Ambala News : ਅੰਬਾਲਾ ਅਦਾਲਤ ’ਚ ਪੇਸ਼ੀ ਭੁਗਤਣ ਆਏ ਨੌਜਵਾਨ ’ਤੇ ਚੱਲੀਆਂ ਗੋਲੀਆਂ, ਦੋ ਗੋਲੀਆਂ ਦੇ ਖੋਲ ਹੋਏ ਬਰਾਮਦ

By : BALJINDERK

Published : Mar 1, 2025, 1:07 pm IST
Updated : Mar 1, 2025, 1:07 pm IST
SHARE ARTICLE
ਪੁਲਿਸ ਅਧਿਕਾਰੀ ਖ਼ੋਲ ਬਰਾਮਦ ਕਰਦੇ ਹੋਏ
ਪੁਲਿਸ ਅਧਿਕਾਰੀ ਖ਼ੋਲ ਬਰਾਮਦ ਕਰਦੇ ਹੋਏ

Ambala News : ਹਮਲਾਵਰ ਮੌਕੇ ਤੋਂ ਹੋਏ ਫ਼ਰਾਰ,ਪੁਲਿਸ ਸੀਸੀਟੀਵੀ ਦੀ ਮਦਦ ਨਾਲ ਗੋਲੀਬਾਰੀ ਚਲਾਉਣ ਵਾਲੇ ਲੋਕਾਂ ਦੀ ਕਰ ਹੀ ਹੈ ਭਾਲ

Ambala News in Punjabi : ਅੱਜ ਅੰਬਾਲਾ ਅਦਾਲਤ ’ਚ ਪੇਸ਼ੀ ਲਈ ਆਏ ਨੌਜਵਾਨਾਂ 'ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਇੱਕ ਕਾਲੇ ਰੰਗ ਦੀ ਕਾਰ ’ਚ ਆਏ ਅਤੇ ਹਵਾ ’ਚ ਦੋ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਹਮਲਾਵਰ ਆਸਾਨੀ ਨਾਲ ਫ਼ਰਾਰ ਹੋ ਗਏ। ਫ਼ਿਲਹਾਲ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਗੋਲੀਬਾਰੀ ਕਰਨ ਵਾਲੇ ਲੋਕਾਂ ਦੀ ਭਾਲ ਕਰ ਰਹੀ ਹੈ।

ਅੰਬਾਲਾ ਅਦਾਲਤ  ’ਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਅਦਾਲਤ ’ਚ ਪੇਸ਼ ਹੋਣ ਆਏ ਅਮਨ ਸੋਨਕਰ ਨਾਮ ਦੇ ਇੱਕ ਨੌਜਵਾਨ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਦੱਸਿਆ ਜਾ ਰਿਹਾ ਹੈ। ਜਦੋਂ ਅਮਨ ਸੋਨਕਰ ਅਦਾਲਤ ’ਚ ਦਾਖ਼ਲ ਹੋ ਰਿਹਾ ਸੀ, ਤਾਂ ਇੱਕ ਕਾਲੇ ਰੰਗ ਦੀ ਸਕਾਰਪੀਓ ਕਾਰ ’ਚ ਸਵਾਰ 2-3 ਨੌਜਵਾਨ ਹਵਾ ’ਚ ਗੋਲੀਆਂ ਚਲਾ ਕੇ ਭੱਜ ਗਏ। ਇਸ ਸਮੇਂ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਅਤੇ ਡੀਐਸਪੀ ਰਜਤ ਗੁਲੀਆ ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ।

1

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਨੀਲ ਵਤਸ ਕੋਤਵਾਲੀ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੀ ਖਟੀਕ ਮੰਡੀ ਦੇ ਵਾਸੀ ਅਦਾਲਤ ’ਚ ਪੇਸ਼ ਹੋਣ ਲਈ ਆਏ ਸਨ ਅਤੇ ਜਦੋਂ ਉਹ ਗੇਟ ਨੇੜੇ ਪਹੁੰਚੇ ਤਾਂ ਇੱਕ ਕਾਰ ’ਚ ਆ ਰਹੇ ਕੁਝ ਨੌਜਵਾਨਾਂ ਨੇ ਅਚਾਨਕ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਧੜਿਆਂ ਦੀ ਆਪਸ ’ਚ ਪੁਰਾਣੀ ਰੰਜਿਸ਼ ਸੀ। ਫ਼ਿਲਹਾਲ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਅਤੇ ਜਾਂਚ ਜਾਰੀ ਹੈ।

(For more news apart from  Shots were fired at youth while appearing in Ambala court, two bullets were recovered News in Punjabi, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement