
Viral Video News: ਰੌਂਗਟੇ ਖੜੇ ਕਰ ਦੇਵੇਗੀ ਵੀਡੀਓ
Kabrastan Viral Video News:ਚੀਨ ਦੇ ਇੱਕ ਕਬਰਸਤਾਨ ਵਿੱਚ ਮ੍ਰਿਤਕ ਦੇਹ ਨੂੰ ਦਫ਼ਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਇਸੇ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਜੋ ਲੋਕ ਮ੍ਰਿਤਕ ਦੇਹ ਨੂੰ ਦਫ਼ਨਾਉਣ ਲਈ ਕਬਰਸਤਾਨ ਆਏ ਸਨ, ਉਹ ਕੰਧ ਡਿੱਗਣ ਕਾਰਨ ਉਥੇ ਹੀ ਦਫ਼ਨ ਹੋ ਗਏ। ਇਹ ਨਜ਼ਾਰਾ ਅਜਿਹਾ ਸੀ ਜਿਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ।
ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਿਊਜ਼ ਮਿਲ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ @crazyclipsonly ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ।
Terrifying funeral accident pic.twitter.com/xWJXS1Ryde
— Crazy Clips (@crazyclipsonly) April 30, 2024
ਇਹ ਵੀ ਪੜ੍ਹੋ: Hoshiarpur Accident News: ਨੌਜਵਾਨ ਨੂੰ ਕਾਰ ਨੇ ਕੁਚਲਿਆ, ਧੜ ਨਾਲੋਂ ਵੱਖ ਹੋਇਆ ਸਿਰ, ਮਾਂ ਦਾ ਨਹੀਂ ਵੇਖ ਹੁੰਦਾ ਹਾਲ, ਵੀਡੀਓ
ਚੀਨ ਦਾ ਦੱਸਿਆ ਜਾ ਰਿਹਾ ਹੈ ਵਾਇਰਲ ਵੀਡੀਓ
ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਦਾ ਸਸਕਾਰ ਕਰਨ ਦੀ ਪਰੰਪਰਾ ਪੂਰੀ ਦੁਨੀਆ ਵਿਚ ਹੈ, ਜਿਥੇ ਹਿੰਦੂ ਧਰਮ ਵਿਚ ਲਾਸ਼ਾਂ ਨੂੰ ਸਾੜਨ ਦੀ ਪਰੰਪਰਾ ਹੈ, ਉਥੇ ਹੀ ਮੁਸਲਮਾਨ ਅਤੇ ਈਸਾਈ ਧਰਮਾਂ ਵਿਚ ਲਾਸ਼ਾਂ ਨੂੰ ਦਫ਼ਨਾਉਣ ਦੀ ਪਰੰਪਰਾ ਹੈ। ਇਹੀ ਪਰੰਪਰਾ ਚੀਨ ਵਿੱਚ ਵੀ ਅਪਣਾਈ ਜਾਂਦੀ ਹੈ। ਹਾਲਾਂਕਿ ਚੀਨੀ ਲੋਕ ਕਿਸੇ ਵੀ ਧਰਮ ਦਾ ਪਾਲਣ ਨਹੀਂ ਕਰਦੇ ਹਨ, ਉਹ ਅੰਤਿਮ ਸਸਕਾਰ ਦੇ ਰੂਪ ਵਿੱਚ ਲਾਸ਼ਾਂ ਨੂੰ ਦਫ਼ਨਾਉਂਦੇ ਹਨ। ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਰੌਂਗਟੇ ਖੜੇ ਹੋ ਗਏ ਹਨ।
ਇਹ ਵੀ ਪੜ੍ਹੋ: Lalru News: ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਕੁਚਲਿਆ ਗਿਆ ਢਾਈ ਸਾਲਾ ਮਾਸੂਮ
ਮ੍ਰਿਤਕ ਦੇਹ ਨੂੰ ਦਫ਼ਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ
ਦਰਅਸਲ, ਚੀਨ ਦੇ ਇਕ ਕਬਰਸਤਾਨ ਵਿਚ ਇਕ ਮ੍ਰਿਤਕ ਦੇਹ ਨੂੰ ਦਫ਼ਨਾਉਣ ਦੀ ਤਿਆਰੀ ਚੱਲ ਰਹੀ ਸੀ, ਪਰ ਇਸੇ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਤਾਬੂਤ ਨੂੰ ਕੰਧ ਦੇ ਅੰਦਰ ਇੱਕ ਦਰਵਾਜ਼ੇ ਰਾਹੀਂ ਦਾਖਲ ਕੀਤਾ ਜਾ ਰਿਹਾ ਹੈ।
ਇਸ ਕੰਮ 'ਚ ਚਾਰ ਲੋਕ ਲੱਗੇ ਹੋਏ ਹਨ, ਜਦੋਂ ਕਿ ਆਸ-ਪਾਸ ਦੇ ਦੋ-ਤਿੰਨ ਲੋਕ ਇਕ ਵੱਡੇ ਪਲਾਸਟਿਕ ਦੇ ਲਿਫਾਫੇ ਨਾਲ ਕੰਧ ਢੱਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਦੌਰਾਨ ਅਚਾਨਕ ਕੰਧ ਮਿੱਟੀ ਦੇ ਨਾਲ ਡਿੱਗ ਗਈ, ਜਿਸ ਤੋਂ ਬਾਅਦ ਕਈ ਲੋਕ ਇਸ ਦੇ ਹੇਠਾਂ ਦੱਬ ਗਏ। ਜੋ ਲੋਕ ਮ੍ਰਿਤਕ ਦੇਹ ਨੂੰ ਦਫ਼ਨਾਉਣ ਆਏ ਸਨ, ਉਹ ਖੁਦ ਕਬਰਸਤਾਨ ਵਿੱਚ ਦੱਬੇ ਗਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Kabrastan Viral Video News, stay tuned to Rozana Spokesman)