ਵੈਨਕੂਵਰ ’ਚ ਗਰਮੀ ਕਾਰਨ ਹੁਣ ਤੱਕ 134 ਲੋਕਾਂ ਦੀ ਹੋਈ ਮੌਤ

By : GAGANDEEP

Published : Jul 1, 2021, 12:26 pm IST
Updated : Jul 1, 2021, 12:26 pm IST
SHARE ARTICLE
Vancouver heatwave has killed at least 134 people so far
Vancouver heatwave has killed at least 134 people so far

ਕੈਨੇਡਾ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਪਾਰਾ 49.6 ਡਿਗਰੀ ਸੈਲਸੀਅਸ ਕੀਤਾ ਰਿਕਾਰਡ

ਵੈਨਕੂਵਰ : ਕੈਨੇਡਾ ਵਿਚ ਇਨ੍ਹੀਂ ਦਿਨੀਂ ਗਰਮੀ ਦੀ ਤੇਜ਼ ਲਹਿਰ ਨਾਲ ਜੂਝ ਰਿਹਾ ਹੈ। ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੈਨੇਡਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੇ ਸਿਟੀ ਪੁਲਿਸ ਵਿਭਾਗ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁਕਰਵਾਰ ਤੋਂ ਵੈਨਕੂਵਰ ਵਿਚ ਘੱਟੋ-ਘੱਟ 134 ਲੋਕਾਂ ਦੀ ਮੌਤ ਹੋ ਗਈ ਹੈ। 

Hot TemperatureHot Temperature

ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਸ਼ੁਕਰਵਾਰ ਤੋਂ ਅਚਾਨਕ ਮੌਤ ਦੇ 65 ਮਾਮਲੇ ਸਾਹਮਣੇ ਆ ਚੁਕੇ ਹਨ, ਜ਼ਿਆਦਾਤਰ ਇਨ੍ਹਾਂ ਮੌਤਾਂ ਦਾ ਕਾਰਨ ਗਰਮੀ ਦੀ ਲਹਿਰ ਹੈ। ਐਨਵਾਇਰਮੈਂਟ ਕੈਨੇਡਾ ਅਨੁਸਾਰ ਵੀਰਵਾਰ ਨੂੰ ਵੈਨਕੂਵਰ ਤੋਂ 250 ਕਿਲੋਮੀਟਰ ਪੱਛਮ ਵਿਚ ਸਥਿਤ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਨੇ ਲਗਾਤਾਰ ਤੀਜੇ ਦਿਨ ਤਾਪਮਾਨ 49.5 ਡਿਗਰੀ ਰਿਕਾਰਡ ਕੀਤਾ ਜੋ ਹੁਣ ਤਕ ਦਾ ਰਿਕਾਰਡ ਹੈ।

Hot TemperatureHot Temperature

ਕੈਨੇਡਾ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਪਾਰਾ 49.6 ਡਿਗਰੀ ਸੈਲਸੀਅਸ ਦੇ ਰਿਕਾਰਡ ਉੱਚੇ ਪੱਧਰ ਨੂੰ ਛੂਹ ਗਿਆ ਹੈ। ਇਹੀ ਕਾਰਨ ਹੈ ਕਿ ਇਥੇ ਗਰਮੀ ਕਾਰਨ ਪਿਛਲੇ 4 ਦਿਨਾਂ ਵਿਚ 233 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ ਇਕੱਲੇ ਵੈਨਕੂਵਰ ਵਿਚ ਹੀ 134 ਮੌਤਾਂ ਹੋ ਚੁੱਕੀਆਂ ਹਨ। ਪੁਲਿਸ ਅਧਿਕਾਰੀ ਸਟੀਵ ਐਡੀਸਨ ਨੇ ਕਿਹਾ, ‘‘ਵੈਨਕੂਵਰ ਵਿਚ ਅਜਿਹੀ ਗਰਮੀ ਕਦੇ ਨਹੀਂ ਹੋਈ, ਅਚਾਨਕ ਬਹੁਤ ਸਾਰੇ ਲੋਕ ਮਰ ਰਹੇ ਹਨ।’’

Hotter humid weather may not halt spread of covid 19 studyHot Temperature

ਸਥਾਨਕ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵੀ ਮੌਤ ਬਾਰੇ ਗੱਲ ਕੀਤੀ ਹੈ ਪਰ ਅਜੇ ਤਕ ਮੌਤਾਂ ਦੀ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ। ਖ਼ਬਰਾਂ ਅਨੁਸਾਰ ਮੌਸਮ ਵਿਚ ਤਬਦੀਲੀ ਆਉਣ ਕਾਰਨ ਇਥੇ ਭਿਆਨਕ ਗਰਮੀ ਹੈ। ਵਿਸ਼ਵਵਿਆਪੀ ਤੌਰ ’ਤੇ, 2019 ਸੱਭ ਤੋਂ ਗਰਮ ਸਾਲ ਰਿਹਾ ਤੇ ਪਿਛਲੇ 15 ਸਾਲਾਂ ਦੌਰਾਨ ਪੰਜ ਸੱਭ ਤੋਂ ਗਰਮ ਸਾਲ ਹੋਏ ਹਨ।

Hot TemperatureHot Temperature

ਦੂਜੇ ਪਾਸੇ, ਅਮਰੀਕਾ ਦੇ ਓਰੇਗਨ ਰਾਜ ਦਾ ਸੱਭ ਤੋਂ ਵੱਡਾ ਸ਼ਹਿਰ ਪੋਰਟਲੈਂਡ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਤੇ ਸਨਿਚਰਵਾਰ ਨੂੰ ਸ਼ਹਿਰ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਸਨੀਕਾਂ ਨੂੰ ਇਤਿਹਾਸ ਦੀ ਸੱਭ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਵਿਚ ਗਰਮੀ ਦੀ ਲਹਿਰ ਕਾਰਨ ਤਾਪਮਾਨ ਵਿੱਚ ਬਹੁਤ ਵਾਧਾ ਹੋਇਆ ਹੈ।

ਸਟੋਰਾਂ ਵਿਚ ਪੋਰਟੇਬਲ ਏਅਰ ਕੰਡੀਸ਼ਨਰਾਂ ਅਤੇ ਪੱਖਿਆਂ ਦੀ ਸਪਲਾਈ ਦੀ ਮੰਗ ਘੱਟ ਗਈ ਹੈ, ਹਸਪਤਾਲਾਂ ਨੇ ਬਾਹਰ ਟੀਕਾਕਰਨ ਕੈਂਪ ਰੱਦ ਕਰ ਦਿੱਤੇ ਹਨ, ਸ਼ਹਿਰਾਂ ਵਿਚ ਕੂਲਿੰਗ ਸੈਂਟਰ ਖੁੱਲ੍ਹ ਗਏ ਹਨ ਅਤੇ ਬੇਸਬਾਲ ਖੇਡ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ ਗਿਆ ਹੈ। ਨੈਸ਼ਨਲ ਮੌਸਮ ਸੇਵਾ ਅਨੁਸਾਰ, ਪੋਰਟਲੈਂਡ ਵਿਚ ਤਾਪਮਾਨ ਸ਼ਨੀਵਾਰ ਦੁਪਹਿਰ ਨੂੰ 42.2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।

ਓਰੇਗਨ ਦੇ ਸੱਭ ਤੋਂ ਵੱਡੇ ਸ਼ਹਿਰ ਨੇ ਪਹਿਲਾਂ 1965 ਅਤੇ 1981 ਵਿਚ 41.7 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਬਹੁਤ ਜ਼ਿਆਦਾ ਗਰਮੀ ਦਾ ਅਨੁਭਵ ਕੀਤਾ ਸੀ। ਸੀਏਟਲ ਵਿਚ ਤਾਪਮਾਨ ਸਨਿਚਰਵਾਰ ਨੂੰ 38.3 ਡਿਗਰੀ ਸੈਲਸੀਅਸ ਰਿਹਾ, ਜੋ ਇਹ ਜੂਨ ਦਾ ਸੱਭ ਤੋਂ ਗਰਮ ਦਿਨ ਰਿਹਾ ਅਤੇ ਇਤਿਹਾਸ ਵਿਚ ਇਹ ਚੌਥੀ ਵਾਰ ਹੈ ਜਦੋਂ ਸ਼ਹਿਰ 100 ਡਿਗਰੀ ਫ਼ਾਇਰਨਹਾਈਟ ਨੂੰ ਪਾਰ ਕਰ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement