
WHO ਦਾ ਕਹਿਣਾ ਹੈ ਕਿ ਇਸ ਨਵੇਂ ਰੂਪ ਨਾਲ ਕੋਰੋਨਾ ਵੈਕਸੀਨ ਦਾ ਪ੍ਰਭਾਵ ਘੱਟ ਹੋਣ ਦਾ ਵੀ ਖ਼ਤਰਾ ਹੈ।
ਜਿਨੇਵਾ: ਕੋਰੋਨਾ ਵਾਇਰਸ (Coronavirus) ਮਹਾਂਮਾਰੀ ਨੂੰ ਖ਼ਤਮ ਕਰਨ ਲਈ, ਭਾਰਤ ਸਮੇਤ ਦੁਨੀਆ ਭਰ ਵਿਚ ਟੀਕਾਕਰਣ ਚੱਲ ਰਿਹਾ ਹੈ। ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ ਕੋਰੋਨਾ ਵਾਇਰਸ ਦੇ ਨਵੇਂ ਰੂਪ ਬੀ.1.621 ਦੀ ਨਿਗਰਾਨੀ ਕਰ ਰਿਹਾ ਹੈ। WHO ਨੇ ਇਸਨੂੰ ਵੇਰੀਐਂਟ ਆਫ਼ ਇੰਟਰਸਟ (Variant of Interest) ਵਜੋਂ ਘੋਸ਼ਿਤ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਨਵੇਂ ਰੂਪ ਨਾਲ ਕੋਰੋਨਾ ਵੈਕਸੀਨ ਦਾ ਪ੍ਰਭਾਵ ਘੱਟ ਹੋਣ ਦਾ ਵੀ ਖ਼ਤਰਾ ਹੈ।
ਹੋਰ ਪੜ੍ਹੋ: ਦੱਖਣੀ ਅਮਰੀਕੀ ਦੇਸ਼ ਪੇਰੂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 29 ਲੋਕਾਂ ਦੀ ਮੌਤ, ਕਈ ਜ਼ਖਮੀ
WHO
ਵੇਰੀਐਂਟ ਆਫ਼ ਇੰਟਰਸਟ ਦਾ ਮਤਲਬ ਹੈ ਕਿ ਚਿੰਤਾ ਦੇ ਰੂਪ ਵਜੋਂ ਸ਼੍ਰੇਣੀਬੱਧ ਕੀਤੇ ਜਾਣ ਤੋਂ ਪਹਿਲਾਂ ਇਸਦੀ ਪ੍ਰਕਿਰਤੀ ਅਤੇ ਛੂਤਕਾਰੀ ਸ਼ਕਤੀ ਦੀ ਨਿਗਰਾਨੀ ਕੀਤੀ ਜਾਏਗੀ। ਹਾਲ ਹੀ ਵਿਚ, WHO ਨੇ ਕਿਹਾ ਸੀ ਕਿ ਭਾਰਤ ’ਚ ਕੋਰੋਨਾ ਦਾ B.1.617 ਰੂਪ ਪਹਿਲੀ ਵਾਰ ਪਿਛਲੇ ਸਾਲ ਦਸੰਬਰ ਵਿਚ ਪਾਇਆ ਗਿਆ ਸੀ। ਇਹ ਰੂਪ ਵਾਇਰਸ ਦੇ ਅਸਲ ਰੂਪ ਨਾਲੋਂ ਵਧੇਰੇ ਅਸਾਨੀ ਨਾਲ ਫੈਲ ਰਿਹਾ ਹੈ। ਕੋਰੋਨਾ 'ਤੇ ਕੰਮ ਕਰ ਰਹੀ WHO ਦੀ ਵਿਗਿਆਨੀ ਮਾਰੀਆ ਵਾਨ ਕੇਰਕੋਵ ਨੇ ਕਿਹਾ ਸੀ ਕਿ ਕੋਰੋਨਾ ਦੇ B.1.617 ਰੂਪ ਦਾ ਸੰਕਰਮਣ ਤੇਜ਼ੀ (Infection Spreading) ਨਾਲ ਫੈਲ ਰਿਹਾ ਹੈ।
ਹੋਰ ਪੜ੍ਹੋ: ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦੀ ਮਾਰ, ਘਰੇਲੂ ਗੈਸ ਸਿਲੰਡਰ ਦੀ ਕੀਮਤ 888.50 ਤੱਕ ਪਹੁੰਚੀ
Covid
ਹੋਰ ਪੜ੍ਹੋ: ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ : CM ਕੈਪਟਨ ਅਮਰਿੰਦਰ ਸਿੰਘ
WHO ਨੇ ਕਿਹਾ ਕਿ ਇਸ ਰੂਪ ਵਿਚ ਅਜਿਹੇ ਮਿਊਟੇਸ਼ਨ (Mutations) ਹਨ ਜੋ ਕੋਰੋਨਾ ਦੇ ਵਿਰੁੱਧ ਟੀਕਾ ਲਗਵਾਏ ਜਾਣ ਦੇ ਬਾਅਦ ਵੀ ਸਰੀਰ ਤੇ ਹਮਲਾ ਕਰ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਹੋਰ ਅਧਿਐਨਾਂ ਦੀ ਲੋੜ ਹੈ।