
ਪੰਜਾਬ ਅਤੇ ਹਰਿਆਣੇ ਦੇ ਸਾਰੇ ਇਲਾਕਿਆਂ ਵਿਚ ਕਾਫ਼ੀ ਤੇਜ ਗਰਮੀ ਪੈ ਰਹੀ ਹੈ
ਨਵੀਂ ਦਿੱਲੀ: ਉੱਤਰ ਭਾਰਤ ਵਿਚ ਝੁਲਸਾ ਦੇਣ ਵਾਲੀ ਤੇਜ਼ ਗਰਮੀ ਦਾ ਕਹਰ ਜਾਰੀ ਹੈ। ਰਾਜਧਾਨੀ ਦਿੱਲੀ ਵਿਚ ਅੱਜ ਵੀ ਕਾਫ਼ੀ ਗਰਮੀ ਰਹੀ, ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਦਰਜ ਕੀਤਾ ਗਿਆ, ਜੋ ਇਸ ਸੀਜਨ ਵਿਚ ਆਮ ਨਾਲੋਂ 2 ਡਿਗਰੀ ਜ਼ਿਆਦਾ ਹੈ। ਮੌਸਮ ਵਿਭਾਗ ਨੇ ਕੱਲ ਤੇਜ਼ ਹਵਾਵਾਂ ਚੱਲਣ ਅਤੇ ਥੋੜੇ ਮੋਟੇ ਬਦਲ ਛਾਏ ਰਹਿਣ ਦਾ ਅਨੁਮਾਨ ਜਤਾਇਆ ਹੈ। ਸ਼ਹਿਰ ਦਾ ਉਤਲਾ ਅਤੇ ਹੇਠਲਾ ਤਾਪਮਾਨ 42 ਡਿਗਰੀ ਸੇਲਸਿਅਸ ਅਤੇ 30 ਡਿਗਰੀ ਸੇਲਸਿਅਸ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣੇ ਦੇ ਸਾਰੇ ਇਲਾਕਿਆਂ ਵਿਚ ਗਰਮੀ ਕਾਫ਼ੀ ਤੇਜ ਪੈ ਰਹੀ ਹੈ। ਹਰਿਆਣੇ ਦੇ ਹਿਸਾਰ ਅਤੇ ਭਿਵਾਨੀ 'ਚ ਪਾਰਾ 44 ਡਿਗਰੀ ਤਕ ਪਹੁੰਚ ਗਿਆ, ਜੋ ਇਸ ਖੇਤਰ ਦਾ ਸਭ ਤੋਂ ਗਰਮ ਸਥਾਨ ਰਿਹਾ। ਇਨ੍ਹਾਂ ਦੋਵਾਂ ਸੂਬਿਆਂ ਦੇ ਜ਼ਿਆਦਾਤਰ ਥਾਵਾਂ 'ਤੇ ਤਾਪਮਾਨ ਆਮ ਨਾਲੋਂ 1 ਜਾਂ 2 ਡਿਗਰੀ ਜ਼ਿਆਦਾ ਹੀ ਰਿਹਾ।
ਉੱਤਰ ਪ੍ਰਦੇਸ਼ ਦੇ ਵੀ ਸਾਰੇ ਇਲਾਕਿਆਂ 'ਚ ਭਿਆਨਕ ਗਰਮੀ ਪੈ ਰਹੀ ਹੈ। ਇਥੇ ਕੁੱਝ ਥਾਵਾਂ ਉਤੇ ਹਲਕੀ ਵਰਖਾ ਵੀ ਹੋਈ, ਜਿਸ 'ਚ ਫੈਜ਼ਾਬਾਦ, ਲਖਨਊ, ਆਗਰਾ, ਬਰੇਲੀ ਅਤੇ ਮੇਰਠ ਵਿਚ ਦਿਨ ਦਾ ਤਾਪਮਾਨ ਆਮ ਦੇ ਨੇੜੇ ਤੇੜੇ ਹੀ ਰਿਹਾ। ਔਰਾਈ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿਥੇ ਪਾਰਾ 46.5 ਡਿਗਰੀ ਸੇਲਸਿਅਸ ਤਕ ਪਹੁੰਚ ਗਿਆ। ਰਾਜਸਥਾਨ ਦੇ ਸਾਰੇ ਹਿੱਸੀਆਂ 'ਚ ਵਧੇਰਾ ਤਾਪਮਾਨ ਆਮ ਤੋਂ ਜਿਆਦਾ ਰਿਹਾ। ਸ੍ਰੀਨਗਰ 48.1 ਡਿਗਰੀ ਸੇਲਸਿਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ।