ਨੀਰਵ ਮੋਦੀ ਜ਼ਮਾਨਤ ਲਈ ਕਰੇਗਾ ਇਕ ਹੋਰ ਅਪੀਲ
Published : May 1, 2019, 5:33 pm IST
Updated : May 1, 2019, 5:33 pm IST
SHARE ARTICLE
Nirav Modi
Nirav Modi

8 ਮਈ ਨੂੰ ਹੋਵੇਗੀ ਅਗਲੀ ਸੁਣਵਾਈ

ਲੰਦਨ: ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਬ੍ਰਿਟੇਨ ਦੀ ਅਦਾਲਤ ਵਿਚ 8 ਮਈ ਨੂੰ ਆਪਣੀ ਜ਼ਮਾਨਤ ਲਈ ਇੱਕ ਹੋਰ ਅਪੀਲ ਕਰੇਗਾ।  ਪੰਜਾਬ ਨੈਸ਼ਨਲ ਬੈਂਕ ਪੀਐਨਬੀ ਵਿਚ ਦੋ ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਡਰਿੰਗ ਦੇ ਦੋਸ਼ੀ ਮੋਦੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਮੋਦੀ ਦੀ ਇਸ ਤੋਂ ਪਹਿਲਾਂ ਦੋ ਜ਼ਮਾਨਤਾਂ ਪਟੀਸ਼ਨ ਰੱਦ ਕਰ ਚੁੱਕੀ ਹੈ ਅਤੇ ਇਸ ਸਮੇਂ ਉਹ ਦੱਖਣ ਪੱਛਮ ਲੰਦਨ ਦੀ ਵੈਂਡਸਵਰਥ ਜੇਲ੍ਹ ਵਿਚ ਬੰਦ ਹੈ।  ਉਸਨੂੰ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Wandsworth PrisonWandsworth Prison

ਨੀਰਵ ਮੋਦੀ ਜ਼ਮਾਨਤ ਲੈਣ ਦੀ ਤੀਸਰੀ ਕੋਸ਼ਿਸ਼ ਦੇ ਤਹਿਤ 8 ਮਈ ਨੂੰ ਵੇਂਸਟਮਿੰਸਟਰ ਮੈਜਿਸਟਰੇਟ ਅਦਾਲਤ ਵਿਚ ਮੁੱਖ ਮੈਜਿਸਟਰੇਟ ਐਮਾ ਆਬਰੁਥਨਾਟ ਦੇ ਸਾਹਮਣੇ ਪੇਸ਼ ਹੋਵੇਗਾ।  ਹਵਾਲਗੀ ਮਾਮਲੇ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਕਰਾਉਨ ਪ੍ਰਾਸਿਕਿਊਸ਼ਨ ਸਰਵਿਸ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਵਿਚ ਅਗਲੀ ਸੁਣਵਾਈ 8 ਮਈ ਨੂੰ ਹੋਵੇਗੀ।  ਮੁਨਸਫ਼ ਐਮਾ ਆਬਰੁਥਨਾਟ ਜ਼ਮਾਨਤ ਦੀ ਮੰਗ ਉੱਤੇ ਸੁਣਵਾਈ ਕਰੇਗੀ।

Nirav ModiNirav Modi

ਇਸ ਮਾਮਲੇ ਵਿਚ 26 ਅਪ੍ਰੈਲ ਨੂੰ ਪਿਛਲੀ ਸੁਣਵਾਈ ਦੇ ਦੌਰਾਨ ਮੋਦੀ ਮੁਨਸਫ਼ ਆਬਰੁਥਨਾਟ ਦੇ ਸਾਹਮਣੇ ਵੀਡਓਲਿੰਕ ਦੇ ਜ਼ਰੀਏ ਪੇਸ਼ ਹੋਇਆ ਸੀ।  ਉਸ ਸਮੇਂ ਮੋਦੀ ਦੇ ਵਕੀਲਾਂ ਨੇ ਉਸਦੀ ਜ਼ਮਾਨਤ ਦੀ ਅਪੀਲ ਨਹੀਂ ਕੀਤੀ ਸੀ ਅਤੇ ਉਸਨੂੰ 24 ਮਈ ਤੱਕ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।  ਇਸ ਤੋਂ ਪਹਿਲਾਂ ਉਸਦੀ ਜ਼ਮਾਨਤ ਦੀ ਦੋ ਪਟੀਸ਼ਨਾਂ ਨੂੰ ਅਦਾਲਤ ਨੇ ਇਸ ਆਧਾਰ ਉੱਤੇ ਖਾਰਿਜ ਕਰ ਦਿੱਤਾ ਸੀ ਕਿ ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਉਹ ਆਤਮਸਮਰਪਣ ਨਹੀਂ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement