
US Firing News: ਘਟਨਾ ਵਿਚ 11 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ
US California Firing News in punjabi : ਅਮਰੀਕਾ ਵਿੱਚ 24 ਘੰਟਿਆਂ ਵਿੱਚ ਤੀਜਾ ਵੱਡਾ ਹਮਲਾ ਹੋਇਆ ਹੈ। ਹੁਣ ਇੱਕ ਹਮਲਾਵਰ ਨੇ ਕੁਈਨਜ਼, ਨਿਊਯਾਰਕ ਵਿਚ ਇਕ ਨਾਈਟ ਕਲੱਬ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 11 ਲੋਕ ਜ਼ਖ਼ਮੀ ਹੋ ਗਏ। ਜਿਸ ਨਾਈਟ ਕਲੱਬ ਵਿਚ ਇਹ ਘਟਨਾ ਵਾਪਰੀ ਉਸ ਦਾ ਨਾਂ ਅਮਜੂਰਾ ਨਾਈਟ ਕਲੱਬ ਹੈ। ਗੋਲੀਬਾਰੀ ਬੀਤੀ ਰਾਤ ਕਰੀਬ 11.45 ਵਜੇ ਹੋਈ।
ਤੁਹਾਨੂੰ ਦੱਸ ਦੇਈਏ ਕਿ 24 ਘੰਟਿਆਂ ਦੇ ਅੰਦਰ ਅਮਰੀਕਾ ਵਿੱਚ ਇਹ ਤੀਜਾ ਅਤਿਵਾਦੀ ਹਮਲਾ ਹੈ। ਪਹਿਲਾ ਹਮਲਾ ਅਮਰੀਕਾ ਦੇ ਨਿਊ ਓਰਲੀਨਜ਼ ਵਿੱਚ ਹੋਇਆ, ਜਿੱਥੇ 15 ਲੋਕਾਂ ਦੀ ਮੌਤ ਹੋ ਗਈ। ਦੂਜਾ ਹਮਲਾ ਅਮਰੀਕਾ ਦੇ ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਨੇੜੇ ਹੋਇਆ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਥੇ ਸੱਤ ਲੋਕ ਜ਼ਖ਼ਮੀ ਹੋ ਗਏ।
ਇਸ ਤੋਂ ਇਲਾਵਾ ਨਿਊ ਓਰਲੀਨਜ਼ ’ਚ ਕੈਨਾਲ ਐਂਡ ਬੋਰਬੋਨ ਸਟਰੀਟ ’ਤੇ ਨਵੇਂ ਸਾਲ ਦੇ ਪਹਿਲੇ ਕੁੱਝ ਘੰਟਿਆਂ ’ਚ ਇਕ ਕਾਰ ਨੇ ਭੀੜ ਨੂੰ ਦਰੜ ਦਿਤਾ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸ਼ਹਿਰ ਦੀ ਐਮਰਜੈਂਸੀ ਤਿਆਰੀ ਏਜੰਸੀ ਨੋਲਾ ਰੈਡੀ ਨੇ ਦਿਤੀ ਸੀ। ਨਿਊ ਓਰਲੀਨਜ਼ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਹ ‘ਵੱਡੇ ਪੱਧਰ ’ਤੇ ਮੌਤਾਂ’ ਦੀ ਸਥਿਤੀ ਨਾਲ ਨਜਿੱਠ ਰਹੇ ਹਨ।