
ਦੁਨੀਆਂ ਵਿਚ ਕਰੋਨਾ ਮਹਾਂਮਾਰੀ ਨੇ ਥੋੜੇ ਸਮੇਂ ਵਿਚ ਹੀ ਹਾਹਾਕਾਰ ਮਚਾ ਦਿੱਤੀ ਹੈ। ਪੂਰੀ ਦੁਨੀਆਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ
ਵਾਸ਼ਿੰਗਟਨ : ਦੁਨੀਆਂ ਵਿਚ ਕਰੋਨਾ ਮਹਾਂਮਾਰੀ ਨੇ ਥੋੜੇ ਸਮੇਂ ਵਿਚ ਹੀ ਹਾਹਾਕਾਰ ਮਚਾ ਦਿੱਤੀ ਹੈ। ਪੂਰੀ ਦੁਨੀਆਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ ਜਿੱਥੇ ਵੱਡੀ ਗਿਣਤੀ ਵਿਚ ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਇਸ ਦੇ ਬਾਰੇ ਹੁਣ ਯੂਐਸ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਖਤਰਨਾਕ ਕੋਰੋਨਾ ਵਾਇਰਸ 'ਮੈਨ-ਮੇਮੇਡ' ਜਾਂ 'ਜੈਨੇਟਿਕਲੀ ਮੋਡੀਫਾਈਡ' ਨਹੀਂ ਹਨ। ਇਨ੍ਹਾਂ ਖੁਫੀਆ ਏਜੰਸੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਜਾਂਚ ਕਰਨਗੇ ਕਿ ਕੋਵਿਡ -19 ਮਹਾਂਮਾਰੀ ਕਿਸੇ ਲਾਗ ਵਾਲੇ ਜਾਨਵਰ ਦੇ ਸੰਪਰਕ ਰਾਹੀਂ ਫੈਲੀ ਹੈ ਜਾਂ ਚੀਨ ਦੀ ਇਕ ਲੈਬ ਵਿਚ ਹੋਏ ਹਾਦਸੇ ਦੌਰਾਨ ਫੈਲ ਗਈ ਹੈ।
Donald Trump
ਅਮਰੀਕੀ ਦਫਤਰ ਦੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐਨਆਈ) ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਯੂਐਸ (ਆਈਸੀ) ਦਾ ਪੂਰਾ ਖੁਫੀਆ ਭਾਈਚਾਰਾ ਅਮਰੀਕੀ ਨੀਤੀ ਨਿਰਮਾਤਾਵਾਂ ਨੂੰ ਆਪਣਾ ਪੂਰਾ ਸਮਰਥਨ ਦੇ ਰਿਹਾ ਹੈ। ਦੱਸ ਦੱਈਏ ਕਿ ਅਮਰੀਕਾ ਦੀਆਂ ਖੂਫੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚੀਨ ਤੋਂ ਵਿਚ ਜਨਮੇ ਕਰੋਨਾ ਵਾਇਰਸ ਦੇ ਕਾਰਨਾਂ ਦੀ ਚੰਗੀ ਤਰ੍ਹਾਂ ਨਾਲ ਪੜਤਾਲ ਕੀਤੀ ਜਾ ਰਹੀ ਹੈ। ਖੁਫੀਆ ਭਾਈਚਾਰਾ ਕੋਵਿਡ -19 ਲਈ ਜ਼ਿੰਮੇਵਾਰ ਵਿਗਿਆਨਕ ਵਾਇਰਸਾਂ ਦੀ ਜਾਂਚ ਕਰ ਰਿਹਾ ਹੈ।
China coronavirus
ਉਨ੍ਹਾਂ ਦਾ ਮੰਨਣਾ ਹੈ ਕਿ ਵਾਇਰਸ ਮਨੁੱਖ ਦੁਆਰਾ ਤਿਆਰ ਨਹੀਂ ਹੈ ਅਤੇ ਨਾ ਹੀ ਕੋਈ ਜੈਨੇਟਿਕ ਹੇਰਾਫੇਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸੰਕਰਮਣ ਤੋਂ ਹੁਣ ਤੱਕ ਅਮਰੀਕਾ ਵਿਚ 61 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਡੀਐਨਆਈ ਦਾ ਕਹਿਣਾ ਹੈ ਕਿ ਅਮਰੀਕਾ ਦੇ ਖੂਫੀਆਂ ਸਮੂਹ ਦੇ ਲੋਕ ਇਸ ਦੇ ਸ੍ਰੋਤਾਂ ਦਾ ਪੜਤਾਲ ਕਰ ਰਹੇ ਹਨ ਅਤੇ ਨਾਲ ਹੀ ਅਮਰੀਕਾ ਦੀ ਸੁਰੱਖਿਆ ਲਈ ਸੂਚਨਾਵਾਂ ਤਲਾਸ਼ ਰਹੇ ਹਨ।
China Lab
ਦੱਸ ਦੱਈਏ ਕਿ ਅਮਰੀਕਾ ਖੂਫ਼ੀਆਂ ਏਜੰਸੀਆਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਡੋਨਲ ਟਰੰਪ ਨੇ ਇਹ ਕਿਹਾ ਸੀ ਕਿ ਇਸ ਦੀ ਅਮਰੀਕੀ ਖੂਫੀਆਂ ਏਜੰਸੀ ਜਾਂਚ ਕਰੇਗੀ ਕਿ ਇਹ ਵਾਇਰਸ ਚੀਨ ਦੇ ਵੁਹਾਨ ਦੀ ਲੈਬ ਵਿਚੋਂ ਬਾਹਰ ਕਿਵੇਂ ਆਇਆ। ਇਸ ਤੋਂ ਇਲਾਵਾ ਵਿਸ਼ਵ ਦੇ ਕਈ ਦੇਸ਼ਾਂ ਦੇ ਵੱਲੋਂ ਚੀਨ ਦੀ ਭੂਮਿਕਾ ਤੇ ਸਵਾਲ ਉਠਾਏ ਜਾ ਰਹੇ ਹਨ। ਦੱਸ ਦੱਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਕਰੋਨਾ ਦੇ ਕਰਕੇ ਵਿਸ਼ਵ ਵਿਚ ਹੋ ਰਹੇ ਨੁਕਸਾਨ ਨੂੰ ਲੈ ਕੇ ਚੀਨ ਨੂੰ ਜਿੰਮੇਦਾਰ ਦੱਸ ਰਹੇ ਹਨ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।