ਸਿਹਤ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਕੈਨੇਡਾ, ਐਮਰਜੈਂਸੀ ਮਰੀਜ਼ ਵੀ 100-125 ਘੰਟੇ ਇੰਤਜ਼ਾਰ ਕਰਨ ਲਈ ਮਜਬੂਰ
Published : Oct 1, 2022, 11:22 am IST
Updated : Oct 1, 2022, 1:08 pm IST
SHARE ARTICLE
Canada is struggling with a shortage of health staff
Canada is struggling with a shortage of health staff

ਓਨਟਾਰੀਓ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਵਿਚ ਨਰਸਾਂ ਦੀ ਭਾਰੀ ਘਾਟ ਕਾਰਨ 16 ਐਮਰਜੈਂਸੀ ਵਿਭਾਗਾਂ ਨੂੰ ਬੰਦ ਕਰਨਾ ਪਿਆ।



ਓਨਟਾਰੀਓ: ਕੈਨੇਡਾ ਇਸ ਸਮੇਂ ਮੈਡੀਕਲ ਸੰਕਟ ਨਾਲ ਜੂਝ ਰਿਹਾ ਹੈ। ਹਾਲਤ ਇਹ ਹਨ ਕਿ ਮਰੀਜ਼ਾਂ ਨੂੰ ਇਲਾਜ ਲਈ 100 ਤੋਂ 125 ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਟਰੌਮਾ ਦੇ ਮਰੀਜ਼ਾਂ ਨੂੰ ਵੀ ਚਾਰ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ। ਦਰਅਸਲ ਕੈਨੇਡਾ ਵਿਚ ਸਿਹਤ ਕਰਮਚਾਰੀਆਂ ਦੀ ਵੱਡੀ ਘਾਟ ਹੈ। ਹਾਲਤ ਇਹ ਹੈ ਕਿ ਮੁੱਢਲੀ ਸਹਾਇਤਾ ਨਾਲ ਠੀਕ ਹੋਣ ਵਾਲੇ ਮਰੀਜ਼ ਵੀ ਦੇਖਭਾਲ ਦੀ ਘਾਟ ਕਾਰਨ ਬਿਮਾਰ ਪੈ ਰਹੇ ਹਨ। ਕੈਨੇਡਾ ਵਿਚ ਕਰੀਬ 7500 ਡਾਕਟਰਾਂ ਦੀ ਘਾਟ ਹੈ। ਓਨਟਾਰੀਓ ਦੇ ਐਮਰਜੈਂਸੀ ਫਿਜ਼ੀਸ਼ੀਅਨ ਡਾ. ਰਘੂ ਵੇਣੂਗੋਪਾਲ ਦਾ ਮੰਨਣਾ ਹੈ ਕਿ ਇਹ ਸਭ ਸਿਆਸੀ ਵੀ ਹੈ। ਉਹਨਾਂ ਕਿਹਾ ਕਿ ਓਨਟਾਰੀਓ ਵਿਚ ਸਟਾਫ ਦੀ ਘਾਟ ਕਾਰਨ 20 ਤੋਂ ਵੱਧ ਐਮਰਜੈਂਸੀ ਵਿਭਾਗਾਂ ਨੂੰ ਬੰਦ ਕਰਨ ਤੋਂ ਬਾਅਦ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇਹ ਕੋਈ ਸੰਕਟ ਨਹੀਂ ਹੈ। ਅਜਿਹਾ ਕਹਿਣਾ ਬੇਇਨਸਾਫ਼ੀ ਹੈ।

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ (ਸੀਐਮਏ) ਨੇ ਵੀ ਇਸ ਨੂੰ ਰਾਸ਼ਟਰੀ ਸੰਕਟ ਕਿਹਾ ਹੈ। ਇਸ ਦੇ ਨਾਲ ਹੀ ਸੂਬਾਈ ਆਗੂਆਂ ਨੇ ਵੀ ਇਸ ਸਬੰਧੀ ਆਵਾਜ਼ ਉਠਾਈ ਹੈ। ਜੁਲਾਈ 'ਚ ਹੋਈ ਮੰਤਰੀਆਂ ਦੀ ਬੈਠਕ 'ਚ ਸਿਹਤ ਬਜਟ 22 ਫੀਸਦੀ ਤੋਂ ਵਧਾ ਕੇ 35 ਫੀਸਦੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਪਰ ਇਸ ਸਭ 'ਤੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਸਾਲ ਉਹ ਸਿਹਤ ਲਈ 3.70 ਲੱਖ ਕਰੋੜ ਰੁਪਏ ਦਾ ਸਕਾਰਾਤਮਕ ਨਤੀਜਾ ਦੇਖਣਾ ਚਾਹੁੰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਬਹੁਤ ਭਾਰੀ ਨਿਵੇਸ਼ ਕਾਰਨ ਲੋੜੀਂਦੇ ਸੁਧਾਰ ਨਹੀਂ ਹੋਏ।

ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਲਗਾਤਾਰ ਸੁਧਾਰ ਦੀ ਗੱਲ ਕਰ ਰਹੇ ਹਨ। ਕੈਨੇਡਾ ਦੀ ਮੌਜੂਦਾ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸਾਰੇ ਸੂਬਿਆਂ ਲਈ ਕੁੱਲ 2.62 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ ਸੀ। ਜਿਸ ਵਿਚ 7500 ਨਵੇਂ ਫੈਮਿਲੀ ਡਾਕਟਰ ਅਤੇ ਨਰਸਾਂ ਦੀ ਨਿਯੁਕਤੀ ਕੀਤੀ ਜਾਣੀ ਸੀ।
ਓਨਟਾਰੀਓ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਵਿਚ ਨਰਸਾਂ ਦੀ ਭਾਰੀ ਘਾਟ ਕਾਰਨ 16 ਐਮਰਜੈਂਸੀ ਵਿਭਾਗਾਂ ਨੂੰ ਬੰਦ ਕਰਨਾ ਪਿਆ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿਚ ਤਿੰਨ ਲੱਖ ਤੋਂ ਵੱਧ ਦੀ ਆਬਾਦੀ ਵਾਲਾ ਇਕੋ ਇਕ ਕਮਿਊਨਿਟੀ ਹਸਪਤਾਲ 1 ਜੁਲਾਈ ਤੋਂ 29 ਅਗਸਤ ਤੱਕ ਬੰਦ ਰਿਹਾ।

ਸਿਹਤ ਮੰਤਰੀ ਜੀਨ-ਯਵੇਸ ਡੂਕੋਲਸ ਨੇ ਪਿਛਲੇ ਮਹੀਨੇ ਚੀਫ ਨਰਸਿੰਗ ਅਫਸਰ ਦੇ ਅਹੁਦੇ ਦੀ ਬਹਾਲੀ ਦਾ ਐਲਾਨ ਕੀਤਾ ਸੀ। ਸਰਕਾਰ ਨੇ ਦਸ ਸਾਲ ਪਹਿਲਾਂ ਇਸ ਅਹੁਦੇ ਨੂੰ ਖਤਮ ਕਰ ਦਿੱਤਾ ਸੀ। ਇਸ ਸੰਕਟ ਨਾਲ ਨਜਿੱਠਣ ਲਈ ਕੈਨੇਡੀਅਨ ਸਰਕਾਰ ਅਤੇ ਦੇਸ਼ ਦੇ ਸਿਹਤ ਅਧਿਕਾਰੀ ਵਿਦੇਸ਼ਾਂ ਤੋਂ ਨਰਸਾਂ ਨੂੰ ਬੁਲਾਉਣ ਅਤੇ ਹਾਲ ਹੀ ਵਿਚ ਸੇਵਾਮੁਕਤ ਹੋਈਆਂ ਨਰਸਾਂ ਨੂੰ ਮੁੜ ਰੁਜ਼ਗਾਰ ਦੇਣ ਲਈ ਉਪਰਾਲੇ ਕਰ ਰਹੇ ਹਨ। ਬਹੁਤੇ ਸੂਬੇ ਆਪਣੇ ਪੱਧਰ 'ਤੇ ਉਪਰਾਲੇ ਕਰ ਰਹੇ ਹਨ। ਸਸਕੈਚਵਨ ਸੂਬੇ ਨੇ ਸਿਹਤ ਕਰਮਚਾਰੀਆਂ ਲਈ ਫੰਡ ਇਕੱਠੇ ਕੀਤੇ ਹਨ। ਇਸ ਵਿਚ ਨਵੇਂ ਡਾਕਟਰ, ਨਰਸਾਂ ਅਤੇ ਹੋਰ ਮੈਡੀਕਲ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement