![Snaresbrook Crown Court Snaresbrook Crown Court](/cover/prev/03fuhan87tg08jkhshkp85iae4-20230801191914.Medi.jpeg)
29 ਸਤੰਬਰ ਨੂੰ ਸੁਣਾਈ 79 ਵਰ੍ਹਿਆਂ ਦੇ ਬਜ਼ੁਰਗ ਨੂੰ ਸਜ਼ਾ
ਲੰਡਨ: 79 ਵਰ੍ਹਿਆਂ ਦੇ ਇਕ ਸਿੱਖ ਨੇ ਇਸ ਸਾਲ ਮਈ ’ਚ ਪੂਰਬੀ ਲੰਡਨ ’ਚ ਅਪਣੇ ਹੌਰਨਚਰਚ ਸਥਿਤ ਘਰ ’ਚ ਲੱਕੜ ਦੇ ਬੱਲੇ ਨਾਲ ਅਪਣੀ ਪਤਨੀ ਦਾ ਕਤਲ ਕਰਨ ਦਾ ਇਕਬਾਲ ਕੀਤਾ ਹੈ। ਤਰਸੇਮ ਸਿੰਘ ਸੋਮਵਾਰ ਨੂੰ ਸਨੇਸਬਰੂਕ ਕਰਾਊਨ ਕੋਰਟ ’ਚ ਪੇਸ਼ ਹੋਇਆ ਜਿੱਥੇ ਉਸ ਨੇ ਅਪਣੀ 77 ਸਾਲ ਦੀ ਪਤਨੀ ਮਾਇਆ ਦੇਵੀ ਦਾ ਕਤਲ ਕਰਨ ਦੀ ਗੱਲ ਕਬੂਲੀ। ਉਸ ਨੂੰ 29 ਸਤੰਬਰ ਨੂੰ ਇਸੇ ਅਦਾਲਤ ’ਚ ਸਜ਼ਾ ਸੁਣਾਈ ਜਾਵੇਗੀ।
ਇਹ ਵੀ ਪੜ੍ਹੋ: ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦਿਨ-6: ਪੰਜਾਬ ਪੁਲਿਸ ਨੇ ਐਸ.ਟੀ.ਐਫ ਨਾਲ ਸਾਂਝੀ ਕਾਰਵਾਈ ਤਹਿਤ ਰੂਪਨਗਰ, SBS ਨਗਰ ਵਿਚ ਕੀਤੀ ਤਲਾਸ਼ੀ
ਤਰਸੇਮ ਸਿੰਘ 2 ਮਈ ਨੂੰ ਰੋਮਫੋਰਡ ਥਾਣੇ ਗਿਆ ਅਤੇ ਦਸਿਆ ਕਿ ਉਸ ਨੇ ਅਪਣੀ ਪਤਨੀ ਦਾ ਕਤਲ ਕਰ ਦਿਤਾ ਹੈ। ਇਸ ਤੋਂ ਬਾਅਦ ਅਧਿਕਾਰੀ ਤੁਰਤ ਐਲਮ ਪਾਰਕ ’ਚ ਕਾਉਡਰੇ ਵੇਅ ਸਥਿਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਮਾਇਆ ਨੂੰ ਲਿਵਿੰਗ ਰੂਮ ਦੇ ਫਰਸ਼ ’ਤੇ ਬੇਹੋਸ਼ ਪਾਇਆ। ਨੇੜੇ ਹੀ ਇਕ ਲੱਕੜ ਦਾ ਗੋਲਾਕਾਰ ਬੱਲਾ ਮਿਲਿਆ, ਅਤੇ ਪੁਲਿਸ ਨੂੰ ਕਾਲੀਪ ਅਤੇ ਨਾਲ ਲੱਗਦੀਆਂ ਕੰਧਾਂ ’ਤੇ ਖੂਨ ਦੇ ਧੱਬੇ ਵੀ ਮਿਲੇ। ਮਾਇਆ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ। ਪੋਸਟਮਾਰਟਮ ਦੀ ਜਾਂਚ ਵਿਚ ਮੌਤ ਦਾ ਕਾਰਨ ਸਿਰ ਵਿਚ ਭਾਰੀ ਸੱਟ ਵੱਜੀ।
ਤਰਸੇਮ ਸਿੰਘ ਨੂੰ ਅਗਲੇ ਦਿਨ ਚਾਰਜ ਕੀਤਾ ਗਿਆ ਅਤੇ ਰਿਮਾਂਡ ’ਤੇ ਭੇਜ ਦਿਤਾ ਗਿਆ। ਜਾਂਚ ਦੀ ਅਗਵਾਈ ਕਰਨ ਵਾਲੇ ਮੈਟਰੋਪੋਲੀਟਨ ਪੁਲਿਸ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਮਾਰਕ ਰੋਜਰਜ਼ ਨੇ ਕਿਹਾ, ‘‘ਤਰਸੇਮ ਸਿੰਘ ਨੇ ਕਦੇ ਇਹ ਨਹੀਂ ਦਸਿਆ ਕਿ ਉਸ ਸ਼ਾਮ ਨੂੰ ਇੰਨਾ ਹਿੰਸਕ ਵਿਵਹਾਰ ਉਸ ਨੇ ਕਿਉਂ ਕੀਤਾ, ਪਰ ਸਾਨੂੰ ਖੁਸ਼ੀ ਹੈ ਕਿ ਉਸ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਹੁਣ ਸਜ਼ਾ ਸੁਣਾਈ ਜਾਵੇਗੀ।’’
ਇਹ ਵੀ ਪੜ੍ਹੋ: ਪੰਜਾਬ ਵਲੋਂ ਲੋਕ ਨਿਰਮਾਣ ਵਿਭਾਗ ਦੀਆਂ ਜਾਇਦਾਦਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਤਿਆਰ : ਹਰਭਜਨ ਸਿੰਘ ਈ.ਟੀ.ਓ
ਤਰਸੇਮ ਸਿੰਘ ਹਾਲ ਹੀ ’ਚ ਸੇਵਾਮੁਕਤ ਹੋਣ ਤੋਂ ਪਹਿਲਾਂ ਕਈ ਸਾਲਾਂ ਤਕ ਪੂਰਬੀ ਲੰਡਨ ਦੇ ਉਪਨਗਰ ਰੇਨਹੈਮ ’ਚ ਅਪਣੀ ਪਤਨੀ ਨਾਲ ਇਕ ਡਾਕਖਾਨਾ ਚਲਾਉਂਦੇ ਸਨ, ਜੋ ਕਿ ਉਸ ਦੇ ਘਰ ਦੇ ਨੇੜੇ ਹੀ ਹੈ। ਤਰਸੇਮ ਸਿੰਘ ਅਤੇ ਮਾਇਆ, ਇੱਕ ਪੁੱਤਰ ਅਤੇ ਦੋ ਧੀਆਂ ਦੇ ਮਾਤਾ-ਪਿਤਾ ਹਨ, ਦੋਵੇਂ ਮੂਲ ਰੂਪ ’ਚ ਭਾਰਤ ਦੇ ਹਨ ਪਰ 50 ਸਾਲਾਂ ਤੋਂ ਯੂ.ਕੇ. ’ਚ ਰਹਿ ਰਹੇ ਹਨ।
ਡਿਟੈਕਟਿਵ ਚੀਫ਼ ਇੰਸਪੈਕਟਰ ਰੋਜਰਜ਼ ਨੇ ਕਿਹਾ, ‘‘ਇਹ ਇਕ ਦਰਦਨਾਕ ਮਾਮਲਾ ਹੈ ਜਿਸ ਨੇ ਜੋੜੇ ਦੇ ਤਿੰਨ ਬੱਚਿਆਂ ਨੂੰ ਪ੍ਰੇਸ਼ਾਨ ਕਰ ਦਿਤਾ ਹੈ। ਕਿਸੇ ਨੂੰ ਵੀ ਅਪਣੀ ਮਾਂ ਨੂੰ ਇਸ ਤਰ੍ਹਾਂ ਨਹੀਂ ਗੁਆਉਣਾ ਚਾਹੀਦਾ ਅਤੇ ਅਸੀਂ ਇਸ ਮੁਸ਼ਕਲ ਸਮੇਂ ’ਚ ਉਨ੍ਹਾਂ ਦੀ ਮਦਦ ਕਰਦੇ ਰਹਾਂਗੇ।’’