US News : ਜ਼ੇਲੈਂਸਕੀ ਅਤੇ ਟਰੰਪ ਵਿਚਕਾਰ ਬਹਿਸ ਮਗਰੋਂ ਅਮਰੀਕਾ ਅਤੇ ਯੂਰਪ ਵਿਚਾਲੇ ਤਣਾਅ ਜਗ-ਜ਼ਾਹਰ

By : BALJINDERK

Published : Mar 1, 2025, 8:12 pm IST
Updated : Mar 1, 2025, 8:12 pm IST
SHARE ARTICLE
ਜ਼ੇਲੈਂਸਕੀ ਅਤੇ ਟਰੰਪ ਵਿਚਕਾਰ ਬਹਿਸ ਮਗਰੋਂ ਅਮਰੀਕਾ ਅਤੇ ਯੂਰਪ ਵਿਚਾਲੇ ਤਣਾਅ ਜਗ-ਜ਼ਾਹਰ
ਜ਼ੇਲੈਂਸਕੀ ਅਤੇ ਟਰੰਪ ਵਿਚਕਾਰ ਬਹਿਸ ਮਗਰੋਂ ਅਮਰੀਕਾ ਅਤੇ ਯੂਰਪ ਵਿਚਾਲੇ ਤਣਾਅ ਜਗ-ਜ਼ਾਹਰ

US News : ਯੂਰਪੀ ਦੇਸ਼ ਯੂਕਰੇਨ ਦੇ ਸਮਰਥਨ ’ਚ ਆਏ 

US News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਵਿਚਾਲੇ ‘ਓਵਲ ਆਫਿਸ’ ’ਚ ਹੋਈ ਤਿੱਖੀ ਬਹਿਸ ਤੋਂ ਬਾਅਦ ਯੂਕਰੇਨ ਦੇ ਯੂਰਪੀਅਨ ਭਾਈਵਾਲਾਂ ਅਤੇ ਦੁਨੀਆ ਦੇ ਵੱਖੋ-ਵੱਖ ਨੇਤਾਵਾਂ ਨੇ ਜਿਥੇ ਜ਼ੇਲੈਂਸਕੀ ਦਾ ਸਮਰਥਨ ਕੀਤਾ, ਉਥੇ ਦੂਜੇ ਪਾਸੇ ‘ਵ੍ਹਾਈਟ ਹਾਊਸ’ ਟਰੰਪ ਨਾਲ ਖੜ੍ਹਾ ਦਿਖਾਈ ਦਿਤਾ।

ਜ਼ੇਲੈਂਸਕੀ ਸ਼ੁਕਰਵਾਰ ਨੂੰ ਓਵਲ ਆਫਿਸ ਵਿਚ ਟਰੰਪ ਅਤੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਨਾਲ ਅਚਾਨਕ ਹੋਈ ਸ਼ਬਦੀ ਜੰਗ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਚਲੇ ਗਏ ਸਨ। ਦੋਹਾਂ ਨੇਤਾਵਾਂ ਵਿਚਾਲੇ ਬਹਿਸ ਅਤੇ ਇਸ ਦੇ ਨਤੀਜੇ ਵਜੋਂ ਯੂਕਰੇਨ ਦੇ ਨੇਤਾ ਲਈ ਸਮਰਥਨ ਨੇ ਯੂਕਰੇਨ ਦੇ ਮੁੱਦੇ ’ਤੇ  ਅਮਰੀਕਾ ਅਤੇ ਯੂਰਪ ਵਿਚਾਲੇ ਪੈਦਾ ਹੋਈ ਡੂੰਘੀ ਤਣਾਅ ਨੂੰ ਉਜਾਗਰ ਕਰ ਦਿਤਾ ਹੈ। 

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ‘ਐਕਸ’ ’ਤੇ  ਲਿਖਿਆ, ‘‘ਤੁਸੀਂ ਜੋ ਮਾਣ ਵਿਖਾਇਆ ਉਹ ਯੂਕਰੇਨੀ ਲੋਕਾਂ ਦੀ ਬਹਾਦਰੀ ਨੂੰ ਦਰਸਾਉਂਦਾ ਹੈ। ਮਜ਼ਬੂਤ, ਬਹਾਦਰ ਅਤੇ ਨਿਡਰ ਰਹੋ, ਪਿਆਰੇ ਵੋਲੋਡੀਮੀਰ ਜ਼ੇਲੈਂਸਕੀ. ਅਸੀਂ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਲਈ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ।’’

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ‘ਐਕਸ’ ’ਤੇ  ਲਿਖਿਆ, ‘‘ਇਕ  ਹਮਲਾਵਰ ਹੈ: ਰੂਸ। ਇਕ  ਪੀੜਤ ਹੈ: ਯੂਕਰੇਨ। ਅਸੀਂ ਤਿੰਨ ਸਾਲ ਪਹਿਲਾਂ ਯੂਕਰੇਨ ਦੀ ਮਦਦ ਕਰਨ ਅਤੇ ਰੂਸ ’ਤੇ  ਪਾਬੰਦੀਆਂ ਲਗਾਉਣ ਲਈ ਸਹੀ ਸੀ - ਅਤੇ ਅਜਿਹਾ ਕਰਦੇ ਰਹਿਣ ਸਹੀ ਵੀ ਹੈ।’’ ਮੈਕਰੋਨ ਨੇ ਅੱਗੇ ਕਿਹਾ, ‘‘ਸਾਡੇ ਤੋਂ, ਮੇਰਾ ਮਤਲਬ ਅਮਰੀਕੀ, ਯੂਰਪੀਅਨ, ਕੈਨੇਡੀਅਨ, ਜਾਪਾਨੀ ਅਤੇ ਹੋਰ ਬਹੁਤ ਸਾਰੇ ਲੋਕਾਂ ਤੋਂ ਹੈ।’’

ਉਨ੍ਹਾਂ ਕਿਹਾ, ‘‘ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮਦਦ ਕੀਤੀ ਹੈ ਅਤੇ ਅਜਿਹਾ ਕਰ ਰਹੇ ਹਨ। ਉਨ੍ਹਾਂ ਲੋਕਾਂ ਦਾ ਸਤਿਕਾਰ ਕਰੋ ਜੋ ਸ਼ੁਰੂ ਤੋਂ ਹੀ ਲੜ ਰਹੇ ਹਨ - ਕਿਉਂਕਿ ਉਹ ਅਪਣੀ ਇੱਜ਼ਤ, ਅਪਣੀ ਆਜ਼ਾਦੀ, ਅਪਣੇ  ਬੱਚਿਆਂ ਅਤੇ ਯੂਰਪ ਦੀ ਸੁਰੱਖਿਆ ਲਈ ਲੜ ਰਹੇ ਹਨ।’’

ਟਰੰਪ ਦੀ ਕਰੀਬੀ ਸਹਿਯੋਗੀ ਮੰਨੇ ਜਾਣ ਵਾਲੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਕਿਹਾ ਕਿ ਉਹ ਕੂਟਨੀਤੀ ਨੂੰ ਮੁੜ ਲੀਹ ’ਤੇ  ਲਿਆਉਣ ਲਈ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵਿਚਾਲੇ ਸਿਖਰ ਸੰਮੇਲਨ ਦੀ ਮੰਗ ਕਰੇਗੀ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, ‘‘ਅਮਰੀਕਾ, ਯੂਰਪੀ ਦੇਸ਼ਾਂ ਅਤੇ ਸਹਿਯੋਗੀਆਂ ਵਿਚਾਲੇ ਇਕ ਸਿਖਰ ਸੰਮੇਲਨ ਬੁਲਾਉਣ ਦੀ ਤੁਰਤ  ਜ਼ਰੂਰਤ ਹੈ ਤਾਂ ਜੋ ਅਸੀਂ ਅੱਜ ਦੀਆਂ ਵੱਡੀਆਂ ਚੁਨੌਤੀਆਂ ਨਾਲ ਕਿਵੇਂ ਨਜਿੱਠਣਾ ਚਾਹੁੰਦੇ ਹਾਂ, ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾ ਸਕੇ। ਆਓ ਯੂਕਰੇਨ ਤੋਂ ਸ਼ੁਰੂ ਕਰੀਏ, ਜਿਸ ਦਾ ਅਸੀਂ ਹਾਲ ਹੀ ਦੇ ਸਾਲਾਂ ’ਚ ਇਕੱਠੇ ਬਚਾਅ ਕੀਤਾ ਹੈ।’’

ਜਰਮਨੀ ਦੇ ਅਗਲੇ ਸੰਭਾਵਤ  ਚਾਂਸਲਰ ਫ੍ਰੈਡਰਿਕ ਮਰਜ਼ ਨੇ ‘ਐਕਸ’ ’ਤੇ  ਲਿਖਿਆ, ‘‘ਪਿਆਰੇ ਵੋਲੋਡੀਮੀਰ ਜ਼ੇਲੈਂਸਕੀ, ਅਸੀਂ ਚੰਗੇ ਅਤੇ ਮੁਸ਼ਕਲ ਸਮੇਂ ’ਚ ਯੂਕਰੇਨ ਦੇ ਨਾਲ ਖੜ੍ਹੇ ਹਾਂ। ਸਾਨੂੰ ਇਸ ਭਿਆਨਕ ਜੰਗ ’ਚ ਹਮਲਾਵਰ ਅਤੇ ਪੀੜਤ ਨੂੰ ਕਦੇ ਵੀ ਉਲਝਾਉਣਾ ਨਹੀਂ ਚਾਹੀਦਾ।’’

ਐਸਟੋਨੀਆ ਦੀ ਪ੍ਰਧਾਨ ਮੰਤਰੀ ਕ੍ਰਿਸਟਨ ਮਿਸ਼ਾਲ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਜ਼ਾਦੀ ਦੀ ਲੜਾਈ ਵਿਚ ਜ਼ੇਲੈਂਸਕੀ ਅਤੇ ਯੂਕਰੇਨ ਦੇ ਨਾਲ ਇਕਜੁੱਟ ਹੈ। ਮੀਕਲ ਨੇ ਕਿਹਾ, ‘‘ਹਮੇਸ਼ਾਂ। ਇਹ ਸੌਖਾ ਨਹੀਂ ਹੈ ਕਿਉਂਕਿ ਇਹ ਸਹੀ ਹੈ।’’

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫਿਨਲੈਂਡ ਦੇ ਪ੍ਰਧਾਨ ਮੰਤਰੀ ਪੈਟਰੀ ਓਰਪੋ, ਲਾਤਵੀਆ ਦੇ ਰਾਸ਼ਟਰਪਤੀ ਐਡਗਰਸ ਰਿੰਕੇਵਿਕਜ਼, ਲਕਸਮਬਰਗ ਦੇ ਪ੍ਰਧਾਨ ਮੰਤਰੀ ਲੂਕ ਫ੍ਰੀਡੇਨ, ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ, ਨੀਦਰਲੈਂਡ ਦੇ ਪ੍ਰਧਾਨ ਮੰਤਰੀ ਕੈਸਪਰ ਵੇਲਡਕੈਂਪ ਨੇ ਵੀ ਯੂਕਰੇਨ ਅਤੇ ਜ਼ੇਲੈਂਸਕੀ ਲਈ ਸਮਰਥਨ ਜ਼ਾਹਰ ਕੀਤਾ। 

ਦੂਜੇ ਪਾਸੇ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਵਾਂਸ ‘ਅਮਰੀਕਾ ਫਰਸਟ ਸਟ੍ਰੈਂਥ’ ਦਾ ਸਮਰਥਨ ਕਰ ਰਹੇ ਹਨ। ਟਰੰਪ ਅਤੇ ਵੈਨਸ ਨੇ ਦੁਨੀਆਂ  ਨੂੰ ਸਪੱਸ਼ਟ ਕਰ ਦਿਤਾ ਹੈ ਕਿ ਅਮਰੀਕਾ ਦਾ ਫਾਇਦਾ ਨਹੀਂ ਉਠਾਇਆ ਜਾਵੇਗਾ। ਇਹ ਭਾਵਨਾ ਦੇਸ਼ ਭਰ ਦੇ ਕੈਬਨਿਟ ਅਤੇ ਸੰਸਦ ਮੈਂਬਰਾਂ ਨੇ ਜ਼ਾਹਰ ਕੀਤੀ ਹੈ।’’ ਬਿਆਨ ਵਿਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਸਮੇਤ ਸੰਸਦ ਮੈਂਬਰਾਂ ਦੇ ਹਵਾਲੇ ਸ਼ਾਮਲ ਹਨ। 

ਰੂਬੀਓ ਨੇ ਇਕ ਬਿਆਨ ਵਿਚ ਕਿਹਾ, ‘‘ਇਸ ਤਰੀਕੇ ਨਾਲ ਅਮਰੀਕਾ ਲਈ ਖੜ੍ਹੇ ਹੋਣ ਲਈ ਰਾਸ਼ਟਰਪਤੀ ਦਾ ਧੰਨਵਾਦ। ਕਿਸੇ ਵੀ ਰਾਸ਼ਟਰਪਤੀ ਨੇ ਅਜਿਹਾ ਕਰਨ ਦੀ ਹਿੰਮਤ ਨਹੀਂ ਕੀਤੀ। ਅਮਰੀਕਾ ਨੂੰ ਪਹਿਲਾਂ ਰੱਖਣ ਲਈ ਤੁਹਾਡਾ ਧੰਨਵਾਦ। ਅਮਰੀਕਾ ਤੁਹਾਡੇ ਨਾਲ ਹੈ।’’ ਨੋਇਮ ਨੇ ਕਿਹਾ, ‘‘ਮੈਨੂੰ ਅਪਣੇ  ਕਮਾਂਡਰ-ਇਨ-ਚੀਫ (ਟਰੰਪ) ’ਤੇ  ਬਹੁਤ ਮਾਣ ਹੈ। ਅਮਰੀਕਾ ਲਈ ਖੜ੍ਹੇ ਹੋਣ ਲਈ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਵੈਨਸ ਦਾ ਧੰਨਵਾਦ। ਅਸੀਂ ਅਮਰੀਕਾ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ।’’

ਹਾਲਾਂਕਿ, ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਵਾਂਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਅੱਜ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਬੇਇੱਜ਼ਤੀ ਨਾਲ ਵਿਵਹਾਰ ਕੀਤਾ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕੀ ਲੋਕ ਯੂਕਰੇਨ ਦੇ ਲੋਕਾਂ ਦੇ ਨਾਲ ਖੜ੍ਹੇ ਹਨ, ਹਾਲਾਂਕਿ ਟਰੰਪ ਵਲਾਦੀਮੀਰ ਪੁਤਿਨ ਅਤੇ ਰੂਸ ਦੇ ਨਾਲ ਖੜ੍ਹੇ ਹਨ। (ਪੀਟੀਆਈ)

(For more news apart from After debate between Zelensky and Trump, tension between America and Europe is evident News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement