
ਅੱਜ ਇਕ ਅਪ੍ਰੈਲ ਨੂੰ ਫੂਲ ਡੇਅ ਕਿਉਂ ਮਨਾਇਆ ਜਾਂਦਾ ਹੈ ਕੀ ਇਸ ਬਾਰੇ ਤੁਸੀ ਜਾਣਦੇ ਹੋ। ਨਿਊਜ਼ੀਲੈਂਡ, ਬ੍ਰਿਟੇਨ, ਆਸਟਰੇਲੀਆ, ਦੱਖਣੀ ਅਫ਼ਰੀਕਾ 'ਚ ਇਸ...
ਇਟਲੀ : ਅੱਜ ਇਕ ਅਪ੍ਰੈਲ ਨੂੰ ਫੂਲ ਡੇਅ ਕਿਉਂ ਮਨਾਇਆ ਜਾਂਦਾ ਹੈ ਕੀ ਇਸ ਬਾਰੇ ਤੁਸੀ ਜਾਣਦੇ ਹੋ। ਨਿਊਜ਼ੀਲੈਂਡ, ਬ੍ਰਿਟੇਨ, ਆਸਟਰੇਲੀਆ, ਦੱਖਣੀ ਅਫ਼ਰੀਕਾ 'ਚ ਇਸ ਦਿਨ ਮਜ਼ਾਕ ਦੁਪਹਿਰ ਤਕ ਹੀ ਕੀਤਾ ਜਾਂਦਾ ਸੀ ਪਰ ਕੈਨੇਡਾ, ਇਟਲੀ, ਜਰਮਨੀ, ਰੂਸ, ਜਾਪਾਨ ਅਤੇ ਅਮਰੀਕਾ ਵਰਗੇ ਦੇਸ਼ਾਂ 'ਚ ਸਾਰਾ ਦਿਨ ਮਜ਼ਾਕ ਚੱਲਦਾ ਰਹਿੰਦਾ ਹੈ।
april fools day
ਆਓ, ਇਸ ਦਿਨ ਨਾਲ ਜੁੜੇ ਕੁੱਝ ਕਿੱਸਿਆਂ ਬਾਰੇ ਜਾਣਦੇ ਹਾਂ—
ਇਕ ਅਪ੍ਰੈਲ ਅਤੇ ਫੂਲ ਡੇਅ ਸੰਬੰਧੀ ਪਹਿਲਾ ਦਰਜ ਕੀਤਾ ਗਿਆ ਕਿੱਸਾ ਚਾਸਰ ਦੀ ਕਿਤੀਬ ਕੈਂਟਰਬਰੀ ਟੇਲਜ਼ (1392) 'ਚ ਪਾਇਆ ਜਾਂਦਾ ਹੈ। ਇਸ ਕਿਤਾਬ 'ਚ 'ਨਨਜ਼ ਪ੍ਰੀਸਟਜ਼ ਟੇਲ' ਦੀ ਕਹਾਣੀ ਮੁਤਾਬਕ ਇੰਗਲੈਂਡ ਦੇ ਰਾਜਾ ਰਿਚਰਡ ਦੂਜੇ ਅਤੇ ਬੋਹੀਮੀਆ ਦੀ ਰਾਣੀ ਐਨੀ ਦੀ ਮੰਗਣੀ ਦੀ ਤਰੀਕ 32 ਮਾਰਚ ਨੂੰ ਘੋਸ਼ਿਤ ਕੀਤੀ ਗਈ ਜਿਸ ਨੂੰ ਉਥੇ ਦੀ ਜਨਤਾ ਨੇ ਸੱਚ ਮੰਨ ਲਿਆ ਅਤੇ ਉਹ ਮੂਰਖ ਬਣ ਗਏ ਕਿਉਂਕਿ ਕਿਸੇ ਵੀ ਮਹੀਨੇ 'ਚ 32 ਤਰੀਕ ਨਹੀਂ ਆਉਂਦੀ। ਤਦ ਤੋਂ 32 ਮਾਰਚ ਭਾਵ 1 ਅਪ੍ਰੈਲ ਨੂੰ ਅਪ੍ਰੈਲ ਫੂਲ ਡੇਅ ਦੇ ਰੂਪ 'ਚ ਮਨਾਇਆ ਜਾਣਾ ਸ਼ੁਰੂ ਹੋ ਗਿਆ।
april fools day
ਇਕ ਹੋਰ ਕਹਾਣੀ ਮੁਤਾਬਕ ਪ੍ਰਾਚੀਨ ਯੂਰਪ 'ਚ ਨਵਾਂ ਸਾਲ ਹਰ ਸਾਲ ਦੀ 1 ਅਪ੍ਰੈਲ ਨੂੰ ਮਨਾਇਆ ਜਾਂਦਾ ਸੀ। 1582 'ਚ ਪੋਪ ਗ੍ਰੇਗੋਰੀ 13 ਨੇ ਨਵਾਂ ਕੈਲੰਡਰ ਅਪਣਾਉਣ ਦੇ ਨਿਰਦੇਸ਼ ਦਿਤੇ ਜਿਸ 'ਚ ਨਵਾਂ ਸਾਲ 1 ਜਨਵਰੀ ਤੋਂ ਮਨਾਉਣ ਲਈ ਕਿਹਾ ਗਿਆ। ਰੋਮ ਦੇ ਵਧੇਰੇ ਲੋਕਾਂ ਨੇ ਇਸ ਨਵੇਂ ਕੈਲੰਡਰ ਨੂੰ ਅਪਣਾ ਲਿਆ ਪਰ ਬਹੁਤ ਸਾਰੇ ਲੋਕ ਅਜੇ ਵੀ 1 ਅਪ੍ਰੈਲ ਨੂੰ ਨਵਾਂ ਸਾਲ ਹੀ ਮੰਨਦੇ ਰਹੇ ਤਦ ਤੋਂ ਅਜਿਹੇ ਲੋਕਾਂ ਨੂੰ ਮੂਰਖ ਸਮਝ ਕੇ ਮਜ਼ਾਕ ਉਡਾਇਆ ਜਾਣ ਲਗਾ।
april fools day
1915 ਦੀ ਗੱਲ ਹੈ ਜਦ ਜਰਮਨੀ ਦੇ ਲਿਲੇ ਹਵਾਈ ਅੱਡੇ 'ਤੇ ਇਕ ਬ੍ਰਿਟਿਸ਼ ਪਾਇਲਟ ਨੇ ਵੱਡਾ ਬੰਬ ਸੁੱਟਿਆ। ਲੋਕ ਇਸ ਨੂੰ ਦੇਖ ਕੇ ਇੱਧਰ-ਉੱਧਰ ਭੱਜਣ ਲੱਗੇ ਅਤੇ ਸੁਰੱਖਿਅਤ ਥਾਵਾਂ 'ਤੇ ਲੁਕ ਗਏ। ਵਧਰੇ ਸਮੇਂ ਤਕ ਜਦ ਧਮਾਕਾ ਨਾ ਹੋਇਆ ਤਾਂ ਲੋਕ ਵਾਪਸ ਆ ਕੇ ਇਸ ਨੂੰ ਦੇਖਣ ਲੱਗੇ। ਇਥੇ ਇਕ ਵੱਡਾ ਫੁੱਟਬਾਲ ਪਿਆ ਸੀ ਅਤੇ ਇਸ 'ਤੇ ਅਪ੍ਰੈਲ ਫੂਲ ਲਿਖਿਆ ਹੋਇਆ ਸੀ। ਉਸ ਸਮੇਂ ਤੋਂ ਲੋਕਾਂ ਨੇ ਇਹ ਦਿਨ ਮਨਾਉਣਾ ਸ਼ੁਰੂ ਕਰ ਦਿਤਾ।
april fools day
ਇਹ ਵੀ ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆ 'ਚ ਭਾਰਤੀ ਕੈਲੰਡਰ ਦੀ ਮਾਨਤਾ ਸੀ ਜਿਸ ਦੇ ਮੁਤਾਬਕ ਨਵਾਂ ਸੈਲ ਚੇਤ ਮਹੀਨੇ 'ਚ ਸ਼ੁਰੂ ਹੁੰਦਾ ਸੀ, ਜੋ ਅਪ੍ਰੈਲ 'ਚ ਹੁੰਦਾ ਸੀ। ਦਸਿਆ ਜਾਂਦਾ ਹੈ ਕਿ 1582 'ਚ ਪੋਪ ਗ੍ਰੇਗੋਰੀ ਨੇ ਨਵਾਂ ਕੈਲੰਡਰ ਲਾਗੂ ਕਰਨ ਲਈ ਕਿਹਾ ਸੀ। ਇਸ ਦੇ ਮੁਤਾਬਕ ਅਪ੍ਰੈਲ ਦੀ ਥਾਂ ਜਨਵਰੀ 'ਚ ਸ਼ੁਰੂ ਹੋਣ ਲਗਾ ਅਤੇ ਵਧੇਰੇ ਲੋਕਾਂ ਨੇ ਨਵੇਂ ਕੈਲੰਡਰ ਨੂੰ ਮੰਨ ਲਿਆ। ਬਹੁਤ ਸਾਰੇ ਲੋਕ ਅਜੇ ਵੀ ਇਕ ਅਪ੍ਰੈਲ ਨੂੰ ਨਵਾਂ ਸਾਲ ਮੰਨਦੇ ਸਨ ਅਤੇ ਕਈ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਇਸ ਪਿੱਛੇ ਅਸਲੀ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਕ ਅਪ੍ਰੈਲ ਨੂੰ ਲੋਕ ਹਾਸਾ-ਮਜ਼ਾਕ ਕਰਦੇ ਰਹਿੰਦੇ ਹਨ ਅਤੇ ਦੋਸਤਾਂ-ਮਿੱਤਰਾਂ ਨਾਲ ਖੁਸ਼ੀਆਂ ਮਨਾਉਂਦੇ ਹਨ।