
ਚੀਨ ਅਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਲਈ 2.5 ਅਰਬ ਡਾਲਰ ਦਾ ਕਰਜ ਦੇਵੇਗਾ। ਇਕ ਮੀਡੀਆ ਰਿਪੋਰਟ ਵਿਚ ਸ਼ਨੀਵਾਰ ....
ਇਸਲਾਮਾਬਾਦ: ਚੀਨ ਅਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਲਈ 2.5 ਅਰਬ ਡਾਲਰ ਦਾ ਕਰਜ ਦੇਵੇਗਾ। ਇਕ ਮੀਡੀਆ ਰਿਪੋਰਟ ਵਿਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ ਗਈ। ਪਾਕਿਸਤਾਨ ਇਸ ਸਮੇਂ ਵਿਦੇਸ਼ੀ ਮੁਦਰਾ ਭੰਡਾਰ 'ਚ ਘਟੌਤੀ ਅਤੇ ਵਿਦੇਸ਼ੀ ਕਰਜ ਦੇ ਵੱਧੇ ਜਾਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
Imran Khan and Li Keqiang
ਦੱਸ ਦਈਏ ਕਿ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਢਿੱਗ ਕੇ 8.12 ਅਰਬ ਡਾਲਰ 'ਤੇ ਆ ਗਿਆ ਹੈ ਜੋ ਕਿ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵਬੈਂਕ ਦੇ ਸੁਝਾਅ ਹੇਠਲੇ ਪੱਧਰ ਤੋਂ ਵੀ ਘੱਟ ਹੈ। ਇਹ ਭੰਡਾਰ ਸਿਰਫ਼ ਸੱਤ ਹਫ਼ਤੇ ਦੇ ਆਯਾਤ ਦੇ ਭੁਗਤਾਨ ਲਾਇਕ ਹੈ। ਇਸ ਕਾਰਨ ਸੰਸਾਰ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਪਾਕਿਸਤਾਨ ਨੂੰ ਕਰਜ ਦੇਣ ਤੋਂ ਮਨਾ ਕਰ ਚੁੱਕੇ ਹਨ।
Imran Khan and Li Keqiang
ਪਾਕਿਸਤਾਨੀ ਅਖਬਾਰ ਦੇ ਮੁਤਾਬਕ ਵਿੱਤ ਮੰਤਰਾਲਾ ਦੇ ਇਕ ਸਿਖਰ ਅਧਿਕਾਰੀ ਨੇ ਕਿਹਾ ਕਿ ‘ਪੇਇਚਿੰਗ ਕੇਂਦਰੀ ਬੈਂਕ ਦੇ ਕੋਲ 2.5 ਅਰਬ ਡਾਲਰ ਜਮਾਂ ਕਰੇਗਾ।’ ਅਖਬਾਰ ਨੇ ਕਿਹਾ ਕਿ ਇਸ ਮਦਦ ਤੋਂ ਬਾਅਦ ਚਾਲੂ ਵਿੱਤ ਸਾਲ ਚੀਨ ਵਲੋਂ ਦਿੱਤੀ ਗਈ ਸਹਾਇਤਾ ਰਾਸ਼ੀ 4.5 ਅਰਬ ਡਾਲਰ 'ਤੇ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਚੀਨ ਨੇ ਪਿਛਲੇ ਸਾਲ ਜੁਲਾਈ ਵਿਚ ਪਾਕਿਸਤਾਨ ਨੂੰ ਦੋ ਅਰਬ ਡਾਲਰ ਦਾ ਕਰਜ਼ ਦਿਤਾ ਸੀ।