
Turkish Tiktok Star: ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ।
Turkish Tiktok Star: ਤੁਰਕੀ ਦੀ ਟਿਕਟੌਕ ਇਨਫ਼ਲੁਐਂਸਰ ਕੁਬਰਾ ਅਯਕੁਤ ਦੀ ਸਿਰਫ਼ 26 ਸਾਲ ਦੀ ਉਮਰ ’ਚ ਮੌਤ ਹੋ ਗਈ ਹੈ। ਕੁਬਰਾ ਆਪਣੇ ਵਿਆਹ ਦੇ ਬਿਨਾਂ ਲਾੜੇ ਨੇ ਜਦੋਂ ਬਿਨਾ ਕਿਸੇ ਲਾੜੇ ਦੇ ਅਪਣੇ-ਆਪ ਨਾਲ ਵਿਆਹ ਰਚਾਇਆ ਸੀ, ਤਾਂ ਉਹ ਦੁਨੀਆ ਭਰ ’ਚ ਮਸ਼ਹੂਰ ਹੋ ਗਈ ਸੀ।
ਤੁਰਕੀ ਮੀਡੀਆ ਅਨੁਸਾਰ ਸੋਮਵਾਰ ਨੂੰ ਇਸਤਾਂਬੁਲ ਦੇ ਸੁਲਤਾਨਬੇਲੀ ਜ਼ਿਲ੍ਹੇ ਵਿਚ ਇਕ ਲਗਜ਼ਰੀ ਅਪਾਰਟਮੈਂਟ ਬਿਲਡਿੰਗ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਟਿਕਟੌਕ ਇਨਫ਼ਲੁਐਂਸਰ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੂੰ ਉਸ ਦੀ ਲਾਸ਼ ਕੋਲ ਇਕ ‘ਸੁਸਾਈਡ ਨੋਟ’ ਵੀ ਮਿਲਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ।
ਪ੍ਰਸ਼ੰਸਕਾਂ ਨੇ ਦੱਸਿਆ ਕਿ ਅਪਣੀ ਮੌਤ ਤੋਂ ਪਹਿਲਾਂ ਅਯਕੁਤ ਨੇ ਸੋਸ਼ਲ ਮੀਡੀਆ ’ਤੇ ਚਿੰਤਾਜਨਕ ਪੋਸਟ ਪਾਈ ਸੀ। ਅਪਣੀ ਮੌਤ ਤੋਂ ਠੀਕ ਪਹਿਲਾਂ, ਉਸ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਆਪਣੇ ਭਾਰ ਵਧਣ ਦੇ ਤਜਰਬੇ ਬਾਰੇ ਇਕ ਦੁਖੀ ਸੰਦੇਸ਼ ਲਿਖਿਆ। ਉਸ ਨੇ ਲਿਖਿਆ ਸੀ, ਮੈਂ ਆਪਣੀ ਊਰਜਾ ਇਕੱਠੀ ਕਰ ਲਈ ਹੈ, ਪਰ ਮੇਰਾ ਭਾਰ ਨਹੀਂ ਵਧ ਰਿਹਾ ਹੈ। ਰੋਜ਼ਾਨਾ ਕੁਝ ਕਿਲੋਗ੍ਰਾਮ ਭਾਰ ਘਟ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ? ਮੈਨੂੰ ਤੁਰੰਤ ਭਾਰ ਵਧਾਉਣ ਦੀ ਲੋੜ ਹੈ।
ਖ਼ਾਸ ਤੌਰ ’ਤੇ 2023 ’ਚ, ਉਸ ਨੇ ਅਪਣੇ-ਆਪ ਨਾਲ ਵਿਆਹ ਰਚਾ ਕੇ ਦੁਨੀਆ ਦਾ ਧਿਆਨ ਖਿਚਿਆ ਸੀ। ਉਸ ਨੇ ਅਪਣੇ ਆਪ ਨੂੰ ਇਕ ਸੁੰਦਰ ਚਿੱਟਾ ਗਾਊਨ ਅਤੇ ਅਪਣੇ ਮੱਥੇ ’ਤੇ ਇੱਕ ਟਿਆਰਾ ਪਹਿਨ ਕੇ ਵਿਆਹ ਕੀਤਾ ੀ। ਇਸ ਦੌਰਾਨ ਉਸ ਨੇ ਕਿਹਾ ਸੀ, ਮੈਨੂੰ ਆਪਣੇ ਲਈ ਕੋਈ ਯੋਗ ਲਾੜਾ ਨਹੀਂ ਮਿਲ ਰਿਹਾ ਹੈ। ਇਕ ਹੋਰ ਵੀਡੀਓ ਕਲਿੱਪ ਵਿਚ, ਉਹ ਇਕ ਵਿਆਹ ਦੇ ਪਹਿਰਾਵੇ ’ਚ ਬਰਗਰ ਦਾ ਆਨੰਦ ਲੈਂਦੀ ਵੀ ਦਿਖਾਈ ਦਿੱਤੀ।
ਅਯੁਕਤ ਦੀ ਮੌਤ ਦੀ ਖ਼ਬਰ ਨੇ ਸੋਸ਼ਲ ਮੀਡੀਆ ’ਤੇ ਸੋਗ ਦੀ ਲਹਿਰ ਛੇੜ ਦਿਤੀ ਹੈ। ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਅਤੇ ਪੈਰੋਕਾਰ ਉਸ ਦੀ ਮੌਤ ’ਤੇ ਸੋਗ ਪ੍ਰਗਟ ਕਰਨ ਲਈ ਵੱਖ-ਵੱਖ ਪਲੇਟਫਾਰਮਾਂ ’ਤੇ ਪਹੁੰਚੇ। ਉਨ੍ਹਾਂ ਨੇ ਅਯਕੁਤ ਨੂੰ ਇੱਕ ਸੁੰਦਰ ਦਿਲ ਵਾਲੀ ਪਰੀ ਕਿਹਾ।