13 ਲੋਕ ਗੰਭੀਰ ਜ਼ਖਮੀ
ਆਸਟ੍ਰੇਲੀਆ ਦੇ ਮਸ਼ਹੂਰ ਗੋਲਡ ਕੋਸਟ ਇਲਾਕੇ ਵਿੱਚ ਦੋ ਹੈਲੀਕਾਪਟਰਾਂ ਦੀ ਆਪਸ ਵਿਚ ਟੱਕਰ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਹੈਲੀਕਾਪਟਰਾਂ ਦੀ ਟੱਕਰ ਇੰਨੀ ਤੇਜ਼ ਸੀ ਕਿ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਸਟ੍ਰੇਲੀਅਨ ਪੁਲਿਸ ਨੇ ਦੱਸਿਆ ਕਿ ਹੈਲੀਕਾਪਟਰ ਦੀ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਇਹ ਘਟਨਾ ਬ੍ਰਿਸਬੇਨ ਦੇ ਦੱਖਣੀ ਹਿੱਸੇ 'ਤੇ ਇਕ ਬੀਚ 'ਤੇ ਵਾਪਰੀ। ਕੁਈਨਜ਼ਲੈਂਡ ਦੇ ਪੁਲਿਸ ਇੰਸਪੈਕਟਰ ਗੈਰੀ ਵੌਰੇਲ ਦੇ ਅਨੁਸਾਰ, ਦੋ ਹੈਲੀਕਾਪਟਰ ਗੋਲਡ ਕੋਸਟ 'ਤੇ ਮੇਨਬੀਚ ਦੇ ਉੱਪਰੋਂ ਲੰਘ ਰਹੇ ਸਨ ਅਤੇ ਇਸ ਦੌਰਾਨ ਅਚਾਨਕ ਸੰਤੁਲਨ ਗੁਆ ਬੈਠੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਬੀਚ 'ਤੇ ਘਟਨਾ ਕਾਰਨ ਬਚਾਅ 'ਚ ਦਿੱਕਤ ਆ ਰਹੀ ਹੈ। ਹਾਲਾਂਕਿ ਬਚਾਅ ਟੀਮ ਅਤੇ ਡਾਕਟਰ ਕਿਸੇ ਤਰ੍ਹਾਂ ਉੱਥੇ ਪਹੁੰਚੇ। ਗੋਲਡ ਕੋਸਟ, ਦੇਸ਼ ਦੇ ਪਸੰਦੀਦਾ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ, ਛੁੱਟੀਆਂ ਦੌਰਾਨ ਇਥੇ ਬਹੁਤ ਭੀੜ ਹੁੰਦੀ ਹੈ।
ਕੁਈਨਜ਼ਲੈਂਡ ਐਂਬੂਲੈਂਸ ਸਰਵਿਸ (QAS) ਦੀ ਜੈਨੀ ਸ਼ੀਅਰਮੈਨ ਦੇ ਅਨੁਸਾਰ, ਦੋ ਹੈਲੀਕਾਪਟਰਾਂ ਵਿੱਚ 13 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ, ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਛੇ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।