ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚਿਆਂ ਸਮੇਤ ਅੱਧਾ ਦਰਜਨ ਤੋਂ ਵੱਧ ਦੀ ਹੋਈ ਮੌਤ
Published : Aug 1, 2022, 12:46 pm IST
Updated : Aug 1, 2022, 12:46 pm IST
SHARE ARTICLE
road accident
road accident

ਕਾਰ ਤੇ ਵੈਨ ਦੀ ਹੋਈ ਸੀ ਟੱਕਰ, ਇੱਕ ਹੋਰ ਹੋਇਆ ਗੰਭੀਰ ਜ਼ਖ਼ਮੀ 

ਇਲੀਨੋਇਸ: ਅਮਰੀਕਾ ਦੇ ਉੱਤਰੀ ਇਲੀਨੋਇਸ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਨੇ ਕਰੀਬ 7 ਲੋਕਾਂ ਦੀ ਜਾਨ ਲੈ ਲਈ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ 5 ਬੱਚੇ ਵੀ ਸ਼ਾਮਲ ਹਨ।

accidentaccident

ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਐਤਵਾਰ ਦੇਰ ਰਾਤ 2 ਵਜੇ ਵਾਪਰਿਆ। ਇਲੀਨੋਇਸ ਸਟੇਟ ਪੁਲਿਸ ਅਉਸਰ ਇਕ ਵੈਨ ਅਤੇ ਕਾਰ ਦੀ ਆਪਸੀ ਟੱਕਰ ਕਾਰਨ ਇਹ ਹਾਦਸਾ ਵਾਪਰਿਆ ਹੈ।

accidentaccident

ਇਸ ਦੌਰਾਨ ਵੈਨ ਵਿਚ ਸਵਾਰ ਰੋਲਿੰਗ ਮੀਡੋਜ਼ ਦੇ ਲਾਰੇਨ ਡੋਬੋਜ਼ (31) ਅਤੇ 5 ਬੱਚਿਆਂ ਦੀ ਹਾਦਸੇ ਵਿਚ ਜਾਨ ਚਲੀ ਗਈ। ਬੱਚਿਆਂ ਦੀ ਉਮਰ 5 ਤੋਂ 13 ਸਾਲ ਦੇ ਵਿਚਕਾਰ ਸੀ। ਪੁਲਿਸ ਅਨੁਸਾਰ ਬੱਚਿਆਂ ਵਿੱਚ ਦੋ 13 ਸਾਲ ਦੀਆਂ ਲੜਕੀਆਂ, ਇੱਕ 7 ਸਾਲ ਦਾ ਲੜਕਾ, ਇੱਕ 6 ਸਾਲ ਦਾ ਲੜਕਾ ਅਤੇ ਇੱਕ 5 ਸਾਲ ਦੀ ਲੜਕੀ ਸ਼ਾਮਲ ਹਨ।

photo photo

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸ਼ਿਕਾਗੋ ਦੇ ਉੱਤਰ ਵਿੱਚ ਅਤੇ ਵਿਸਕਾਨਸਿਨ ਸਰਹੱਦ ਦੇ ਨੇੜੇ ਮੈਕਹੇਨਰੀ ਕਾਉਂਟੀ ਵਿੱਚ ਮੀਲਪੋਸਟ 33.5 ਦੇ ਨੇੜੇ I-90 ਵੈਸਟਬਾਉਂਡ 'ਤੇ ਵਾਪਰਿਆ। ਉਥੇ ਹੀ ਇਕ ਦੂਜੇ ਵਾਹਨ ਵਿਚ ਸਵਾਰ ਜੈਨੀਫਰ ਫਰਨਾਂਡੀਜ਼ (22) ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵੈਨ ਦਾ ਡਰਾਈਵਰ ਥਾਮਸ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement