
ਇਸ ਤਾਲਾਬੰਦੀ ਵਿਚ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਖੁੱਲ੍ਹੇ ਰਹਿਣ ਦੀ ਆਗਿਆ ਦਿੱਤੀ ਜਾਏਗੀ।
ਲੰਡਨ- ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਇੰਗਲੈਂਡ 'ਚ ਫਿਰ ਲੌਕਡਾਊਨ ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 2 ਦਸੰਬਰ ਤੱਕ ਇਕ ਹੋਰ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇੰਗਲੈਂਡ 'ਚ ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਨੂੰ ਪਾਰ ਕਰ ਗਏ ਹਨ।
ਜਾਣੋ ਕਿਸ 'ਤੇ ਹਨ ਪਾਬੰਦੀਆਂ
ਇਸ ਤਾਲਾਬੰਦੀ ਵਿਚ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਖੁੱਲ੍ਹੇ ਰਹਿਣ ਦੀ ਆਗਿਆ ਦਿੱਤੀ ਜਾਏਗੀ। ਗੈਰ ਜ਼ਰੂਰੀ ਦੁਕਾਨਾਂ, ਰੈਸਟੋਰੈਂਟ, ਪੱਬ ਅਤੇ ਹੋਟਲ ਬੰਦ ਰਹਿਣਗੇ। ਇਸ ਤੋਂ ਇਲਾਵਾ ਯਾਤਰਾ 'ਤੇ ਵੀ ਪਾਬੰਦੀਆਂ ਹਨ।
ਬੋਰਿਸ ਜੌਹਨਸਨ ਨੇ ਅਧਿਕਾਰਤ ਟਵਿੱਟਰ
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਨੂੰ ਟਵੀਟ ਕਰਦੇ ਹੋਏ, ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਸਥਿਤੀ ਦੀ 4 ਹਫ਼ਤਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਵਧਾਉਣ ਜਾਂ ਖਤਮ ਕਰਨ ਦਾ ਫੈਸਲਾ ਲਿਆ ਜਾਵੇਗਾ। ਟਵੀਟ ਵਿੱਚ ਡਾਕਟਰੀ ਮਕਸਦ, ਕਸਰਤ, ਖਾਣ ਪੀਣ ਦਾ ਸਮਾਨ ਲੈਣ, ਪੜ੍ਹਾਈ ਜਾਂ ਕੰਮ ਦੇ ਸਬੰਧ ਵਿਚ ਹੀ ਘਰ ਤੋਂ ਨਿਕਲਣ ਲਈ ਕਿਹਾ ਹੈ। ਜੇ ਸੰਭਵ ਹੋਵੇ ਤਾਂ ਘਰੋਂ ਕੰਮ ਕਰੋ। ਗ਼ੈਰ-ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ।
From Thursday 5 November until 2 December, you must stay at home.
— UK Prime Minister (@10DowningStreet) October 31, 2020
For more information on the new measures watch our video or visit: https://t.co/shgzOurdZC pic.twitter.com/KrBviO8kmO