ਕੈਨੇਡਾ : ਪੰਜਾਬੀ ਮੂਲ ਦੇ ਬਲਤੇਜ ਸਿੰਘ ਢਿੱਲੋਂ ਬਣੇ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਪਹਿਲੇ ਦਸਤਾਰਧਾਰੀ ਚੇਅਰਮੈਨ
Published : Jul 1, 2023, 11:50 am IST
Updated : Jul 1, 2023, 11:50 am IST
SHARE ARTICLE
photo
photo

3 ਸਾਲ ਨਿਭਾਉਣਗੇ ਸੇਵਾ

 

ਕੈਨੇਡਾ : ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਨੂੰ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ।

ਬਲਤੇਜ ਢਿੱਲੋਂ , ਇਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਸਿੱਖ ਵਿਅਕਤੀ ਹਨ I ਢਿੱਲੋਂ ਦੀ ਇਹ ਨਿਯੁਕਤੀ 30 ਜੂਨ 2023 ਤੋਂ ਸ਼ੁਰੂ ਹੋਈ ਹੈ ਅਤੇ ਇਸਦੀ ਮਿਆਦ ਤਿੰਨ ਸਾਲ ਦੀ ਹੋਵੇਗੀ।

ਬਲਤੇਜ ਢਿੱਲੋਂ 2017 ਤੋਂ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਹਨ ਅਤੇ ਚੇਅਰ ਵਜੋਂ ਉਹ ਜੈੱਫ ਪੈਰ ਦੀ ਥਾਂ ਲੈਣਗੇ। ਵਰਕਸੇਫਬੀਸੀ ਇਕ ਪ੍ਰੋਵਿੰਸ਼ੀਅਲ ਏਜੰਸੀ ਹੈ ਜੋ ਪ੍ਰੋਵਿੰਸ ਵਿੱਚ ਕੰਮ ਵਾਲੀਆਂ ਥਾਵਾਂ ਉੱਪਰ ਸੁਰੱਖਿਆ ਯਕੀਨੀ ਬਣਾਉਂਦੀ ਹੈ I ਵਰਕਸੇਫਬੀਸੀ ਵੱਲੋਂ ਜ਼ਖਮੀ ਕਰਮਚਾਰੀਆਂ ਲਈ ਸਿੱਖਿਆ, ਰੋਕਥਾਮ, ਮੁਆਵਜ਼ਾ ਅਤੇ ਬੀਮਾ ਆਦਿ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਇਸ ਨਿਯੁਕਤੀ ਬਾਰੇ ਬੋਲਦਿਆਂ , ਬੀਸੀ ਦੇ ਲੇਬਰ ਮਨਿਸਟਰ ਹੈਰੀ ਬੈਂਸ ਨੇ ਕਿਹਾ ਬਲਤੇਜ ਢਿੱਲੋਂ ਇੱਕ ਅਨੁਭਵੀ ਪੁਲਿਸ ਅਧਿਕਾਰੀ ਹਨ ਜਿੰਨ੍ਹਾਂ ਕੋਲ ਕਾਨੂੰਨ ਲਾਗੂ ਕਰਨ ਵਿੱਚ ਮੁਹਾਰਤ ਹਾਸਿਲ ਹੈ ਅਤੇ ਵਰਕਸੇਫਬੀਸੀ ਵਿੱਚ ਇੱਕ ਡਾਇਰੈਕਟਰ ਵਜੋਂ ਛੇ ਸਾਲਾਂ ਦਾ ਤਜਰਬਾ ਰੱਖਦੇ ਹਨ।

ਹੈਰੀ ਬੈਂਸ ਨੇ ਕਿਹਾ ਉਹ ਕੰਮ ਵਾਲੀ ਥਾਂ 'ਤੇ ਹੋਣ ਵਾਲੀਆਂ ਗੰਭੀਰ ਘਟਨਾਵਾਂ ਦੀ ਜਾਂਚ ਕਰਨ ਲਈ ਵਰਕਸੇਫਬੀਸੀ ਵੱਲੋਂ ਅਹਿਮ ਭੂਮਿਕਾ ਨਿਭਾਉਣਗੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾ ਸਕੇ।

ਇਸ ਮੌਕੇ ਬੋਲਦਿਆਂ ਬਲਤੇਜ ਢਿੱਲੋਂ ਨੇ ਕਿਹਾ ਮੈਂ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਵਜੋਂ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਾਂ।ਅਸੀਂ ਯਕੀਨੀ ਬਣਾਵਾਂਗੇ ਕਿ ਕਰਮਚਾਰੀ ਰੋਜ਼ਾਨਾ ਸੁਰੱਖਿਅਤ ਢੰਗ ਨਾਲ ਘਰ ਪਹੁੰਚ ਜਾਣ। ਅਸੀਂ ਕਾਮਿਆਂ ਦੀ ਮੁਆਵਜ਼ਾ ਪ੍ਰਣਾਲੀ ਵਿੱਚ ਸੁਧਾਰ ਕਰਨਾ ਜਾਰੀ ਰੱਖਾਂਗੇ।

ਬਲਤੇਜ ਸਿੰਘ ਢਿੱਲੋਂ ਨੂੰ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਟਡ ਪੁਲਿਸ ( ਆਰਸੀਐਮਪੀ ) ਵਿੱਚ ਪਹਿਲੇ ਦਸਤਾਰਧਾਰੀ ਅਫ਼ਸਰ ਹੋਣ ਦਾ ਮਾਣ ਵੀ ਹਾਸਿਲ ਹੈ।
ਬਲਤੇਜ ਢਿੱਲੋਂ ਨੇ ਅਗਸਤ 1990 ਦੌਰਾਨ ਪਹਿਲੇ ਦਸਤਾਰਧਾਰੀ ਵਿਅਕਤੀ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ ਅਤੇ ਆਰਸੀਐਮਪੀ ਵਿੱਚ 30 ਸਾਲ ਸੇਵਾਵਾਂ ਨਿਭਾਈਆਂ ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement