
ਸਿਹਤ ਸਹੂਲਤਾਂ ਸਭ ਦਾ ਅਧਿਕਾਰ, ਯੋਗਦਾਨ ਪਾਉਣਾ ਜ਼ਰੂਰੀ -ਬਿਕਰਮ ਸਿੰਘ ਢਿੱਲੋਂ
ਬਰੈਂਪਟਨ 'ਚ ਚਲਦੀ ਟਰੱਕ ਕੰਪਨੀ BVD ਗਰੁੱਪ ਦੇ ਮਾਲਕ ਹਨ ਬਿਕਰਮ ਸਿੰਘ ਢਿੱਲੋਂ
ਬਰੈਂਪਟਨ : ਕੈਨੇਡਾ ਵਿਚ ਰਹਿੰਦੇ ਇਕ ਸਿੱਖ ਪਰਿਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਸਿਹਤ ਸਹੂਲਤਾਂ ਲਈ ਹਸਪਤਾਲ ਨੂੰ 10 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
Bikram Dhillon Donates $10 Million To Foundation For Betterment Of Healthcare In Brampton, Canada
ਇਹ ਰਕਮ ਕਰੀਮ 61 ਕਰੋੜ ਰੁਪਏ ਹੋਵੇਗੀ। ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਟੋਰਾਂਟੋ ਅਤੇ ਬਰੈਂਪਟਨ ਵਿਚ ਹਸਪਤਾਲ ਚਲਾ ਰਹੀ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮ ਅਤੇ ਫਾਊਂਡੇਸ਼ਨ ਨੂੰ ਇਹ ਰਕਮ ਦਾਨ ਵਜੋਂ ਦਿਤੀ ਹੈ ਜਿਸ ਨਾਲ ਸਿਹਤ ਸਹੂਲਤਾਂ ਵਿਚ ਵੱਡੀ ਮਦਦ ਮਿਲੇਗੀ। ਜਾਣਕਾਰੀ ਅਨੁਸਾਰ ਬਿਕਰਮ ਸਿੰਘ ਢਿੱਲੋਂ ਨੇ 1999 ਵਿਚ ਪੈਟਰੋਲ ਪੰਪ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਟਰੱਕਿੰਗ ਕੰਪਨੀਆਂ ਅਤੇ ਡਰਾਈਵਰਾਂ ਨੂੰ ਸਹੂਲਤਾਂ ਦੇਣ ਲਈ ਦਰਜਨ ਤੋਂ ਵੱਧ ਟਰੱਕ ਸਟਾਪ ਸਥਾਪਿਤ ਕੀਤੇ ਅਤੇ ਕੈਨੇਡਾ ਦੀ ਟਰਾਂਸਪ੍ਰੋਟੇਸ਼ਨ ਇੰਡਸਟਰੀ ਵਿਚ ਆਪਣਾ ਅਹਿਮ ਸਥਾਨ ਬਣਾਇਆ।
Bikram Dhillon Donates $10 Million To Foundation For Betterment Of Healthcare In Brampton, Canada
ਇਸ ਬਾਰੇ ਰਸਮੀ ਕਾਰਵਾਈ ਵਿਚ ਬੀਤੇ ਦਿਨ ਓਸਲਰ ਸੰਸਥਾ ਦੇ ਅਧਿਕਾਰੀਆਂ, ਢਿੱਲੋਂ ਪਰਿਵਾਰ ਅਤੇ ਹੋਰਨਾਂ ਦੇ ਨਾਲ ਓਂਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ, ਸਿਹਤ ਮੰਤਰੀ ਸਿਲਵੀਆ ਜੋਨਜ਼, ਖਜ਼ਾਨਾ ਮੁਖੀ ਪ੍ਰਭਮੀਤ ਸਰਕਾਰੀਆ, ਬਰੈਂਪਟਨ ਦੇ ਮੇਅਰ ਪੈਟਿ੍ਕ ਬਰਾਊਨ ਨੇ ਵੀ ਸ਼ਮੂਲੀਅਤ ਕੀਤੀ। ਢਿੱਲੋਂ ਨੇ ਆਖਿਆ ਕਿ ਸਿਹਤ ਸਹੂਲਤਾਂ ਦੀ ਹਰੇਕ ਨੂੰ ਜ਼ਰੂਰਤ ਹੈ ਜਿਸ ਕਰਕੇ ਹਸਪਤਾਲਾਂ ਲਈ ਯੋਗਦਾਨ ਪਾਉਣਾ ਜ਼ਰੂਰੀ ਹੈ।
ਇਸ ਮੌਕੇ ਉਨ੍ਹਾਂ ਦੀ ਪਤਨੀ ਵਰਿੰਦਰ ਕੌਰ ਢਿੱਲੋਂ ਤੇ ਬੇਟਾ ਚੰਨਵੀਰ ਢਿੱਲੋਂ ਵੀ ਹਾਜ਼ਰ ਸਨ। ਦੱਸ ਦੇਈਏ ਕਿ ਬਿਕਰਮ ਸਿੰਘ ਢਿੱਲੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਟਰੱਕਿੰਗ ਕੰਪਨੀ ਬੀ.ਵੀ.ਡੀ. ਗਰੁੱਪ ਦੇ ਮਾਲਕ ਹਨ। ਇੰਨੀ ਵੱਡੀ ਰਕਮ ਸਹਾਇਤਾ ਵਜੋਂ ਮਿਲਣ 'ਤੇ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮ ਅਤੇ ਫਾਊਂਡੇਸ਼ਨ ਨੇ ਬਿਕਰਮ ਸਿੰਘ ਢਿੱਲੋਂ ਅਤੇ ਪੂਰੇ ਪਰਿਵਾਰ ਦਾ ਧੰਨਵਾਦ ਕੀਤਾ ਹੈ।