੰਬਿਤ ਕੇਸਾਂ ਵਿੱਚੋਂ ਸਭ ਤੋਂ ਪੁਰਾਣਾ ਹੈ।  

ਸਾਲ 2024 ਵਿਚ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਰਾਕਾ ਗੇਰਾ ਨੂੰ ਵੀ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਰਾਕਾ ਗੇਰਾ ਕੇਸ ਸੀਬੀਆਈ ਅਦਾਲਤ ਵਿਚ ਭ੍ਰਿਸ਼ਟਾਚਾਰ ਦੇ ਸਭ ਤੋਂ ਪੁਰਾਣੇ ਕੇਸਾਂ ਵਿਚੋਂ ਇੱਕ ਸੀ। ਰਾਕਾ ਗੇਰਾ ਨੂੰ ਸਜ਼ਾ ਸੁਣਾਉਂਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਜੀਤ ਸਿੰਘ ਨੇ ਟਿੱਪਣੀ ਕੀਤੀ ਸੀ ਕਿ ਭ੍ਰਿਸ਼ਟਾਚਾਰ ਸਮਾਜ ਦੀਆਂ ਜੜ੍ਹਾਂ ਵਿਚ ਇਸ ਹੱਦ ਤੱਕ ਜਾ ਚੁੱਕਾ ਹੈ ਲੋਕਾਂ ਵਿਚ ਇਹ ਪ੍ਰਭਾਵ ਪੈਦਾ ਹੋ ਗਿਆ ਹੈ

ਕਿ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਕਿਸੇ ਅਧਿਕਾਰੀ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਦੋਸ਼ੀ ਅਜਿਹੀ ਸਜ਼ਾ ਦੇ ਹੱਕਦਾਰ ਹਨ ਜੋ ਸਮਾਜ ਦੇ ਹੋਰ ਵਿਅਕਤੀਆਂ ਲਈ ਰੁਕਾਵਟ ਦਾ ਕੰਮ ਕਰੇ ਤਾਂ ਜੋ ਉਹ ਅਜਿਹਾ ਅਪਰਾਧ ਕਰਨ ਤੋਂ ਪਹਿਲਾਂ ਸੋਚਣ।


 


 

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement