
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦੀ ਵਿਦੇਸ਼ੀ ਯਾਤਰਾ 'ਤੇ 18 ਮਹੀਨਿਆਂ ਦੀ ਪਾਬੰਦੀ ਅਗਲੇ ਮਹੀਨੇ ਤੋਂ ਹਟਾ ਦਿੱਤੀ ਜਾਵੇਗੀ
ਕੈਨਬਰਾ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦੀ ਵਿਦੇਸ਼ੀ ਯਾਤਰਾ 'ਤੇ 18 ਮਹੀਨਿਆਂ ਦੀ ਪਾਬੰਦੀ ਅਗਲੇ ਮਹੀਨੇ ਤੋਂ ਹਟਾ ਦਿੱਤੀ ਜਾਵੇਗੀ। ਇਸ ਨਾਲ ਵਿਸ਼ਵ ਪੱਧਰ 'ਤੇ ਲਗਾਈਆਂ ਗਈਆਂ ਸਭ ਤੋਂ ਸਖ਼ਤ ਕੋਵਿਡ -19 ਪਾਬੰਦੀਆਂ ਵਿਚੋਂ ਇਕ ਵਿਚ ਢਿੱਲ ਦਿੱਤੀ ਜਾਵੇਗੀ।
Australia to lift bans on international travel from next month
ਹੋਰ ਪੜ੍ਹੋ: ਝੋਨੇ ਦੀ ਖਰੀਦ ਅੱਗੇ ਪਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਹੋਵੇਗਾ BJP-JJP ਆਗੂਆਂ ਦਾ ਘਿਰਾਓ- ਚੜੂਨੀ
ਇਹ ਬਦਲਾਅ ਉਹਨਾਂ ਸੂਬਿਆਂ ਨੂੰ ਮਨਜ਼ੂਰੀ ਦੇਵੇਗਾ ਜੋ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਨ ਲਈ 80 ਪ੍ਰਤੀਸ਼ਤ ਟੀਕਾਕਰਨ ਦਰ ਤੱਕ ਪਹੁੰਚ ਚੁੱਕੇ ਹਨ ਜਦਕਿ ਆਸਟ੍ਰੇਲੀਆਆਈ ਬਿਨਾਂ ਕਿਸੇ ਪਾਬੰਦੀ ਤੋਂ ਯਾਤਰਾ ਕਰਨ ਦੇ ਯੋਗ ਹੋਣਗੇ। ਸੈਰ ਸਪਾਟਾ ਮੰਤਰੀ ਡੈਨ ਤਿਹਾਨ ਨੇ ਸਤੰਬਰ ਵਿਚ ਕਿਹਾ ਸੀ ਕਿ ਇਹਨਾਂ ਨਵੇਂ ਨਿਯਮਾਂ ਨੂੰ ਕ੍ਰਿਸਮਿਸ ਤੱਕ ਲਾਗੂ ਕੀਤਾ ਜਾਵੇਗਾ।
Australia to lift bans on international travel from next month
ਹੋਰ ਪੜ੍ਹੋ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫਿਰ ਕੀਤਾ ਸਰਕਾਰੀ ਬੱਸ ਦਾ ਸਫਰ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਮਾਰੀਸਨ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਦੀ ਮੰਸ਼ਾ ਇਹ ਹੈ ਕਿ ਨਵੰਬਰ ਵਿਚ ਬਦਲਾਅ ਕੀਤੇ ਜਾਣ ਤੋਂ ਬਾਅਦ ਕੋਵਿਡ19 ਨਾਲ ਸਬੰਧਤ ਮੌਜੂਦਾ ਵਿਦੇਸ਼ੀ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ ਅਤੇ ਆਸਟ੍ਰੇਲੀਆਈ ਸੀਮਾ ਦੇ ਅਧੀਨ ਕੋਈ ਵੀ ਯਾਤਰਾ ਕਰਨ ਦੇ ਯੋਗ ਹੋਣਗੇ। ਆਸਟਰੇਲੀਆ ਵਿਚ ਆਉਣ ਦੀ ਇਜਾਜ਼ਤ ’ਤੇ ਮੌਜੂਦਾ ਕੈਪ ਵੀ ਹਟਾ ਦਿੱਤੀ ਜਾਵੇਗੀ।