
ਬਾਸੂ ਕਈ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਦੇ ਇੰਚਾਰਜ ਵੀ ਰਹੇ ਹਨ।
ਲੰਡਨ: ਬ੍ਰਿਟੇਨ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਦੇ ਸਕਾਟਲੈਂਡ ਯਾਰਡ 'ਚ ਭਾਰਤੀ ਮੂਲ ਦੇ ਸਾਬਕਾ ਸੀਨੀਅਰ ਅਧਿਕਾਰੀ ਨੀਲ ਬਾਸੂ ਨੇ ਬ੍ਰਿਟੇਨ 'ਚ ਨਸਲਵਾਦ ਬਾਰੇ ਖੁੱਲ੍ਹ ਕੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ 1970 ਦੇ ਦਹਾਕੇ 'ਚ ਸਕੂਲੀ ਬੱਚੇ ਦੇ ਰੂਪ 'ਚ ਨਸਲੀ ਹਮਲਿਆਂ ਦਾ ਸਾਹਮਣਾ ਕੀਤਾ ਸੀ। ਉਸ ਦੌਰਾਨ ਮੈਟਰੋਪੋਲੀਟਨ ਪੁਲਿਸ ਨਾਲ 30 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੇ ਚੈਨਲ “4 ਨਿਊਜ਼” ਨੂੰ ਦਿੱਤੇ ਇੰਟਰਵਿਊ 'ਚ ਬਾਸੂ ਨੇ ਕਿਹਾ ਕਿ ਪੁਲਿਸ ਫੋਰਸ ਨਸਲਵਾਦ ਨੂੰ ਖ਼ਤਮ ਕਰਨ ਲਈ ਕੋਈ ਸਖ਼ਤ ਕਦਮ ਨਹੀਂ ਚੁੱਕ ਰਿਹਾ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਬਾਸੂ ਨੇ ਇੰਟਰਵਿਊ 'ਚ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਕੱਲਾ ਗੈਰ-ਗੋਰਾ ਮੁੱਖ ਕਾਰਜਕਾਰੀ ਰਿਹਾ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਗ੍ਰਹਿ ਮੰਤਰਾਲੇ ਨੂੰ ਇਸ ਮੁੱਦੇ ਦੀ ਕੋਈ ਪਰਵਾਹ ਹੈ।
ਬਾਸੂ ਨੇ ਦੱਸਿਆ ਕਿ ਉਸਨੇ ਮੈਟਰੋਪੋਲੀਟਨ ਪੁਲਿਸ ਨਾਲ ਦੇਸ਼ ਦੇ ਕੁਝ ਸਭ ਤੋਂ ਉੱਚ-ਪ੍ਰੋਫਾਈਲ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਕੰਮ ਕੀਤਾ ਹੈ। ਜਦੋਂ ਬਾਸੂ ਨੂੰ ਪੁੱਛਿਆ ਗਿਆ ਕਿ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬਰਤਾਨੀਆ ਦੀ ਗ੍ਰਹਿ ਮੰਤਰੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਭਾਗ ਦੇ ਅੰਦਰ ਚੱਲ ਰਹੀ ਕੁਝ ਚਰਚਾਵਾਂ ਬਾਰੇ ਪਤਾ ਲੱਗਾ ਹੈ, ਜਿਸ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਬਾਰੇ ਜ਼ਿਆਦਾ ਨਾ ਦੱਸਦੇ, ਉਸਨੇ ਕਿਹਾ, ਸਿਆਸਤਦਾਨਾਂ ਤੋਂ ਅਜਿਹੀਆਂ ਗੱਲਾਂ ਸੁਣਨਾ ਅਵਿਸ਼ਵਾਸ਼ਯੋਗ ਹੈ। ਉਨ੍ਹਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਮੇਰੇ ਪਿਤਾ ਜੀ 1968 ਵਿੱਚ ਸੁਣਦੇ ਸੀ। ਇਹ ਬਹੁਤ ਖਤਰਨਾਕ ਹੈ।
ਜਿਕਰਯੋਗ ਹੈ ਕਿ ਬਾਸੂ ਨੇ ਇਹ ਗੱਲ ਆਪਣੇ ਬਚਪਨ ਦੌਰਾਨ ਬਰਤਾਨੀਆ ਵਿੱਚ ਮਿਕਸਡ ਨਸਲ ਦੇ ਜੋੜਿਆਂ ਵੱਲੋਂ ਦਰਪੇਸ਼ ਨਸਲਵਾਦ ਵੱਲ ਇਸ਼ਾਰਾ ਕਰਦਿਆਂ ਕਹੀ ਹੈ। ਬਾਸੂ ਨੇ ਕਿਹਾ, "1960 ਦੇ ਦਹਾਕੇ ਵਿੱਚ, ਸੜਕਾਂ 'ਤੇ ਘੁੰਮ ਰਹੇ ਇੱਕ ਮਿਸ਼ਰਤ-ਜਾਤੀ ਦੇ ਜੋੜੇ 'ਤੇ ਪੱਥਰ ਸੁੱਟੇ ਗਏ ਸਨ। 1970 ਦੇ ਦਹਾਕੇ ਵਿੱਚ, ਇੱਕ ਆਲ-ਵਾਈਟ ਸਕੂਲ ਵਿੱਚ, ਇੱਕ ਆਲ-ਵਾਈਟ ਆਂਢ-ਗੁਆਂਢ ਵਿੱਚ ਇੱਕ ਮਿਸ਼ਰਤ-ਜਾਤੀ ਦਾ ਬੱਚਾ ਹੋਣ ਕਰਕੇ ਮੈਨੂੰ ਧੱਕੇਸ਼ਾਹੀ ਕੀਤੀ ਗਈ ਸੀ। ਮੈਂ ਨਸਲ ਬਾਰੇ ਗੱਲ ਕਰਦਾ ਹਾਂ ਕਿਉਂਕਿ ਮੈਂ ਇਸ ਨੂੰ ਜਾਣਦਾ ਹਾਂ, ਅਤੇ ਮੈਂ ਇੱਕ 54 ਸਾਲ ਦੀ ਮਿਕਸਡ ਨਸਲ ਯੂਕੇ ਦਾ ਨਾਗਰਿਕ ਹਾਂ।"
ਬਾਸੂ ਕਈ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਦੇ ਇੰਚਾਰਜ ਵੀ ਰਹੇ ਹਨ। ਉਨ੍ਹਾਂ ਨੇ ਖੁਲਾਸਾ ਕਰਦੇ ਦੱਸਿਆ ਕਿਵੇਂ 'ਡਚੇਸ ਆਫ ਸਸੇਕਸ' ਮੇਘਨ ਮਾਰਕਲ ਨੇ ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪਤਨੀ ਦੇ ਤੌਰ 'ਤੇ ਕਈ ਘਿਣਾਉਣੇ ਅਤੇ ਬਹੁਤ ਹੀ ਅਸਲੀ ਖਤਰਿਆਂ ਦਾ ਸਾਹਮਣਾ ਕੀਤਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕੀ ਮੇਗਨ ਨੂੰ ਸੱਜੇ-ਪੱਖੀਆਂ ਤੋਂ ਅਸਲ ਧਮਕੀਆਂ ਹਨ, ਤਾਂ ਉਸਨੇ ਕਿਹਾ, ਸਾਡੀਆਂ ਕਈ ਟੀਮਾਂ ਨੇ ਇਸ ਦੀ ਜਾਂਚ ਕੀਤੀ ਸੀ। ਉਨ੍ਹਾਂ ਧਮਕੀਆਂ ਲਈ ਲੋਕਾਂ 'ਤੇ ਮੁਕੱਦਮਾ ਵੀ ਚਲਾਇਆ ਗਿਆ ਸੀ। ” ਇਸ ਤੋਂ ਬਾਅਦ ਹੈਰੀ ਅਤੇ ਮੇਗਨ ਸ਼ਾਹੀ ਪਰਿਵਾਰ ਤੋਂ ਦੂਰ ਹੋ ਗਏ ਅਤੇ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਚਲੇ ਗਏ। ਯੂਕੇ ਵਿੱਚ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਵੀ ਹੈਰੀ ਨੇ ਗੱਲ ਕੀਤੀ।