ਬਾਲੀਵੁੱਡ ਅਦਾਕਾਰਾ Rambha ਦੀ ਕਾਰ ਹਾਦਸਾਗ੍ਰਸਤ, ਜ਼ਖਮੀ ਧੀ ਹਸਪਤਾਲ 'ਚ ਦਾਖਲ
Published : Nov 1, 2022, 1:04 pm IST
Updated : Nov 1, 2022, 1:23 pm IST
SHARE ARTICLE
Bollywood actress Rambha's car accident
Bollywood actress Rambha's car accident

ਇਸ ਹਾਦਸੇ 'ਚ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਬੇਟੀ ਸਾਸ਼ਾ ਹਾਲੇ ਵੀ ਹਸਪਤਾਲ 'ਚ ਦਾਖਲ ਹੈ

 

 ਕੈਨੇਡਾ: 'ਜੁੜਵਾ', 'ਬੰਧਨ' ਅਤੇ 'ਘਰ ਵਾਲੀ ਬਾਹਰ ਵਾਲੀ' ਵਰਗੀਆਂ ਫਿਲਮਾਂ 'ਚ ਆਪਣੀ ਲੁੱਕ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਰੰਭਾ ਨੇ ਕਈ ਸਾਲ ਪਹਿਲਾਂ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ। ਅੱਜ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਫਿਲਮੀ ਪਰਦੇ 'ਤੇ ਯਾਦ ਕਰਦੇ ਹਨ। ਪਰ ਇਸ ਸਮੇਂ ਇਸ ਅਦਾਕਾਰਾ ਬਾਰੇ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿੱਚ ਰੰਭਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਹਾਦਸੇ ਵੇਲੇ ਕਾਰ ਵਿੱਚ ਉਨ੍ਹਾਂ ਨਾਲ ਬੱਚੇ ਅਤੇ ਨੈਨੀ ਵੀ ਸਨ। ਹਾਲਾਂਕਿ ਇਸ ਹਾਦਸੇ 'ਚ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਬੇਟੀ ਸਾਸ਼ਾ ਹਾਲੇ ਵੀ ਹਸਪਤਾਲ 'ਚ ਦਾਖਲ ਹੈ।

ਰੰਭਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਸਪਤਾਲ ਤੋਂ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਦਿਆਂ ਹੀ ਰੰਭਾ ਨੇ ਲਿਖਿਆ, 'ਬੱਚਿਆਂ ਨੂੰ ਸਕੂਲ ਤੋਂ ਲਿਆਉਣ ਤੋਂ ਬਾਅਦ ਚੌਰਾਹੇ 'ਤੇ ਸਾਡੀ ਕਾਰ ਨੂੰ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਵਿੱਚ ਬੱਚਿਆਂ ਨਾਲ ਮੈਂ ਅਤੇ ਨੈਨੀ ਸੀ। ਅਸੀਂ ਸਾਰੇ ਸੁਰੱਖਿਅਤ ਹਾਂ। ਮਾਮੂਲੀ ਸੱਟਾਂ ਲੱਗੀਆਂ ਹਨ। ਮੇਰੀ ਛੋਟੀ ਸਾਸ਼ਾ ਅਜੇ ਵੀ ਹਸਪਤਾਲ ਵਿੱਚ ਹੈ। ਕਿਰਪਾ ਕਰ ਕੇ ਸਾਡੇ ਲਈ ਪ੍ਰਾਰਥਨਾ ਕਰੋ। 

ਤੁਹਾਨੂੰ ਦੱਸ ਦੇਈਏ ਕਿ ਰੰਭਾ ਨੇ ਹਿੰਦੀ ਦੇ ਨਾਲ-ਨਾਲ ਤੇਲਗੂ, ਤਾਮਿਲ, ਕੰਨੜ, ਮਲਿਆਲਮ, ਬੰਗਾਲੀ, ਭੋਜਪੁਰੀ ਅਤੇ ਅੰਗਰੇਜ਼ੀ ਫਿਲਮਾਂ ਵਿੱਚ ਕੰਮ ਕੀਤਾ ਹੈ। ਅਭਿਨੇਤਰੀ ਨੇ ਮਲਿਆਲਮ ਫਿਲਮ 'ਸਰਗਮ' (1992) ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਰੰਭਾ ਨੇ 1995 'ਚ ਫਿਲਮ 'ਜੱਲਾਦ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਜੰਗ', 'ਕਹਾਰ', 'ਜੁੜਵਾ', 'ਬੰਧਨ' ਅਤੇ 'ਜਾਨੀ ਦੁਸ਼ਮਣ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ। ਉਨ੍ਹਾਂ ਅਕਸ਼ੈ ਕੁਮਾਰ, ਸਲਮਾਨ ਖਾਨ ਵਰਗੇ ਵੱਡੇ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਆਖ਼ਰੀ ਹਿੰਦੀ ਫਿਲਮ 'ਦੁਕਾਨ' ਸੀ, ਜੋ ਸਾਲ 2004 'ਚ ਰਿਲੀਜ਼ ਹੋਈ ਸੀ। ਇਸ ਫਿਲਮ ਤੋਂ ਬਾਅਦ ਰੰਭਾ ਨੇ ਗਲੈਮਰ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਸਾਲ 2010 ਵਿੱਚ ਰੰਭਾ ਦਾ ਵਿਆਹ ਕੈਨੇਡਾ ਸਥਿਤ ਸ਼੍ਰੀਲੰਕਾ ਦੇ ਤਮਿਲ ਕਾਰੋਬਾਰੀ ਇੰਦਰਕੁਮਾਰ ਨਾਲ ਹੋਇਆ ਸੀ, ਜਿਸ ਤੋਂ ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement