ਉਤਰੀ ਕੋਰੀਆ ਨੇ ਅਮਰੀਕਾ ਨੂੰ ਦੁਬਾਰਾ ਦਿੱਤੀ ਧਮਕੀ, ਪਾਬੰਦੀਆਂ ਦੀ ਕਰੇ ਪਾਲਣਾ
Published : Jan 2, 2019, 10:26 am IST
Updated : Apr 10, 2020, 10:29 am IST
SHARE ARTICLE
Trump with Kim Jong
Trump with Kim Jong

ਉਤਰ ਕੋਰੀਆਈ ਨੇਤਾ ਕਿਮ ਜੋਂਗ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਪਾਬੰਦੀਆਂ ਦੇ ਜ਼ਰੀਏ ਦਬਾਅ ਬਣਾਉਣਾ ਜਾਰੀ ਰੱਖਦਾ ਹੈ ਤਾਂ ਪਿਓਂਗਯਾਂਗ...

ਸਿਓਲ : ਉਤਰ ਕੋਰੀਆਈ ਨੇਤਾ ਕਿਮ ਜੋਂਗ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਪਾਬੰਦੀਆਂ ਦੇ ਜ਼ਰੀਏ ਦਬਾਅ ਬਣਾਉਣਾ ਜਾਰੀ ਰੱਖਦਾ ਹੈ ਤਾਂ ਪਿਓਂਗਯਾਂਗ ਅਪਣਾ ਰੁਖ ਬਦਲਣ 'ਤੇ ਵਿਚਾਰ ਕਰ ਸਕਦਾ ਹੈ। ਕਿਮ ਨੇ ਅਪਣੇ ਨਵੇਂ ਸਾਲ ਦੇ ਸੰਬੋਧਨ ਵਿਚ ਇਹ ਗੱਲ ਕਹੀ ਹੈ। ਕਿਮ ਜੋਂਗ ਨੇ ਕਿਹਾ, ਅਮਰੀਕਾ ਨੇ ਜੇਕਰ ਦੁਨੀਆ ਦੇ ਸਾਹਮਣੇ ਕੀਤੇ ਅਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਸਾਡੇ ਦੇਸ਼ ਦੇ ਖ਼ਿਲਾਫ਼ ਪਾਬੰਦੀਆਂ ਤੇ ਦਬਾਅ ਵਧਾਉਂਦਾ ਰਿਹਾ ਤਾਂ ਸਾਡੇ ਕੋਲ ਅਪਣੀ ਖੁਦਮੁਖਤਿਆਰੀ ਅਤੇ ਹਿਤਾਂ ਦੀ ਰੱਖਿਆ ਕਰਨ ਤੋਂ ਇਲਾਵਾ ਕੋਈ ਨਵਾਂ ਰਸਤਾ ਲੱਭਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਰਹਿ ਜਾਵੇਗਾ।

ਉਤਰ ਕੋਰੀਆ ਦੇ ਨੇਤਾ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਸਿੰਗਾਪੁਰ ਵਿਚ ਜੂਨ ਵਿਚ ਹੋਈ ਵਾਰਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਗੱਲਬਾਤ ਸਫਲ ਰਹੀ ਅਤੇ ਰਚਨਾਤਮਕ ਵਿਚਾਰਾਂ ਦਾ ਲੈਣ ਦੇਣ ਕੀਤਾ ਗਿਆ।  ਉਸ ਦੌਰਾਨ ਦੋਵੇਂ ਨੇਤਾਵਾਂ ਨੇ ਕੋਰੀਆਈ ਟਾਪੂ ਦੇ ਪਰਮਾਣੂ ਨਿਰਸਤਰੀਕਰਣ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਲੇਕਿਨ ਵਾਸ਼ਿੰਗਟਨ ਅਤੇ ਪਿਓਂਗਯਾਂਗ ਦੇ ਵਿਚ ਉਸ ਦੇ ਅਸਲੀ ਅਰਥ ਨੂੰ ਲੈ ਕੇ ਚਲ ਰਹੀ ਬਹਿਸ ਦੇ ਕਾਰਨ ਇਹ ਰੁਕਾਵਟ ਹੈ। ਉਤਰ ਕੋਰੀਆ 'ਤੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਕਈ ਪਾਬੰਦੀਆਂ ਲੱਗੀਆਂ ਹਨ।

ਜਿਸ ਨਾਲ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਹਥਿਆਰਾਂ ਦੇ ਪ੍ਰੋਗਰਾਮਾਂ 'ਤੇ ਪਾਬੰਦੀ ਲੱਗ ਗਈ ਹੈ। ਕਿਮ ਨੇ ਕਿਹਾ, ਮੈਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਕਦੇ ਵੀ ਗੱਲਬਾਤ ਨੂੰ ਤਿਆਰ ਹਾਂ ਅਤੇ ਕੌਮਾਂਤਰੀ ਭਾਈਚਾਰੇ ਵਲੋਂ ਨਤੀਜੇ ਕੱਢਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਹੁਣ ਸਾਂਝੇ ਸੈਨਿਕ ਅਭਿਆਸ ਵੀ ਬੰਦ ਕਰ ਦੇਣਾ ਚਾਹੀਦਾ। ਸਿਓਲ ਅਤੇ ਵਾਸ਼ਿੰਗਟਨ ਦੇ ਵਿਚ ਇੱਕ ਸੁਰੱਖਿਆ  ਸੰਧੀ ਹੈ ਅਤੇ ਅਮਰੀਕਾ ਨੇ ਦੱਖਣੀ ਕੋਰੀਆ ਨੂੰ ਗੁਆਂਢੀ ਦੇਸ਼ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਅਪਣੇ 28500 ਸੈਨਿਕ ਉਥੇ ਤੈਨਾਤ ਕੀਤੇ ਹੋਏ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement