ਡੈਨਮਾਰਕ ਚ ਜਨਤਕ ਥਾਵਾਂ 'ਤੇ ਪੂਰੇ ਚਿਹਰੇ ਉਤੇ ਨਕਾਬ ਪਹਿਨਣ 'ਤੇ ਰੋਕ
Published : Jun 1, 2018, 4:56 am IST
Updated : Jun 1, 2018, 4:56 am IST
SHARE ARTICLE
Denmark
Denmark

ਕਾਨੂੰਨ 1 ਅਗਸਤ ਤੋਂ ਪ੍ਰਭਾਵ ਵਿੱਚ ਆ ਜਾਵੇਗਾ

ਸਟਾਕਹੋਮ: ਡੇਨਮਾਰਕ ਵਿਚ ਜਨਤਕ ਥਾਵਾਂ 'ਤੇ ਪੂਰੇ ਚਿਹਰੇ ਉਤੇ ਇਸਲਾਮੀ ਨਕਾਬ ਪਹਿਨਣ ਉਤੇ ਰੋਕ ਲਗਾ ਦਿਤੀ ਗਈ ਹੈ। ਦੇਸ਼ ਦੀ ਸੰਸਦ ਨੇ ਅੱਜ ਇਸ ਨਾਲ ਜੁੜਿਆ ਕਾਨੂੰਨ ਪਾਸ ਕੀਤਾ। ਇਸਦੇ ਨਾਲ ਹੀ ਡੈਨਮਾਰਕ ਇਸ ਤਰ੍ਹਾਂ ਦੀ ਰੋਕ ਲਗਾਉਣ ਵਾਲਾ ਯੂਰੋਪ ਦਾ ਸਭ ਤੋਂ ਨਵਾਂ ਦੇਸ਼ ਬਣ ਗਿਆ। ਕਾਨੂੰਨ ਦੇ ਅਨੁਸਾਰ, ‘‘ਚਿਹਰੇ ਨੂੰ ਛਪਾਉਣ ਵਾਲਾ ਕੱਪੜਾ ਪਹਿਨਣ ਵਾਲੇ ਵਿਅਕਤੀ ਉਤੇ ਜੁਰਮਾਨਾ ਲਗਾਇਆ ਜਾਵੇਗਾ। ’’ 

BurkhaBurkha

ਸੰਸਦ ਵਿਚ ਕਾਨੂੰਨ ਦੇ ਪੱਖ ਵਿਚ 75 ਜਦੋਂ ਕਿ ਵਿਰੋਧ 'ਚ 30 ਵੋਟ ਪਾਏ ਗਏ। ਸਰਕਾਰ ਦੁਆਰਾ ਪੇਸ਼ ਕੀਤੇ ਗਏ ਕਾਨੂੰਨ ਦਾ ਸੋਸ਼ਲ ਡੇਮੋਕਰੇਟਸ ਅਤੇ ਸੱਜੇ ਪੱਖੀ ਡੈਨਿਸ਼ ਪੀਪੁਲਸ ਪਾਰਟੀ ਨੇ ਵੀ ਸਮਰਥਨ ਕੀਤਾ। ਕਾਨੂੰਨ 1 ਅਗਸਤ ਤੋਂ ਪ੍ਰਭਾਵ ਵਿੱਚ ਆ ਜਾਵੇਗਾ। ਕਾਨੂੰਨ ਦੇ ਤਹਿਤ ਜਨਤਕ ਥਾਂ ਉਤੇ ਬੁਰਕਾ ਜਾਂ ਨਕਾਬ ਪਹਿਨਣ 'ਤੇ 1,000 ਕਰੋਨਰ (156 ਡਾਲਰ, 134 ਯੂਰੋ) ਦਾ ਜੁਰਮਾਨਾ ਲੱਗੇਗਾ। ਦੂਜੀ ਵਾਰ ਉਲੰਘਣਾ ਕਰਣ 'ਤੇ 10,000 ਕਰੋਨਰ ਤੱਕ ਦਾ ਜੁਰਮਾਨਾ ਲੱਗੇਗਾ। ਬੁਰਕਾ ਔਰਤਾਂ ਦੇ ਪੂਰੇ ਚਿਹਰੇ ਨੂੰ ਢੱਕਦਾ ਹੈ ਜਦੋਂ ਕਿ ਨਕਾਬ ਵਿਚ ਬਸ ਉਸਦੀ ਅੱਖਾਂ ਵਿੱਖਦੀਆਂ ਹਨ। 

ਨਾਲ ਹੀ ਰੋਕ ਦੇ ਦਾਇਰੇ ਵਿਚ ਬਾਲਾਕਲਾਵ (ਇਕ ਤਰ੍ਹਾਂ ਦਾ ਨਕਾਬ ਜਿਸ ਵਿਚ ਬਸ ਅੱਖਾਂ ਅਤੇ ਬੁਲ੍ਹ ਦਿਖਦੇ ਹਨ) ਅਤੇ ਨਕਲੀ ਦਾੜੀ ਵੀ ਆਣਗੇ ਜਿਨ੍ਹਾਂ ਦੇ ਕਾਰਨ ਚਿਹਰਾ ਨਹੀਂ ਦਿਸਦਾ। ਇਸਦਾ ਪਤਾ ਨਹੀਂ ਹੈ ਕਿ ਡੈਨਮਾਰਕ 'ਚ ਕਿੰਨੀਆਂ ਔਰਤਾਂ ਨਕਾਬ ਜਾਂ ਬੁਰਕਾ ਪਹਿਨਦੀਆਂ ਹਨ। ਯੂਰੋਪੀ ਮਨੁੱਖੀ ਅਧਿਕਾਰ ਅਦਾਲਤ ਨੇ ਪਿਛਲੇ ਸਾਲ ਜਨਤਕ ਥਾਵਾਂ 'ਤੇ ਨਕਾਬ ਪਹਿਨਣ 'ਤੇ ਬੇਲਜਿਅਮ ਵਿਚ ਲਗਾਈ ਗਈ ਰੋਕ ਬਰਕਰਾਰ ਰੱਖੀ ਸੀ। ਜਨਤਕ ਥਾਵਾਂ 'ਤੇ ਨਕਾਬ ਪਹਿਨਣ ਉਤੇ ਰੋਕ ਲਗਾਉਣ ਵਾਲਾ ਫ਼ਰਾਂਸ ਯੂਰੋਪ ਦਾ ਪਹਿਲਾ ਦੇਸ਼ ਸੀ। ਫ਼ਰਾਂਸ ਨੇ 2011 ਵਿਚ ਇਹ ਰੋਕ ਲਗਾਈ ਸੀ। ਅਮਨੈਸਟੀ ਇੰਟਰਨੈਸ਼ਨਲ ਨੇ ਕਾਨੂੰਨ ਦੀ ਨਿੰਦਾ ਕਰਦੇ ਹੋਏ ਇਸ ਨੂੰ ‘‘ਔਰਤਾਂ ਦੇ ਅਧਿਕਾਰਾਂ ਦੀ ਭੇਦਭਾਵਪੂਰਣ ਉਲੰਘਣਾ’’ ਦੱਸਿਆ ਅਤੇ ਖ਼ਾਸਕਰ ਉਨ੍ਹਾਂ ਮੁਸਲਮਾਨ ਔਰਤਾਂ ਦੇ ਖ਼ਿਲਾਫ਼ ਦੱਸਿਆ ਜੋ ਆਪਣੀ ਪਸੰਦ ਨਾਲ ਪੂਰੇ ਚਿਹਰੇ ਦਾ ਨਕਾਬ ਪਹਿਨਦੀਆਂ ਹਨ। 

DenmarkDenmark


ਜਥੇਬੰਦੀ ਦੀ ਯੂਰੋਪ ਸ਼ਾਖਾ ਦੀ ਡਾਇਰੈਕਟਰ ਗੌਰੀ ਵਾਨ ਗੁਲਿਕ ਨੇ ਇਕ ਬਿਆਨ 'ਚ ਕਿਹਾ, ‘‘ਜਿਥੇ ਜਨਤਕ ਸੁਰੱਖਿਆ ਦੇ ਮਕਸਦ ਨਾਲ ਪੂਰੇ ਚਿਹਰੇ 'ਤੇ ਨਕਾਬ ਪਹਿਨਣ 'ਤੇ ਲੱਗੀ ਵਿਸ਼ੇਸ਼ ਰੋਕ ਕਾਨੂੰਨੀ ਹੋ ਸਕਦੀ ਹੈ, ਵਿਆਪਕ ਰੋਕ ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਅਨੁਪਾਤਕ ਹਨ ਅਤੇ ਪਰਕਾਸ਼ਨ ਅਤੇ ਧਰਮ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement