
ਕੈਨੇਡਾ ਆਉਣ ਵਾਲੇ ਵਿਜ਼ਟਰਾਂ, ਵਰਕਰਾਂ ਅਤੇ ਵਿਦਿਆਰਥੀਆਂ ਦੀਆਂ ਕਈ ਕਿਸਮਾਂ ਦੀਆਂ ਅਰਜ਼ੀਆਂ ਲਈ ਪ੍ਰੋਸੈਸਿੰਗ ਫ਼ੀਸਾਂ ਵਿਚ ਹੋਵੇਗਾ ਵਾਧਾ
ਟੋਰਾਂਟੋ : ਕੈਨੇਡਾ ਨੇ ਪੰਜਾਬੀਆਂ ਨੂੰ ਇਕ ਹੋਰ ਝਟਕਾ ਦਿਤਾ ਹੈ। 1 ਦਸੰਬਰ ਤੋਂ ਕੈਨੇਡਾ ਆਉਣ ਵਾਲੇ ਵਿਜ਼ਟਰਾਂ, ਵਰਕਰਾਂ ਅਤੇ ਵਿਦਿਆਰਥੀਆਂ ਦੀਆਂ ਕਈ ਕਿਸਮਾਂ ਦੀਆਂ ਅਰਜ਼ੀਆਂ ਲਈ ਅਰਜ਼ੀਆਂ ਤੇ ਪ੍ਰੋਸੈਸਿੰਗ ਫ਼ੀਸਾਂ ਵਿਚ ਵਾਧਾ ਹੋਵੇਗਾ।
ਇਸ ਦਾ ਸੱਭ ਤੋਂ ਵੱਧ ਅਸਰ ਪੰਜਾਬ ਦੇ ਉਨ੍ਹਾਂ ਲੋਕਾਂ ’ਤੇ ਪਵੇਗਾ, ਜੋ ਕੈਨੇਡਾ ’ਚ ਸਿੱਖਿਆ ਜਾਂ ਕਿਸੇ ਸੰਸਥਾ ’ਚ ਕੰਮ ਕਰ ਰਹੇ ਹਨ। ਕੈਨੇਡਾ ’ਚ ਡਿਪਾਰਟਮੈਂਟ ਆਫ਼ ਇਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਨੇ ਅਸਥਾਈ ਨਿਵਾਸੀਆਂ ਲਈ ਕਈ ਅਰਜ਼ੀਆਂ ਲਈ ਫ਼ੀਸਾਂ ਵਿਚ ਵਾਧਾ ਕੀਤਾ ਹੈ।
ਇਨ੍ਹਾਂ ’ਚ ਅਸਥਾਈ ਨਿਵਾਸੀ ਸਥਿਤੀ ਦੀਆਂ ਅਰਜ਼ੀਆਂ ਦੀ ਬਹਾਲੀ (ਵਿਜ਼ਿਟਰਾਂ, ਕਾਮਿਆਂ ਤੇ ਵਿਦਿਆਰਥੀਆਂ ਲਈ), ਕੈਨੇਡਾ ਵਾਪਸ ਜਾਣ ਲਈ ਅਧਿਕਾਰਤ ਅਰਜ਼ੀਆਂ, ਅਪਰਾਧਿਕ ਮੁੜ-ਵਸੇਬੇ ਦੀਆਂ ਅਰਜ਼ੀਆਂ (ਗੰਭੀਰ ਅਪਰਾਧਾਂ ਸਮੇਤ) ਤੇ ਅਸਥਾਈ ਨਿਵਾਸੀ ਪਰਮਿਟ ਅਰਜ਼ੀਆਂ ਸ਼ਾਮਲ ਹਨ।