
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਆਉਣ ਵਾਲੇ ਦਿਨ ਬਿਹਤਰ ਹੋਣ ਦਾ ਭਰੋਸਾ ਦੇਣ ਦੇ ਬਾਅਦ ਅਮਰੀਕਾ ਦੇ 50 ਵਿਚੋਂ ਘੱਟ ਤੋਂ
ਵਾਸ਼ਿੰਗਟਨ, 30 ਅਪ੍ਰੈਲ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਆਉਣ ਵਾਲੇ ਦਿਨ ਬਿਹਤਰ ਹੋਣ ਦਾ ਭਰੋਸਾ ਦੇਣ ਦੇ ਬਾਅਦ ਅਮਰੀਕਾ ਦੇ 50 ਵਿਚੋਂ ਘੱਟ ਤੋਂ ਘੱਟ 35 ਸੂਬਿਆਂ ਦੇ ਕੰਮ ਦੁਬਾਰਾ ਸ਼ੁਰੂ ਕਰਨ ਦੀ ਰਸਮੀ ਯੋਜਨਾ ਜਾਰੀ ਕਰ ਦਿਤੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਕਈ ਤਰ੍ਹਾਂ ਦੀ ਪਾਬੰਦੀ ਲੱਗੀ ਹੈ। ਅਮਰੀਕਾ ਵਿਚ ਵਾਇਰਸ ਕਾਰਨ 61 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ 35 ਸੂਬਿਆਂ ਨੇ ਦੋਬਾਰਾ ਕੰਮ ਸ਼ੁਰੂ ਕਰਨ ਲਈ ਰਸਮੀ ਯੋਜਨਾਵਾਂ ਜਾਰੀ ਕਰ ਦਿਤੀਆਂ ਹਨ। ਇਨ੍ਹਾਂ ਵਿਚੋਂ ਕਈ ਪ੍ਰਸ਼ਾਸਨ ਸਾਡੀਆਂ ਟੀਮਾਂ ਨਾਲ ਵੀ ਸਲਾਹ ਕਰ ਰਹੇ ਹਨ। ਅਸੀਂ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।’’ ‘ਓਪਨਿੰਗ ਅਪ ਅਮਰੀਕਾ ਅਗੇਨ’ ’ਤੇ ਉਦਯੋਗ ਦੇ ਅਧਿਕਾਰੀਆਂ ਨਾਲ ਵ੍ਹਾਈਟ ਹਾਊਸ ਗੋਲਮੇਜ ਸੰਮੇਲਨ ਵਿਚ ਟਰੰਪ ਨੇ ਕਿਹਾ ਸੀ ਅਸੀਂ ਹਰ ਉਸ ਵਿਅਕਤੀ ਪ੍ਰਤੀ ਸੋਗ ਪ੍ਰਗਟ ਕਰਦੇ ਹਾਂ ਜੋ ਕੋਰੋਨਾ ਕਾਰਨ ਜਾਨ ਗੁਆ ਚੁੱਕਾ ਹੈ। ਹੁਣ ਅਸੀਂ ਖੁਸ਼ ਹਾਂ ਕਿ ਇਹ ਦਰਦ ਅਤੇ ਪੀੜ ਖਤਮ ਹੋਣ ਵਾਲੀ ਹੈ। (ਪੀਟੀਆਈ)
File photo
ਅਗਲੇ ਹਫ਼ਤੇ ਤੋਂ ਅਮਰੀਕਾ ’ਚ ਸ਼ੁਰੂ ਹੋਵੇਗੀ ਹਵਾਈ ਯਾਤਰਾ
ਵਾਸ਼ਿੰਗਟਨ, 30 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਅਗਲੇ ਹਫ਼ਤੇ ਤੋਂ ਉਹ ਦੇਸ਼ ਭਰ ਵਿਚ ਹਵਾਈ ਯਾਤਰਾਵਾਂ ਸ਼ੁਰੂ ਕਰਨਗੇ ਅਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜਲਦੀ ਹੀ ਪ੍ਰਚਾਰ ਮੁਹਿੰਮ ਰੈਲੀਆਂ ਆਯੋਜਿਤ ਕਰਨ ’ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਉਹ ਅਗਲੇ ਹਫ਼ਤੇ ਅਰੀਜ਼ੋਨਾ ਜਾ ਰਹੇ ਹਨ। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਅਮਰੀਕਾ ਬੰਦ ਹੋਣ ਦੇ ਬਾਅਦ ਇਹ ਉਹਨਾਂ ਦਾ ਪਹਿਲਾ ਦੌਰਾ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਇਕ ਪ੍ਰਮੁੱਖ ਸਵਿੰਗ ਰਾਜਾਂ ਵਿਚੋਂ ਇਕ ਓਹੀਓ ਦਾ ਦੌਰਾ ਕਰਨਗੇ। ਉਹਨਾਂ ਨੇ ਦਸਿਆ ਕਿ ਅਰੀਜ਼ੋਨਾ ਦੀ ਯਾਤਰਾ ਆਰਥਿਕ ਸੁਧਾਰ ਦੀਆਂ ਕੋਸ਼ਿਸ਼ਾਂ ’ਤੇਂ ਕੇਂਦਰਿਤ ਹੈ ਅਤੇ ਇਹ ਚੋਣ ਮੁਹਿੰਮ ਰੈਲੀ ਨਹੀਂ ਹੈ। ਟਰੰਪ ਨੇ ਕਿਹਾ ਕਿ ਮੈਂ ਅਜਿਹੀ ਰੈਲੀ ਦੀ ਕਲਪਨਾ ਨਹੀਂ ਕਰ ਸਕਦਾ ਜਿੱਥੇ ਤੁਹਾਡੀ ਹਰ ਚੌਥੀ ਸੀਟ ਭਰੀ ਹੋਵੇ। ਇਹ ਚੀਜ਼ ਵਧੀਆ ਨਹੀਂ ਲੱਗੇਗੀ।ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ,‘‘ਕੋਰੋਨਾ ਵਾਇਰਸ ਜਲਦੀ ਜਾਣ ਵਾਲਾ ਹੈ। ਇਹ ਦੇਸ਼ ਛੱਡ ਕੇ ਜਾਣ ਵਾਲਾ ਹੈ। ਇਹ ਖਤਮ ਹੋਣ ਵਾਲਾ ਹੈ।’’(ਪੀਟੀਆਈ)