
ਅਮਰੀਕਾ ਵਿਚ ਸਾਲ ਦੇ ਸਤੰਬਰ ਮਹੀਨੇ ਵਿਚ ਹੀ ਸਰਦੀ ਦਾ ਕਹਿਰ ਸ਼ੁਰੂ ਹੋ ਗਿਆ ਹੈ...
ਵਾਸ਼ਿੰਗਟਨ: ਅਮਰੀਕਾ ਵਿਚ ਸਾਲ ਦੇ ਸਤੰਬਰ ਮਹੀਨੇ ਵਿਚ ਹੀ ਸਰਦੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਉੱਤਰ-ਪੱਛਮ ਦੇ ਕਈ ਇਲਾਕਿਆਂ ਵਿਚ ਸਰਦੀ ਦੇ ਮੌਸਮ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਕਈ ਪਹਾੜੀ ਇਲਾਕਿਆਂ ਵਿਚ ਬਰਫੀਲੇ ਤੂਫਾਨ ਨੇ ਬੀਤੇ ਕਈ ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਕਾਰਨ ਪ੍ਰਸ਼ਾਸਨ ਨੇ ਮੋਂਟਾਨਾ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਸੂਬੇ ਦੇ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰਦਿਆਂ ਕਿਹਾ,''ਇਸ ਬਰਫੀਲੇ ਤੂਫਾਨ ਨੇ ਸਤੰਬਰ ਵਿਚ ਦਸਤਕ ਦੇ ਕੇ ਸਾਡੇ ਰਾਜ ਨੂੰ ਹੈਰਾਨ ਕਰ ਦਿੱਤਾ।
Heavy snow in the US
ਰਾਜ ਅਤੇ ਸਥਾਨਕ ਸਰਕਾਰਾਂ ਮੋਂਟਾਨਾ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰ ਰਹੀਆਂ ਹਨ।'' ਇੱਥੇ ਦੱਸ ਦਈਏ ਕਿ ਪਹਿਲੀ ਵਾਰ ਇਸ ਇਲਾਕੇ ਵਿਚ ਸਤੰਬਰ ਮਹੀਨੇ ਵਿਚ ਹੀ ਇੰਨੀ ਭਿਆਨਕ ਬਰਫਬਾਰੀ ਹੋ ਰਹੀ ਹੈ। ਰਾਸ਼ਟਰੀ ਮੌਸਮ ਵਿਭਾਗ ਮੁਤਾਬਕ ਕਈ ਇਲਾਕਿਆਂ ਵਿਚ 48 ਇੰਚ ਉੱਚੀ ਬਰਫ ਦੇ ਢੇਰ ਜਮਾਂ ਹੋਏ ਹਨ।
Heavy snow in the US
ਖਰਾਬ ਮੌਸਮ ਦਾ ਪਹਾੜਾਂ 'ਤੇ ਵਸੇ ਰਾਜਾਂ ਦੇ ਨਾਲ-ਨਾਲ ਵਾਸ਼ਿੰਗਟਨ, ਇਦਾਹੋ, ਨੇਵਾਦਾ ਅਤੇ ਕੈਲੀਫੋਰਨੀਆ ਦੇ ਵੀ ਕਈ ਇਲਾਕਿਆਂ ਵਿਚ ਪ੍ਰਭਾਵ ਪੈ ਰਿਹਾ ਹੈ। ਵਿਭਾਗ ਮੁਤਾਬਕ ਇੱਥੇ ਕਈ ਇਲਾਕਿਆਂ ਵਿਚ ਬਰਫੀਲੇ ਤੂਫਾਨ ਕਾਰਨ ਹਵਾਵਾਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਨ।